ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਵੱਲੋਂ ਅੱਜ ਪਹਿਲਾ ਬਜਟ ਪੇਸ਼ ਕੀਤਾ ਗਿਆ। ਹਾਲਾਂਕਿ ਪੰਜਾਬ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ, ਇਸ ਦੇ ਬਾਵਜੂਦ ਬਜਟ ਵਿੱਚ ਆਮ ਲੋਕਾਂ ਦਾ ਧਿਆਨ ਰਖਦੇ ਹੋਏ ਸਿੱਖਿਆ, ਸਿਹਤ, ਬਿਜਲੀ ਵਰਗੀਆਂ ਮੁੱਢਲੀਆਂ ਸਹੂਲਤਾਂ ‘ਤੇ ਫੋਕਸ ਕੀਤਾ ਗਿਆ। ਅੱਜ ਦੇ ਬਜਟ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੀ.ਐੱਮ. ਭਗਵੰਤ ਮਾਨ ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਪੰਜਾਬ ਦਾ ਖਜ਼ਾਨਾਂ ਲੁੱਟ ਕੇ ਖਾਲੀ ਕਰ ਗਈਆਂ। ਸਾਡੀ ਈਮਾਨਦਾਰ ਸਰਕਾਰ ਨੇ ਆਉਂਦੇ ਹੀ ਕਈ ਮਾਫੀਆਵਾਂ ਦਾ ਖ਼ਾਤਮਾ ਕੀਤਾ। ਅੱਜ ਦਾ ਬਜਟ ਪੰਜਾਬ ਨੂੰ ਸੁਨਹਿਰੇ ਭਵਿੱਖ ਵੱਲ ਲਿਜਾਏਗਾ। ਅਸੀਂ ਜਿੰਨੀਆਂ ਗਾਰੰਟੀਆਂ ਦਿੱਤੀਆਂ ਸਨ, ਉਨ੍ਹਾਂ ‘ਤੇ ਕੰਮ ਸ਼ੁਰੂ ਹੋ ਗਿਆ ਹੈ- ਬਿਜਲੀ, ਸਿੱਖਿਆ, ਸਿਹਤ, ਰੋਜ਼ਗਾਰ।
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿੱਚ 202-23 ਲਈ 1,55,860 ਕਰੋੜ ਦੇ ਬਜਟ ਖਰਚੇ ਦਾ ਅਨੁਮਾਨ ਰਖਿਆ। ਇਹ ਸਾਲ 2021-22 ਤੋਂ 14 ਫੀਸਦੀ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ 66 ਹਜ਼ਾਰ 440 ਪਰਮਾਨੈਂਟ ਖਰਚਾ ਹੈ, ਜਿਸ ਵਿੱਚ ਤਨਖਾਹਾਂ, ਕਰਜ਼ਾ ਤੇ ਪੈਨਸ਼ਨ ਆਦਿ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਪਿਛਲੇ ਮਾਲੀ ਵਰ੍ਹੇ ਤੋਂ 11.10 ਫੀਸਦੀ ਵੱਧ ਹੈ, ਜਿਸ ਦੇ ਲਈ ਉਨ੍ਹਾਂ ਨੇ ਵਿਰਾਸਤ ਵਿੱਚ ਮਿਲੇ ਕਰਜ਼ੇ, 6ਵੇਂ ਪੇ ਕਮਿਸ਼ਨ ਲਾਗੂ ਕਰਨ ਤੇ ਕਰਜ਼ੇ ਦੀ ਅਦਾਇਗੀ ਨੂੰ ਦੱਸਿਆ। ਉਨ੍ਹਾਂ ਕਹਾ ਕਿ 10,978 ਕਰੋੜ ਰੁਪਏ ਦਾ ਕੈਪਿਟਲ ਐਕਸਪੈਂਡੀਚਰ ਰਖਿਆ ਗਿਆ ਹੈ, ਜਿਸ ਵਿੱਚ ਪਿਛਲੀ ਵਾਰ ਦੇ ਮੁਕਾਬਲੇ 9 ਫੀਸਦੀ ਵਾਧਾ ਕੀਤਾ ਗਿਆ ਹੈ। ਇਸ ਨਾਲ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲੇਗੀ।