ਪੰਜਾਬ ‘ਚ ਦਹਿਸ਼ਤ ਫੈਲਾਉਣ ਦੀਆਂ ਗੁਰਪਤਵੰਤ ਦੀਆਂ ਸਾਜ਼ਿਸ਼ਾਂ ਜਾਰੀ ਹਨ। ਬਠਿੰਡਾ ‘ਚ ਇਕ ਵਾਰ ਫਿਰ ਕੰਧ ‘ਤੇ ਖਾਲਿਸਤਾਨ ਨਾਲ ਸਬੰਧਤ ਨਾਅਰੇ ਲਿਖੇ ਗਏ ਹਨ। ਬੁੱਧਵਾਰ ਨੂੰ ਮਲੋਟ ਰੋਡ ‘ਤੇ ਸਥਿਤ ਥਰਮਲ ਪਲਾਂਟ ਦੀ ਕੰਧ ‘ਤੇ ‘ਪੰਜਾਬ ਦਾ ਹਾਲ ਖਾਲਿਸਤਾਨ’ ਅਤੇ ਅੰਗਰੇਜ਼ੀ ‘ਚ ‘ਸਿੱਖਸ ਫਾਰ ਜਸਟਿਸ’ ਲਿਖਿਆ ਮਿਲਿਆ। ਸੂਚਨਾ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਸ ਨੂੰ ਮਿਟਾਇਆ। ਅਕਤੂਬਰ ‘ਚ ਇਹ ਦੂਜੀ ਵਾਰ ਹੈ ਕਿ ਬਠਿੰਡਾ ‘ਚ ਕੰਧਾਂ ‘ਤੇ ਖਾਲਿਸਤਾਨ ਨਾਲ ਸਬੰਧਤ ਨਾਅਰੇ ਲੱਗੇ ਹਨ। ਫਿਲਹਾਲ ਪੁਲਿਸ ਜਾਂਚ ‘ਚ ਜੁਟੀ ਹੈ।
ਸਿੱਖ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਵੀਡੀਓ ‘ਚ ਕਿਹਾ ਕਿ ਅਸੀਂ ਬਠਿੰਡਾ ਦੇ ਥਰਮਲ ਪਲਾਂਟ ਦੇ ਬਾਹਰ ਪਾਕਿਸਤਾਨ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹਨ। ਸੂਚਨਾ ਮਿਲਦੇ ਹੀ ਬਠਿੰਡਾ ਪੁਲਿਸ ਬੁੱਧਵਾਰ ਨੂੰ ਥਰਮਲ ਪਲਾਂਟ ਨੇੜੇ ਪੁੱਜੀ ਅਤੇ ਕੰਧ ’ਤੇ ਲਿਖੇ ਨਾਅਰੇ ਦੀ ਫੋਟੋ ਲਈ ਅਤੇ ਵੀਡੀਓਗ੍ਰਾਫੀ ਕੀਤੀ। ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ। ਇਸ ਮਗਰੋਂ ਪੁਲਿਸ ਵੱਲੋਂ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ : ਅਰੋੜਾ ਦੀ ਗ੍ਰਿਫਤਾਰੀ ਮਗਰੋਂ CM ਮਾਨ ਨੂੰ ਮਿਲੇ AIG ਮਨਮੋਹਨ, ਮੁੱਖ ਮੰਤਰੀ ਨੇ ਕੀਤੀ ਤਾਰੀਫ਼
ਇਸ ਤੋਂ ਪਹਿਲਾਂ ਬਠਿੰਡਾ ‘ਚ ਟੈਂਕੀ ‘ਤੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਮਿਲੇ ਸਨ। ਪਾਣੀ ਭਰਨ ਆਏ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ ਅਤੇ ਸੂਚਨਾ ਮਿਲਣ ‘ਤੇ ਪੁਲਸ ਨੇ ਉਨ੍ਹਾਂ ਨੂੰ ਹਟਾ ਦਿੱਤਾ। 2 ਅਕਤੂਬਰ ਨੂੰ ਬਠਿੰਡਾ ਵਿੱਚ ਜੰਗਲਾਤ ਦਫ਼ਤਰ ਦੇ ਬਾਹਰ ਖਾਲਿਸਤਾਨ ਦੇ ਨਾਅਰੇ ਲਿਖੇ ਗਏ। ਇਹ ਨਾਅਰੇ ਸਰਹਿੰਦ ਨਹਿਰ ਅਤੇ ਜੋਗਾਨੰਦ ਰੋਡ ਨੂੰ ਜੋੜਨ ਵਾਲੇ ਪੁਲ ਨੇੜੇ ਬਣੀਆਂ ਪਾਣੀ ਦੀਆਂ ਛੋਟੀਆਂ ਟੈਂਕੀਆਂ ‘ਤੇ ਲਿਖੇ ਹੋਏ ਸਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡੇਰਾ ਸਲਾਬਤਪੁਰਾ ਦੇ ਬਾਹਰ SFJ ਦੀ ਤਰਫੋਂ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ, ਜਿਸ ਵਿੱਚ ਲਿਖਿਆ ਸੀ ਕਿ ਬਦਲਾ ਲਿਆ ਜਾਵੇਗਾ। ਪੰਜਾਬ 26 ਜਨਵਰੀ ਨੂੰ ਭਾਰਤ ਤੋਂ ਆਜ਼ਾਦ ਹੋ ਜਾਵੇਗਾ। ਉਦੋਂ ਤੋਂ ਹੀ ਬਠਿੰਡਾ ਵਿੱਚ ਵਾਰ-ਵਾਰ ਕੰਧਾਂ ’ਤੇ ਨਾਅਰੇ ਲਿਖੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: