ਹਰਿਆਣਾ ਵਿੱਚ ਜੂਨ ਵਿੱਚ ਹੋਣ ਵਾਲੀਆਂ ਲੋਕਲ ਬਾਡੀ ਚੋਣਾਂ ਤੇ ਸਾਲ 2024 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਐਤਵਾਰ ਨੂੰ ਕੁਰੂਕਸ਼ੇਤਰ ਵਿੱਚ ਰੈਲੀ ਕਰਨਗੇ।
ਆਮ ਆਦਮੀ ਪਾਰਟੀ ਹਰਿਆਣਾ ਨੇ ਟਵਿੱਟਰ ‘ਤੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਦਿੱਲੀ ਜਿੱਤੀ ਤੇ ਜਿੱਤਿਆ ਪੰਜਾਬ, ਹੁਣ ਜਿੱਤਾਂਗੇ ਹਰਿਆਣਾ। 29 ਮਈ ਨੂੰ ਕੁਰੂਕਸ਼ੇਤਰ ਦੀ ਰੈਲੀ ਤੋਂ ਹਰਿਆਣਾ ਬਦਲਣ ਦੀ ਸ਼ੁਰੂ ਸ਼ੁਰੂਆਤ ਹੋਵੇਗੀ। ਹੁਣ ਹਰਿਆਣਾ ਵਿੱਚ ਵੀ ਕੇਜਰੀਵਾਲ।’
ਕੇਜਰੀਵਾਲ ਦੀ ਇਸ ਰੈਲੀ ਲਈ ‘ਆਪ’ ਵਰਕਰ ਕੁਰੂਕਸ਼ੇਤਰ ਵਿੱਚ ਡੋਰ ਟੂ ਡੋਰ ਕੈਂਪੇਨ ਚਲਾ ਕੇ ਜਨਤਾ ਨੂੰ ਵਧ-ਚੜ੍ਹ ਕੇ ‘ਹੁਣ ਬਦਲੇਗਾ ਹਰਿਆਣਾ’ ਰੈਲੀ ਵਿੱਚ ਆਉਣ ਦਾ ਸੱਦਾ ਦੇ ਰਹੇ ਹਨ। ‘ਆਪ’ ਦਾ ਦਾਅਵਾ ਹੈ ਕਿ ਕੁਰੂਕਸ਼ੇਤਰ ਦੀ ਜਨਤਾ ਅਰਵਿੰਦ ਕੇਜਰੀਵਾਲ ਦੀ ਇਸ ਰੈਲੀ ਨੂੰ ਲੈ ਕੇ ਪੂਰੇ ਦੋਸ਼ ਵਿੱਚ ਹੈ। ‘ਆਪ’ ਨੇ ਕਿਹਾ ਕਿ ਪੂਰੇ ਹਰਿਆਣਾ ਦੇ ਵਰਕਰ ਅਤੇ ਜਨਤਾ ਦੋਵਾਂ ਨੇ ਹੁਣ ਹਰਿਆਣਾ ਬਦਲਣ ਦੀ ਠਾਣ ਲਈ ਹੈ, ਜਿਸ ਦੀ ਸ਼ੁਰੂਆਤ 29 ਮਈ ਵਿੱਚ ਕੁਰੂਕਸ਼ੇਤਰ ਤੋਂ ਹੋਵੇਗੀ।਼
ਆਮ ਆਦਮੀ ਪਾਰਟੀ ਸੂਬੇ ਵਿੱਚ ਕਿੰਨੇ ਪਾਣੀ ਵਿੱਚ ਹੈ, ਇਸ ਦਾ ਪਤਾ ਅਗਲੇ ਮਹੀਨੇ ਹੋਣ ਵਾਲੀਆਂ ਲੋਕਲ ਬਾਡੀ ਚੋਣਾਂ ਤੋਂ ਚੱਲ ਜਾਏਗਾ। ਪਾਰਟੀ ਨੇ ਦਾਅਵਾ ਕੀਤਾ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾ ਕੇ ਲੋਕਲ ਬਾਡੀ ਚੋਣਾਂ ਲੜੇਗੀ ਤੇ ਅਰਵਿੰਦ ਕੇਜਰੀਵਾਲ ਦੀ ਕੁਰੂਕਸ਼ੇਤਰ ਰੈਲੀ ਤੋਂ ਬਾਅਦ ਯਾਨੀ 29 ਮਈ ਤੋਂ ਬਾਅਦ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਕੁਰੂਕਸ਼ੇਤਰ ਵਿੱਚ ਕੱਲ੍ਹ ਹੋਣ ਵਾਲੀ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ, ਪਾਰਟੀ ਦੇ ਸੀਨੀਅਰ ਨੇਤਾ ਅਸ਼ੋਕ ਤੰਵਰ ਸਣੇ ਸੂਬੇ ਦੇ ਕਈ ਵੱਡੇ ਨੇਤਾ ਸ਼ਾਮਲ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਰੈਲੀ ਨੂੰ ਲੈ ਕੇ ‘ਆਪ’ ਦੇ ਰਾਜ ਸਭਾ ਸਾਂਸਦ ਸੁਸ਼ੀਲ ਗੁਪਤਾ ਨੇ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਤੇ ਬੀਜੇਪੀ ਇੱਕ-ਦੂਜੇ ਨਾਲ ਮਿਲੀ ਹੋਈ ਹੈ। ਹੁਣ ਉਥੇ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਚੁਣਨ ਦੀ ਠਾਣ ਲਈ ਹੈ। ਕੇਜਰੀਵਾਲ ਦੀ ਰੈਲੀ ਲਈ ਪਾਰਟੀ ਨੇਤਾਵਾਂ ਤੇ ਵਰਕਰਾਂ ਨੇ ਹੁਣ ਤੱਕ 200 ਤੋਂ ਵੱਧ ਬੈਠਕਾਂ ਕੀਤੀਆਂ ਹਨ।