ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੋਵਿਡ ਦੇ ਓਮਿਕਰੋਨ ਵੇਰੀਐਂਟ ਨਾਲ ਨਜਿੱਠਣ ਲਈ mRNA ਆਧਾਰਿਤ ਬੂਸਟਰ ਵੈਕਸੀਨ ਲਾਂਚ ਕੀਤੀ। ਕੁਝ ਦਿਨ ਪਹਿਲਾਂ ਇਸ ਟੀਕੇ ਨੂੰ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਵੱਲੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਸੀ।
ਇੱਕ ਬਿਆਨ ਮੁਤਾਬਕ GEMCOVAC-OM ਕੋਵਿਡ -19 ਦੇ ਵਿਰੁੱਧ ਪਹਿਲਾ ਬੂਸਟਰ ਵੈਕਸੀਨ ਹੈ, ਜਿਸ ਨੂੰ ਜੇਨੋਵਾ ਦੁਆਰਾ ਸਵਦੇਸ਼ੀ ਤਕਨੀਕ ਦੀ ਵਰਤੋਂ ਕਰਕੇ ਵਿਕਸਿਤ ਕੀਤਾ ਗਿਆ ਹੈ। ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ) ਅਤੇ ਬਾਇਓਟੈਕਨਾਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਨੇ ਇਸ ਲਈ ਵਿੱਤੀ ਮਦਦ ਦਿੱਤੀ ਹੈ।
GEMCOVAC-OM ਕੋਵਿਡ-19 ਟੀਕਿਆਂ ਦੇ ਤੇਜ਼ੀ ਨਾਲ ਵਿਕਾਸ ਲਈ ਸਰਕਾਰ ਦੇ ਆਤਮਨਿਰਭਰ ਭਾਰਤ 3.0 ਪੈਕੇਜ ਦੇ ਤਹਿਤ DBT ਅਤੇ BIRAC ਦੁਆਰਾ ਲਾਗੂ ਕੀਤੇ ਗਏ ਮਿਸ਼ਨ ‘ਕੋਵਿਡ ਸੁਰੱਖਿਆ’ ਦੇ ਤਹਿਤ ਵਿਕਸਿਤ ਕੀਤਾ ਗਿਆ ਪੰਜਵਾਂ ਟੀਕਾ ਹੈ।
ਇਸ ਦੌਰਾਨ ਜਤਿੰਦਰ ਸਿੰਘ ਨੇ ਕਿਹਾ ਕਿ ‘ਮੌਜੂਦਾ ਸਪਲਾਈ ਚੇਨ ਬੁਨਿਆਦੀ ਢਾਂਚਾ ਇਸ ਟੀਕੇ ਨੂੰ ਵਿਕਸਿਤ ਕਰਨ ਲਈ ਕਾਫੀ ਹੈ। ਇਸ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਸ ਟੀਕੇ ਨੂੰ ਬਿਨਾਂ ਸੂਈ ਦੀ ਵਰਤੋਂ ਕੀਤੇ ਵੀ ਲਗਾਇਆ ਜਾ ਸਕਦਾ ਹੈ। ਬਿਆਨ ਮੁਤਾਬਕ ਇਹ ਇਕ ‘ਇੰਟਰਾਡਰਮਲ’ ਵੈਕਸੀਨ ਹੈ, ਜੋ ਕਿ ਸੂਈ ਰਹਿਤ ਯੰਤਰ ‘ਟਰੋਪਿਸ’ ਰਾਹੀਂ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਰਾਜਨਾਥ ਸਿੰਘ ਬੋਲੇ- ‘ਕਾਂਗਰਸ ਦੀ ਗਲਤੀ ਨਾਲ ਗੁ. ਕਰਤਾਰਪੁਰ ਸਾਹਿਬ ਹੱਥੋਂ ਨਿਕਲਿਆ’
GEMCOVAC-OM ਇੱਕ ਥਰਮੋਸਟਬਲ ਵੈਕਸੀਨ ਹੈ, ਜਿਸ ਦਾ ਮਤਲਬ ਹੈ ਕਿ ਇਸਨੂੰ ਹੋਰ mRNA ਵੈਕਸੀਨਾਂ ਵਾਂਗ ਬਹੁਤ ਠੰਡੇ ਤਾਪਮਾਨਾਂ ‘ਤੇ ਸਟੋਰ ਕਰਨ ਦੀ ਲੋੜ ਨਹੀਂ ਹੈ। ਦੱਸਿਆ ਗਿਆ ਹੈ ਕਿ ਇਹ ਟੀਕਾ 2 ਤੋਂ 8 ਡਿਗਰੀ ਸੈਲਸੀਅਸ ਤਾਪਮਾਨ ‘ਤੇ ਸਥਿਰ ਰਹਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: