ਜਲੰਧਰ: ਵਿਧਾਨ ਸਭਾ ਚੋਣਾਂ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਇਸ ਵਾਰ ਲਗਾਤਾਰ ਸਰਗਰਮ ਹਨ। ਕੇਜਰੀਵਾਲ ਭਲਕੇ ਫਿਰ ਦੋ ਦਿਨਾ ਦੇ ਦੌਰੇ ‘ਤੇ ਪੰਜਾਬ ਆ ਰਹੇ ਹਨ। ਇਸ ਵਾਰ ਵੀ ਉਨ੍ਹਾਂ ਦਾ ਇਹ ਦੌਰਾ ਦੋਆਬੇ ਦਾ ਹੋਵੇਗਾ।
ਕੇਜਰੀਵਾਲ 15 ਤੇ 16 ਦਸੰਬਰ ਨੂੰ ਪੰਜਾਬ ਆਉਣਗੇ, ਜਿੱਥੇ ਉਹ ਜਲੰਧਰ ‘ਚ ਤਿਰੰਗਾ ਯਾਤਰਾ ਕੱਢਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਪਠਾਨਕੋਟ ਵਿੱਚ ਤਿਰੰਗਾ ਯਾਤਰਾ ਦਾ ਹਿੱਸਾ ਬਣ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਜਲੰਧਰ ‘ਚ ਤਿਰੰਗਾ ਯਾਤਰਾ ਤੋਂ ਇਲਾਵਾ ਕੇਜਰੀਵਾਲ 16 ਦਸੰਬਰ ਨੂੰ ਲੰਬੀ ਵਿੱਚ ਵੀ ਪਾਰਟੀ ਦਾ ਪ੍ਰਚਾਰ ਕਰਨਗੇ ਅਤੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਪੰਜਾਬ ਚੋਣਾਂ ਨੂੰ ਲੈ ਕੇ ਉਨ੍ਹਾਂ ਦੀ ਦੋਆਬੇ ਵਿੱਚ ਪਹਿਲੀ ਜਨ ਸਭਾ ਹੋਵੇਗੀ।
ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਲੜਨਗੀਆਂ ਵਿਧਾਨ ਸਭਾ ਚੋਣਾਂ! ਚੜੂਨੀ ਦੇ ਐਲਾਨ ‘ਤੇ ਰਾਜੇਵਾਲ ਦਾ ਵੱਡਾ ਬਿਆਨ
ਇਸ ਤੋਂ ਪਹਿਲਾਂ ਵੀ ਕੇਜਰੀਵਾਲ ਚੋਣ ਸਰਗਰਮੀਆਂ ਨੂੰ ਵਧਾਉਣ ਲਈ ਪੰਜਾਬ ਆ ਚੁੱਕੇ ਹਨ। ਹਾਲਾਂਕਿ ਅਜੇ ਤੱਕ ਉਨ੍ਹਾਂ ਨੇ ਸੀ.ਐੱਮ. ਚਿਹਰੇ ਦਾ ਐਲਾਨ ਨਹੀਂ ਕੀਤਾ ਹੈ ਪਰ ਉਹ ਪੰਜਾਬੀਆਂ ਨੂੰ ਚੋਣਾਂ ਲਈ ਲੁਭਾਉਣ ਲਈ ਲਗਾਤਾਰ ਗਾਰੰਟੀਆਂ ਦੇਣ ਵਿੱਚ ਲੱਗੇ ਹੋਏ ਹਨ। ਆਪਣੇ ਪਿਛਲੇ ਦੌਰੇ ਦੌਰਾਨ ਵੀ ਉਹ ਦੋਆਬੇ ਵਿੱਚ ਹੀ ਆਏ ਸਨ।