ਰੂਪਨਗਰ : ਵਿਸਾਖੀ ਮੌਕੇ ਖਾਲਸਾ ਪੰਥ ਤੇ ਸਿੰਘ ਸਾਜਣਾ ਦਿਵਸ ਤੋਂ ਪਹਿਲਾਂ ਖਾਲਿਸਤਾਨੀ ਸਮਰਥਕਾਂ ਨੇ ਡੀਸੀ.-ਐੱਸ.ਐੱਸ.ਪੀ. ਆਫਿਸ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵੱਲ ਨੂੰ ਜਾਂਦੇ ਰਸਤੇ ‘ਤੇ ਥਾਂ-ਥਾਂ ਖਾਲਿਸਤਾਨ ਦੇ ਬੈਨਰ ਤੇ ਝੰਡੇ ਲਾ ਦਿੱਤੇ।
ਜਿੰਨੇ ਵੀ ਬੈਨਰ ਡੀਸੀ-ਐੱਸ.ਐੱਸ.ਪੀ. ਆਫਿਸ ਤੇ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਰਸਤੇ ‘ਤੇ ਲੱਗੇ ਹਨ ਉਹ ਪ੍ਰਿੰਟ ਨਹੀਂ ਕਰਵਾਏ ਗਏ ਹਨ, ਸਗੋਂ ਸਫੈਦ ਕੱਪੜੇ ‘ਤੇ ਕਾਲੇ ਰੰਗ ਦੇ ਸਪ੍ਰੇਅ ਨਾਲ ਖੁਦ ਉਨ੍ਹਾਂ ‘ਤੇ ਖਾਲਿਸਤਾਨ ਲਿਖਿਆ ਗਿਆ ਹੈ। ਅਜਿਹੀ ਅਰਾਜਕ ਸਰਗਰਮੀ ਨਾਲ ਇਲਾਕੇ ਦੇ ਲੋਕਾਂ ਵਿੱਚ ਵੀ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ।
ਫਿਲਹਾਲ ਪਲਿਸ ਨੇ ਥਾਂ-ਥਾਂ ਲਾਏ ਗਏ ਖਾਲਿਸਤਾਨ ਸਮਰਥਕਾਂ ਦੇ ਝੰਡਿਆਂ ਤੇ ਬੈਨਰਾਂ ਨੂੰ ਲਾਹ ਕੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਇਸ ਜਾਂਚ ਵਿੱਚ ਵੀ ਲੱਗ ਗਈ ਹੈ ਕਿ ਬਿਲਕੁਲ ਡੀਸੀ ਤੇ ਐੱਸ.ਐੱਸ.ਪੀ. ਆਫਿਸ ਦੇ ਬਾਹਰ ਕੌਣ ਇਹ ਝੰਡੇ-ਬੈਨਰ ਲਾ ਕੇ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਹਿੰਦੂ ਸੰਗਠਨਾਂ ਦੇ ਲੋਕਾਂ ਨੇ ਡੀਸੀ ਦਫਤਰ ਦੇ ਬਾਹਰ, ਜਿਥੇ ਖਾਲਿਸਤਾਨ ਦਾ ਪੋਸਟਰ ਲੱਗਾ ਸੀ, ਉਥੇ ਇਕੱਠੇ ਹੋ ਕੇ ਸਰਕਾਰ ਖਿਲਾਫ ਖੂਬ ਨਾਅਰੇਬਾਜ਼ੀ ਵੀ ਕੀਤੀ। ਹਿੰਦੂ ਸੰਗਠਨਾਂ ਦੇ ਨੇਤਾਵਾਂ ਨੇ ਕਿਹਾ ਕਿ ਅਸੀਂ ਅਰਾਜਕ ਸਰਗਰਮੀਆਂ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੁੜ 1984 ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।