ਦਿੱਲੀ ਦੇ ਜੰਤਰ-ਮੰਤਰ ਤੋਂ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਪੜ੍ਹੇ ਲਿਖੇ ਹੁੰਦੇ ਤਾਂ ਦੇਸ਼ ਵਿੱਚ ਨੋਟਬੰਦੀ ਨਾ ਹੁੰਦੀ। ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਇਸ ਲਈ ਚਿੜਚਿੜੇ ਰਹਿੰਦੇ ਨੇ। ਕੇਜਰੀਵਾਲ ਨੇ ਤੰਜ ਕੱਸਦਿਆਂ ਕਿਹਾ ਕਿ ਪੀ.ਐੱਮ. ਮੋਦੀ ਨੂੰ ਨੀਂਦ ਨਾ ਆਉਣਦੀ ਬੀਮਾਰੀ ਹੈ। ਉਨ੍ਹਾਂ ਨੂੰ ਡਾਕਟਰ ਨੂੰ ਵਿਕਾਉਣਾ ਚਾਹੀਦਾ ਹੈ ਤੇ ਦਵਾਈ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੀਂਦ ਨਾ ਆਉਣ ਕਰਕੇ ਉਹ ਚਿੜਚਿੜੇ ਰਹਿੰਦੇ ਨੇ ਤੇ ਸਾਰਿਆਂ ਨੂੰ ਜੇਲ੍ਹ ਵਿੱਚ ਪਾ ਰਹੇ ਹਨ।
ਜੰਤਰ ਮੰਤਰ ‘ਤੇ ‘ਮੋਦੀ ਹਟਾਓ, ਦੇਸ਼ ਬਚਾਓ’ ਰੈਲੀ ਨੀੰ ਸੰਬੋਧਤ ਕਰਦਿਆਂ ਕੇਜੀਰਵਾਲ ਨੇ ਲੋਕਾਂ ਨੂੰ ਪੁੱਛਿਆ ਕਿ ਕੀ ਇੱਕ ਘੱਟ ਪੜ੍ਹਿਆ-ਲਿਖਿਆ ਪੀ.ਐੱਮ. ਦੇਸ਼ ਦਾ ਨਿਰਮਾਣ ਕਰ ਸਕਦਾ ਹੈ। ਜੇ ਉਹ ਪੜ੍ਹੇ ਲਿਖੇ ਹੁੰਦੇ ਤਾਂ ਕਹਿੰਦੇ ਕਿ ਕੇਜਰੀਵਾਲ ਮੈਨੂੰ ਮਨੀਸ਼ ਸਿਸੋਦੀਆ ਦੇ ਦਿਓ, ਪਰ ਉਨ੍ਹਾਂ ਨੇ ਤਾਂ ਸਿਸੋਦੀਆ ਨੂੰ ਜੇਲ੍ਹ ਵਿੱਚ ਹੀ ਸੁੱਟ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਮੈਨੂੰ ਇੱਕ ਬੀਜੇਪੀ ਵਾਲਾ ਮਿਲਿਆ ਉਸ ਨੇ ਕਿਹਾ ਕਿ ਸਰ ਮੋਦੀ ਜੀ 18 ਘੰਟੇ ਕੰਮ ਕਰਦੇ ਹਨ। ਉਸ ਨੇ ਕਿਹਾ ਕਿ ਤਿੰਨ ਘੰਟੇ ਹੀ ਸੌਂਦੇ ਨੇ। ਮੈਂ ਕਿਹਾ ਇਂਨੇ ਸੌਣ ਨਾਲ ਤਾਂ ਕੰਮ ਨਹੀਂ ਚੱਲਦਾ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਦੈਵੀ ਸ਼ਕਤੀ ਮਿਲੀ ਹੈ। ਮੈਂ ਕਿਹਾ ਪਗਲੇ ਇਸ ਨੂੰ ਦੈਵੀ ਸ਼ਕਤੀ ਨਹੀਂ, ਨੀਂਦ ਦੀ ਬੀਮਾਰੀ ਕਹਿੰਦੇ ਨੇ। ਪੀ.ਐੱਮ. ਨੂੰ ਕਹੋ ਸਹੀ ਤਰ੍ਹਾਂ ਸੋਇਆ ਕਰਨ। ਨਹੀਂ ਆਉਂਦੀ ਨੀਂਦ ਤਾਂ ਨੀਂਦ ਦੀ ਗੋਲੀ ਲੈ ਲਿਆ ਕਰੋ, ਕਿਸੇ ਚੰਗੇ ਡਾਕਟਰ ਨੂੰ ਵਿਖਾ ਲੈਣ।
ਉਨ੍ਹਾਂ ਅੱਗੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਠੀਕ ਤਰ੍ਹਾਂ ਸੌਣਗੇ ਨਹੀਂ ਤਾਂ ਸਾਰਾ ਦਿਨ ਚਿੜਚਿੜੇ ਰਿੰਦੇ ਹਨ। ਕਦੇ ਉਨ੍ਹਾਂ ਨੂੰ ਹੱਸਦੇ ਹੋਏ ਵੇਖਿਆ ਏ? ਸਾਰਾ ਦਿਨ ਚਿੜਚਿੜੇ ਰਹਿੰਦੇ ਨੇ। ਗੁੱਸਾਇਆ ਆਇਆ ਰਹਿੰਦਾ ਏ, ਇਸ ਨੂੰ ਜੇਲ੍ਹ ਵਿੱਚ ਸੁੱਟੋ, ਉਸ ਨੂੰ ਜੇਲ੍ਹ ਵਿੱਚ ਸੁੱਟੋ। ਮੈਂ ਭਗਵਾਨ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਸਿਹਤਮੰਦਰ ਰਹਿਣ। ਪ੍ਰਧਾਨ ਮੰਤਰੀ ਤੰਦਰੁਸਤ ਰਹਿਣਗੇ ਤਾਂ ਦੇਸ਼ ਤਰੱਕੀ ਕਰੇਗਾ।’
ਉਨ੍ਹਾਂ ਕਿਹਾ ਕਿ ਪੀ.ਐੱਮ. ਨੇ ਦਾਅਵਾ ਕੀਤਾ ਸੀ ਕਿ ਨੋਟਬੰਦੀ ਨਾਲ ਭ੍ਰਿਸ਼ਟਾਚਾਰ ਤੇ ਅੱਤਵਾਦ ਖਤਮ ਹੋਵੇਗਾ, ਪਰ ਨਹੀਂ ਹੋਇਆ। ਇਸ ਕਰਕੇ ਦੇਸ਼ ਦੀ ਅਰਥ ਵਿਵਸਥਾ 10 ਸਾਲ ਪਿੱਛੇ ਚਲੀ ਗਈ। ਅੱਜ ਪੀ.ਐੱਮ. ਪੜ੍ਹੇ ਲਿਖੇ ਹੁੰਦੇ ਤਾਂ ਜੀ.ਐੱਸ.ਟੀ. ਸਹੀ ਤਰ੍ਹਾਂ ਲਾਗੂ ਹੁੰਦਾ। ਪੀ.ਐੱਮ. ਨੇ 60 ਹਜ਼ਾਰ ਸਕੂਲ ਬੰਦ ਰ ਦਿੱਤੇ। ਜੇ ਉਹ ਪੜ੍ਹੇ ਲਿਖੇ ਹੁੰਦੇ ਤਾਂ ਸਿੱਖਿਆ ਦੀ ਕੀਮਤ ਦਾ ਪਤਾ ਲੱਗਦਾ।
ਇਹ ਵੀ ਪੜ੍ਹੋ : ਸਲਮਾਨ ਖਾਨ ਧਮਕੀ ਮਾਮਲੇ ‘ਚ ਆਇਆ ਵੱਡਾ ਅਪਡੇਟ, ਪੁਲਿਸ ਹੱਥ ਲੱਗੀ ਅਹਿਮ ਜਾਣਕਾਰੀ
ਦਿੱਲੀ ਦੇ ਸੀ.ਐੱਮ. ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੇ ਘਰ ਰੇਡ ਦਾ ਇੱਕ ਪੈਸਾ ਨਹੀਂ ਮਿਲਿਆ, ਪਰ ਉਹ ਹੁਣ ਤੱਕ ਜੇਲ੍ਹ ਵਿੱਚ ਹਨ। ਸਤਿਏਂਦਰ ਜੈਨ ਦੇ ਘਰ ਰੇਡ ਦਾ ਇੱਕ ਪੈਸਾ ਨਹੀਂ ਮਿਲਿਆ ਪਰ ਉਹ ਵੀ ਹੁਣ ਤੱਕ ਜੇਲ੍ਹ ਵਿੱਚ ਹਨ। ਅਡਾਨੀ ‘ਤੇ ਇੰਨੇ ਦੋਸ਼ ਲੱਗੇ ਪਰ ਸਰਾਕਰ ਨੇ ਇੱਕ ਜਾਂਚ ਤੱਕ ਨਹੀਂ ਕੀਤੀ। ਸੁਪਰੀਮ ਕੋਰਟ ਨੇ ਹੀ ਮਾਮਲੇ ਦੀ ਜਾਂਚ ਕਮੇਟੀ ਬਣਾਈ ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਇਥੇ ED ਤੇ CBI ਨਹੀਂ ਭੇਜੀ।
ਵੀਡੀਓ ਲਈ ਕਲਿੱਕ ਕਰੋ -: