ਹਿਮਾਚਲ ਪ੍ਰਦੇਸ਼ ਦੇ ਕੁੱਲੂ ‘ਚ ਬੁੱਧਵਾਰ ਦੁਪਹਿਰ ਨੂੰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਅਜਿਹਾ ਕੀ ਹੋਇਆ ਕਿ ਅਚਾਨਕ ਲੋਕਾਂ ਨੂੰ ਕੁਝ ਸਮਝ ਨਹੀਂ ਆਇਆ ਅਤੇ ਅਜਿਹਾ ਲੱਗਾ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਹਾਲਾਂਕਿ, ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਧਮਾਕਾ ਇੱਕ ਸੁਪਰ ਸੋਨਿਕ ਬੂਮ ਕਾਰਨ ਹੋਇਆ ਸੀ।
ਜਾਣਕਾਰੀ ਮੁਤਾਬਕ ਬੁੱਧਵਾਰ ਦੁਪਹਿਰ ਕਰੀਬ 2 ਵਜੇ ਕੁੱਲੂ ‘ਚ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਕੁੱਲੂ ਸ਼ਹਿਰ, ਭੁੰਤਰ, ਮੋਹਲ, ਖਰਾਹਲ ਸਮੇਤ ਪੂਰੇ 30 ਕਿਲੋਮੀਟਰ ਦੇ ਘੇਰੇ ਵਿੱਚ ਸੁਣਾਈ ਦਿੱਤੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਦੇ ਘਰ ਵੀ ਹਿੱਲ ਗਏ ਅਤੇ ਇਸ ਕਾਰਨ ਲੋਕ ਵੀ ਘਰਾਂ ਤੋਂ ਬਾਹਰ ਆ ਗਏ। ਕਾਫੀ ਦੇਰ ਤੱਕ ਇੱਥੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਲੋਕਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਵੀ ਦਿੱਤੀ।
ਕੁੱਲੂ ਦੇ ਐਸਪੀ ਡਾਕਟਰ ਗੋਕੁਲਚੰਦਰਨ ਨੇ ਧਮਾਕੇ ਤੋਂ ਬਾਅਦ ਕੁੱਲੂ ਪੁਲਿਸ ਦੇ ਸੋਸ਼ਲ ਮੀਡੀਆ ਪੇਜ ‘ਤੇ ਇੱਕ ਸੰਦੇਸ਼ ਜਾਰੀ ਕੀਤਾ। ਪੁਲਿਸ ਨੇ ਦੱਸਿਆ ਕਿ 03-04-2024 ਨੂੰ ਸੋਸ਼ਲ ਮੀਡੀਆ ‘ਤੇ ਖਬਰ ਹੈ ਕਿ ਕੁੱਲੂ ਸ਼ਹਿਰ ਦੇ ਆਸ-ਪਾਸ ਦੇ ਇਲਾਕਿਆਂ ‘ਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੀ ਆਵਾਜ਼ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਦੀ ਹਰਕਤ ਕਾਰਨ ਆਈ। ਸਥਾਨਕ ਲੋਕਾਂ ਨੂੰ ਸਬਰ ਰੱਖਣ ਅਤੇ ਡਰਨ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਬਰਥਡੇ ਕੇਕ ਖਾਣ ਨਾਲ ਮੌ.ਤ ਮਾਮਲਾ, ਮਾਨਵੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ
ਕੀ ਹੁੰਦਾ ਏ ਸੋਨਿਕ ਬੂਮ
ਜਦੋਂ ਕਿਸੇ ਚੀਜ਼ ਦੀ ਰਫਤਾਰ ਆਵਾਜ਼ ਦੀ ਰਫਤਾਰ ਤੋਂ ਵੱਧ ਹੁੰਦੀ ਹੈ, ਤਾਂ ਇਸ ਨੂੰ ਸੁਪਰਸੋਨਿਕ ਸਪੀਡ ਕਿਹਾ ਜਾਂਦਾ ਹੈ। ਆਵਾਜ਼ ਦੀ ਰਫਤਾਰ 332 ਮੀਟਰ ਪ੍ਰਤੀ ਸਕਿੰਟ ਹੈ। ਅਜਿਹੀ ਸਥਿਤੀ ਵਿੱਚ ਜਦੋਂ ਕੋਈ ਚੀਜ਼ 332 ਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਤੋਂ ਵੱਧ ਤੇਜ਼ੀ ਨਾਲ ਅੱਗੇ ਵਧਦੀ ਹੈ, ਤਾਂ ਉਸ ਨੂੰ ਸੁਪਰਸੋਨਿਕ ਸਪੀਡ ਕਿਹਾ ਜਾਂਦਾ ਹੈ। ਕਿਉਂਕਿ ਲੜਾਕੂ ਜਹਾਜ਼ਾਂ ਦੀ ਰਫ਼ਤਾਰ ਜ਼ਿਆਦਾ ਹੁੰਦੀ ਹੈ ਅਤੇ ਇਹ ਜਹਾਜ਼ ਹਵਾ ਵਿਚ ਘੁੰਮਦੇ ਹੋਏ ਧੁਨੀ ਤਰੰਗਾਂ ਪੈਦਾ ਕਰਦੇ ਹਨ। ਜਦੋਂ ਇਹ ਜਹਾਜ਼ ਆਵਾਜ਼ ਦੀ ਰਫਤਾਰ ਤੋਂ ਵੱਧ ਤੇਜ਼ੀ ਨਾਲ ਅੱਗੇ ਵਧਦੇ ਹਨ, ਤਾਂ ਧਮਾਕੇ ਵਰਗੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਸੋਨਿਕ ਬੂਮ ਪੈਦਾ ਕਰਦੇ ਹਨ। ਵਾਧੂ ਊਰਜਾ ਪੈਦਾ ਹੋਣ ਕਾਰਨ ਅਸੀਂ ਧਮਾਕੇ ਦੀ ਆਵਾਜ਼ ਸੁਣਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: