ਖੰਨਾ ਵਿਚ ਇੱਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਿਥਲੇਸ਼ ਰਾਏ ਵਜੋਂ ਹੋਈ ਹੈ ਤੇ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਕਤਲ ਕਰਨ ਤੋਂ ਬਾਅਦ ਦੋਸ਼ੀ ਲਾਸ਼ ਨੂੰ ਸੜਕ ‘ਤੇ ਸੁੱਟ ਕੇ ਭੱਜ ਗਏ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਿਥਲੇਸ਼ ਦਾ ਕਿਸੇ ਵਿਅਕਤੀ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਮਿਥਲੇਸ਼ ਬੀਤੀ ਰਾਤ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਦਰਵਾਜ਼ਾ ਨਾ ਬੰਦ ਕਰਨ ਉਹ ਪੈਸੇ ਲੈਣ ਜਾ ਰਿਹਾ ਹੈ ਅਤੇ ਜਲਦੀ ਵਾਪਸ ਆ ਆਵੇਗਾ ਪਰ ਮਿਥਲੇਸ਼ ਪੂਰੀ ਰਾਤ ਘਰ ਨਹੀਂ ਆਇਆ ਤੇ ਅਗਲੇ ਦਿਨ ਜਦੋਂ ਮ੍ਰਿਤਕ ਦੇ ਬੱਚੇ ਦਾਦੇ ਦੇ ਘਰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਲਾਸ਼ ਮਿਲੀ। ਮੌਤ ਤੋਂ ਬਾਅਦ ਪਤਨੀ ਤੇ ਬੱਚਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਸਬੰਧੀ ਕੇਂਦਰ ਨੇ ਜੇਕਰ ਜਲਦ ਫੈਸਲਾ ਨਾ ਲਿਆ ਤਾਂ ਪੰਜਾਬ ‘ਚ ਬੂਥ ਨਹੀਂ ਲੱਗਣਗੇ : ਸੁਖਪਾਲ ਸਿੰਘ ਨੰਨੂ
ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਾਂਚ ਤੋਂ ਬਾਅਦ ਹੀ ਕਤਲ ਦਾ ਕਾਰਨ ਸਪੱਸ਼ਟ ਹੋ ਸਕੇਗਾ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : Suicide in Patiala : ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪੁਲਿਸ ਮੁਲਾਜ਼ਮ ਨੇ ਮੌਤ ਨੂੰ ਲਗਾਇਆ ਗਲੇ