ਐੱਮ.ਸੀ.ਡੀ. ਚੋਣਾਂ ਦੇ ਨਤੀਜੇ ਹੁਣ ਪੂਰੀ ਤਰ੍ਹਾਂ ਸਾਫ ਹੋ ਚੁੱਕੇ ਹਨ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੇ 134 ਵਾਰਡ ਜਿੱਤ ਕੇ 250 ਮੈਂਬਰੀ ਲੋਕਲ ਬਾਡੀ ਵਿੱਚ ਪੂਰਾ ਬਹੁਮਤ ਹਾਸਲ ਕਰ ਲਿਆ ਹੈ। ਦੂਜੇ ਪਾਸੇ ਦਿੱਲੀ ਨਗਰ ਨਿਗਮ ਵਿੱਚ ਪਿਛਲੇ 15 ਸਾਲਾਂ ਤੋਂ ਕਾਬਜ਼ ਭਾਰਤੀ ਜਨਤਾ ਪਾਰਟੀ ਨੇ 104 ਵਾਰਡਾਂ ‘ਤੇ ਜਿੱਤ ਦਰਜ ਕੀਤੀ ਹੈ। ‘ਆਪ’ ਦੇ ਵਰਕਰਾਂ ਵਿੱਚ ਇਨ੍ਹਾਂ ਚੋਣਾਂ ‘ਚ ਮੱਲ੍ਹਾਂ ਮਾਰਨ ‘ਤੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਦੂਜੇ ਪਾਸੇ ਦਿੱਲੀ ਬੀਜੇਪੀ ਨੇ ਮੀਟਿੰਗ ਸੱਦੀ ਹੈ।
ਦਿੱਲੀ ਐੱਮ.ਸੀ.ਡੀ. ਚੋਣਾਂ ਦੇ ਨਤੀਜਿਆਂ ਮਗਰੋਂ ਸੂਬਾ ਬੀਜੇਪੀ ਦੇ ਪ੍ਰਮੁੱਖ ਅਹੁਦੇਦਾਰਾਂ ਦੀ 5.30 ਵਜੇ ਮੀਟਿੰਗ ਸੱਦੀ ਗਈ ਹੈ। ਇਸ ਦੇ ਨਲਾ ਹੀ ਇਨ੍ਹਾਂ ਚੋਣਾਂ ਵਿੱਚ ਜਿੱਤੇ ਹੋਏ ਪਾਰਟੀ ਦੇ ਕੌਂਸਲਰਾਂ ਨੂੰ ਸ਼ਾਮ 7.30 ਵਜੇ ਸੂਬਾ ਬੀਜੇਪੀ ਦਫਤਰ ਬੁਲਾਇਆ ਗਿਆ ਹੈ।
ਪਾਰਟੀ ਦੀ ਜਿੱਤ ਮਗਰੋਂ ਅਰਵਿੰਦ ਕੇਜਰੀਵਾਲ ਨੇ ਸਾਰੇ ‘ਆਪ’ ਕੌਂਸਲਰਾਂ ਦੇ ਨਾਲ ਬੀਜੇਪੀ, ਕਾਂਗਰਸ ਤੇ ਆਜ਼ਾਦ ਕੌਂਸਲਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿਹਾ ਉਨ੍ਹਾਂ ਨੂੰ ਵੀ ਵਧਾਈ ਜੋ ਹਾਰੇ ਹਨ। ਤੁਸੀਂ ਨਿਰਾਸ਼ ਨਾ ਹੋਣਾ, ਅਸੀਂ ਤੁਹਾਡਾ ਵੀ ਸਹਿਯੋਗ ਲਵਾਂਗਾ।
ਉਨ੍ਹਾਂ ਕਿਹਾ ਕਿ ਜਿਹੜੀ ਸਿਆਸਤ ਕਰਨੀ ਸੀ ਅੱਜ ਤੱਕ ਕੀਤੀ। ਅਸੀਂ ਸਾਰੇ ਮਿਲ ਕੇ ਦਿੱਲੀ ਨੂੰ ਠੀਕ ਕਰਾਂਗੇ। ਇਸ ਵਿੱਚ ਅਸੀਂ ਬੀਜੇਪੀ ਅਤੇ ਕਾਂਗਰਸ ਦਾ ਵੀ ਸਹਿਯੋਗ ਚਾਹੁੰਦੇ ਹਾਂ। ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟ ਦਿੱਤਾ ਉਨ੍ਹਾਂ ਦਾ ਬਹੁਤ-ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਦਿੱਤਾ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਪਹਿਲਾਂ ਤੁਹਾਡੇ ਕੰਮ ਕਰਵਾਵਾਂਗੇ। ਕੇਂਦਰ ਦਾ ਸਹਿਯੋਗ ਚਾਹੁੰਦਾ ਹਾਂ, ਖਾਸਕਰ ਪੀ.ਐੱਮ. ਮੋਦੀ ਦਾ ਅਸ਼ੀਰਵਾਦ।
ਇਹ ਵੀ ਪੜ੍ਹੋ : ਟਰੰਪ ਦੀ ਕੰਪਨੀ ਟੈਕਸ ਚੋਰੀ ਦੇ ਮਾਮਲੇ ‘ਚ ਦੋਸ਼ੀ ਕਰਾਰ, ਕੋਰਟ ਨੇ ਲਗਾਇਆ 13,000 ਕਰੋੜ ਦਾ ਜੁਰਮਾਨਾ
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਜੋ-ਜੋ ਜ਼ਿੰਮੇਵਾਰੀ ਦੱਤੀ ਗਈ, ਅਸੀਂ ਪੂਰੀ ਕੀਤੀ। ਅਸੀਂ ਦਿਨ-ਰਾਤ ਮਿਹਨਤ ਕਰਕੇ ਸਕੂਲ ਅਤੇ ਹਸਪਤਾਲ ਠੀਕ ਕੀਤੇ। ਲੋਕਾਂ ਨੇ ਬਿਜਲੀ ਦੀ ਜ਼ਿੰਮੇਵਾਰੀ ਦਿੱਤੀ ਉਸ ਨੂੰ ਫ੍ਰੀ ਕੀਤਾ। ਅੱਜ ਦਿੱਲੀ ਦੇ ਲੋਕਾਂ ਨੇ ਆਪਣੇ ਭਰਾ ਨੂੰ ਦਿੱਲੀ ਦੀ ਸਫਾਈ ਦੀ ਜ਼ਿੰਮੇਵਾਰੀ ਦਿੱਤੀ ਹੈ, ਮੈਂ ਰਾਤ-ਦਿਨ ਮਿਹਨਤ ਕਰੇਕ ਤੁਹਾਡੇ ਇਸ ਭਰੋਸੇ ਨੂੰ ਕਾਇਮ ਰਖਣ ਦੀ ਕੋਸ਼ਿਸ਼ ਕਰਾਂਗਾ। I Love You Too.
ਵੀਡੀਓ ਲਈ ਕਲਿੱਕ ਕਰੋ -: