ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਵੱਲੋਂ ਜੇਲ੍ਹ ਅੰਦਰੋਂ ਦਿੱਤੇ ਇੰਟਰਵਿਊ ਤੋਂ ਬਾਅਦ ਬੈਕਫੁੱਟ ‘ਤੇ ਆਈ ਪੰਜਾਬ ਪੁਲਿਸ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। ਇੰਟਰਵਿਊ ਦੇ ਦੋ ਦਿਨ ਬਾਅਦ ਵੀਰਵਾਰ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਇਹ ਇੰਟਰਵਿਊ ਪੰਜਾਬ ਦੇ ਅੰਦਰ ਨਹੀਂ ਹੋਈ।
ਆਪਣੇ ਦਾਅਵੇ ਨੂੰ ਸਾਬਤ ਕਰਨ ਲਈ ਡੀਜੀਪੀ ਨੇ ਮੀਡੀਆ ਸਾਹਮਣੇ 9 ਮਾਰਚ, 14 ਮਾਰਚ ਅਤੇ ਅੱਜ ਯਾਨੀ 16 ਮਾਰਚ ਨੂੰ ਲਾਰੈਂਸ ਦੀਆਂ ਤਸਵੀਰਾਂ ਵੀ ਪੇਸ਼ ਕੀਤੀਆਂ। ਬਠਿੰਡਾ ਜੇਲ੍ਹ ਅਤੇ ਤਲਵੰਡੀ ਸਾਬੋ ਅਦਾਲਤ ਵਿੱਚ ਪੇਸ਼ੀ ਦੌਰਾਨ ਲਈਆਂ ਗਈਆਂ ਇਨ੍ਹਾਂ ਫੋਟੋਆਂ ਵਿੱਚ ਲਾਰੈਂਸ ਸ਼ਾਰਟ ਹੇਅਰਕਟ ਅਤੇ ਟ੍ਰਿਮ ਦਾੜ੍ਹੀ ਵਿੱਚ ਨਜ਼ਰ ਆ ਰਿਹਾ ਹੈ, ਜਦੋਂ ਕਿ 14 ਮਾਰਚ ਨੂੰ ਇੱਕ ਟੀਵੀ ਚੈਨਲ ‘ਤੇ ਜਾਰੀ ਇੱਕ ਇੰਟਰਵਿਊ ਵਿੱਚ ਉਸ ਦੀ ਦਾੜ੍ਹੀ ਵਧੀ ਹੋਈ ਸੀ ਅਤੇ ਉਸ ਦੇ ਸਿਰ ਦੇ ਵਾਲ ਵੀ ਲੰਬੇ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਰਾਜਸਥਾਨ ਪੁਲਿਸ ਨੇ ਰਿਮਾਂਡ ਪੂਰਾ ਹੋਣ ਤੋਂ ਬਾਅਦ 8 ਮਾਰਚ ਨੂੰ ਗੈਂਗਸਟਰ ਲਾਰੈਂਸ ਨੂੰ ਵਾਪਸ ਬਠਿੰਡਾ ਜੇਲ੍ਹ ਭੇਜ ਦਿੱਤਾ ਸੀ। 9 ਮਾਰਚ ਨੂੰ ਬਠਿੰਡਾ ਦੀ ਹੀ ਤਲਵੰਡੀ ਸਾਬੋ ਅਦਾਲਤ ਤੋਂ ਲਾਰੈਂਸ ਨੂੰ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਇਸ ਤੋਂ ਬਾਅਦ 10 ਮਾਰਚ ਨੂੰ ਲਾਰੈਂਸ ਨੂੰ ਮੁੜ ਬਠਿੰਡਾ ਜੇਲ੍ਹ ਲਿਆਂਦਾ ਗਿਆ।
ਡੀਜੀਪੀ ਨੇ ਕਿਹਾ ਕਿ 14 ਮਾਰਚ ਨੂੰ ਇੱਕ ਚੈਨਲ ‘ਤੇ ਪ੍ਰਸਾਰਿਤ ਇੰਟਰਵਿਊ ਵਿੱਚ ਲਾਰੈਂਸ ਨੇ ਪੀਲੀ ਟੀ-ਸ਼ਰਟ ਪਾਈ ਹੋਈ ਸੀ ਅਤੇ ਉਸ ਦੀ ਦਾੜ੍ਹੀ ਅਤੇ ਸਿਰ ਦੇ ਵਾਲ ਦਿਖਾਈ ਦੇ ਰਹੇ ਸਨ। 10 ਮਾਰਚ ਨੂੰ ਜਦੋਂ ਲਾਰੈਂਸ ਨੂੰ ਬਠਿੰਡਾ ਜੇਲ੍ਹ ਲਿਆਂਦਾ ਗਿਆ ਤਾਂ ਉਹ ਛੋਟੇ ਵਾਲ ਕੱਟੇ ਹੋਏ ਸਨ ਅਤੇ ਦਾੜ੍ਹੀ ਵੀ ਕੱਟੀ ਹੋਈ ਸੀ। ਡੀਜੀਪੀ ਨੇ ਦੱਸਿਆ ਕਿ ਇਸ ਇੰਟਰਵਿਊ ਤੋਂ ਬਾਅਦ ਬਠਿੰਡਾ ਜੇਲ੍ਹ ਵਿੱਚ ਲਾਰੈਂਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਪਰ ਉਸ ਵਿੱਚੋਂ ਕੋਈ ਪੀਲੀ ਟੀ-ਸ਼ਰਟ ਨਹੀਂ ਮਿਲੀ।
ਲਾਰੈਂਸ ਦੇ ਪਹਿਰਾਵੇ ਅਤੇ ਵਾਲ ਕੱਟਣ ਦੇ ਆਧਾਰ ‘ਤੇ ਉਸ ਦੀ ਇੰਟਰਵਿਊ ਨੂੰ ਪੁਰਾਣੀ ਦੱਸਦਿਆਂ ਕਿਹਾ ਗਿਆ ਕਿ ਇਹ ਪੰਜਾਬ ਦੀ ਜੇਲ੍ਹ ਤੋਂ ਬਾਹਰ ਲਈ ਗਈ ਸੀ। ਇਹ ਦਾਅਵਾ ਕਰਦੇ ਹੋਏ ਡੀਜੀਪੀ ਨੇ ਇੱਕ ਤਰ੍ਹਾਂ ਨਾਲ ਰਾਜਸਥਾਨ ਪੁਲਿਸ ‘ਤੇ ਸਵਾਲ ਖੜ੍ਹੇ ਕੀਤੇ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਰਾਜਸਥਾਨ ਪੁਲਿਸ ਨੇ ਰਿਮਾਂਡ ਪੂਰਾ ਹੋਣ ਤੋਂ ਬਾਅਦ 8 ਮਾਰਚ ਨੂੰ ਗੈਂਗਸਟਰ ਲਾਰੈਂਸ ਨੂੰ ਵਾਪਸ ਬਠਿੰਡਾ ਜੇਲ੍ਹ ਭੇਜ ਦਿੱਤਾ ਸੀ। 9 ਮਾਰਚ ਨੂੰ ਬਠਿੰਡਾ ਦੀ ਹੀ ਤਲਵੰਡੀ ਸਾਬੋ ਅਦਾਲਤ ਤੋਂ ਲਾਰੈਂਸ ਨੂੰ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਇਸ ਤੋਂ ਬਾਅਦ 10 ਮਾਰਚ ਨੂੰ ਲਾਰੇਂਸ ਨੂੰ ਮੁੜ ਬਠਿੰਡਾ ਜੇਲ੍ਹ ਲਿਆਂਦਾ ਗਿਆ।
ਡੀਜੀਪੀ ਨੇ ਕਿਹਾ ਕਿ ਲਾਰੈਂਸ ਦੇ ਇੰਟਰਵਿਊ ਦੀ ਆਵਾਜ਼ ਦੀ ਕੁਆਲਿਟੀ ਸਟੂਡੀਓ ਪੱਧਰ ਦੀ ਹੈ। ਜੇਲ੍ਹ ਆਦਿ ਤੋਂ ਜੈਮਰ ਲੱਗਣ ਕਾਰਨ ਅਜਿਹੀ ਆਡੀਓ-ਵੀਡੀਓ ਕੁਆਲਿਟੀ ਸੰਭਵ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਠਿੰਡਾ ਕੇਂਦਰੀ ਜੇਲ੍ਹ ਸੰਚਾਰ ਡੈੱਡ ਜ਼ੋਨ ਵਿੱਚ ਆਉਂਦੀ ਹੈ ਅਤੇ ਉੱਥੇ ਅਜਿਹੀ ਇੰਟਰਵਿਊ ਕਰਵਾਉਣੀ ਸੰਭਵ ਨਹੀਂ ਹੈ।
ਡੀਜੀਪੀ ਨੇ ਦਲੀਲ ਦਿੱਤੀ ਕਿ ਇੰਟਰਵਿਊ ਵਿੱਚ ਲਾਰੇਂਸ ਜੱਗੂ ਭਗਵਾਨਪੁਰੀਆ ਨੂੰ ਦੋਸਤ ਕਹਿ ਰਿਹਾ ਹੈ ਅਤੇ ਮਿਲ ਕੇ ਮੂਸੇਵਾਲਾ ਦੇ ਮਰਡਰ ਦੀ ਗੱਲ ਕਹਿ ਰਿਹ ਾਹੈ। ਉਸ ਨੇ ਜੱਗੂ ਤੇ ਆਪਣੇ ਗੈਂਗ ਵਿਚਾਲੇ ਪਿਛਲੇ ਦਿਨੀਂ ਗੋਇੰਦਵਾਲ ਜੇਲ੍ਹ ਵਿੱਚ ਹੋਈ ਘਟਨਾ ਦਾ ਕੋਈ ਜ਼ਿਕਰ ਵੀ ਨਹੀਂ ਕੀਤਾ, ਜਿਸ ਵਿੱਚ ਉਸ ਦੇ ਗੈਂਗ ਨੇ ਜੱਗੂ ਦੇ ਦੋ ਦਾਥੀਆਂ ਦਾ ਕਤਲ ਕਰ ਦਿੱਤਾ ਸੀ। ਜੇ ਇੰਟਰਵਿਊ ਤਾਜ਼ਾ ਹੁੰਦਾ ਤਾਂ ਲਾਰੇਂਸ ਇਸ ਝਗੜੇ ‘ਤੇ ਵੀ ਬੋਲਦਾ।
ਡੀਜੀਪੀ ਨੇ ਦੱਸਿਆ ਕਿ ਲਾਰੈਂਸ ਨੂੰ ਬਠਿੰਡਾ ਜੇਲ੍ਹ ਦੇ ਅਲੱਗ-ਥਲੱਗ ਹਾਈ ਸਕਿਓਰਿਟੀ ਸੈੱਲ ਵਿੱਚ ਰੱਖਿਆ ਗਿਆ ਹੈ। ਇਸ ਜੇਲ੍ਹ ਦੀ ਅੰਦਰੂਨੀ ਸੁਰੱਖਿਆ ਸੀਆਰਪੀਐਫ ਨੂੰ ਸੌਂਪੀ ਜਾਂਦੀ ਹੈ ਅਤੇ ਪੰਜਾਬ ਜੇਲ੍ਹ ਵਿਭਾਗ ਦਾ ਸਟਾਫ ਬਾਹਰ ਡਿਊਟੀ ਦਿੰਦਾ ਹੈ। ਬਠਿੰਡਾ ਜੇਲ੍ਹ ਦੀ ਜ਼ਿੰਮੇਵਾਰੀ ਐਨ.ਡੀ.ਨੇਗੀ ਕੋਲ ਹੈ ਜੋ ਬੀਐਸਐਫ ਅਧਿਕਾਰੀ ਹਨ ਅਤੇ ਉਥੋਂ ਡੈਪੂਟੇਸ਼ਨ ’ਤੇ ਆਏ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਕਿ ਬਠਿੰਡਾ ਜੇਲ੍ਹ ਦੇ ਅੰਦਰ ਅਡਵਾਂਸ ਕੁਆਲਿਟੀ ਦੇ ਜੈਮਰ ਲਗਾਏ ਗਏ ਹਨ, ਜਿਸ ਕਾਰਨ ਮੋਬਾਈਲ ਸਿਗਨਲ ਨਹੀਂ ਹੋ ਸਕਦੇ। ਇਸ ਦੇ ਬਾਵਜੂਦ ਜੇਲ੍ਹ ਅੰਦਰ ਰੋਜ਼ਾਨਾ ਤਿੰਨ ਤੋਂ ਚਾਰ ਵਾਰ ਸਿਗਨਲ ਚੈੱਕ ਕੀਤੇ ਜਾਂਦੇ ਹਨ। ਸਿਗਨਲ ਤੋਂ ਬਿਨਾਂ ਮੋਬਾਈਲ ਤੋਂ ਵੀਡੀਓ ਬਣਾ ਕੇ ਕਿਸੇ ਨੂੰ ਵੀ ਨਹੀਂ ਭੇਜਿਆ ਜਾ ਸਕਦਾ। ਜੇਲ੍ਹ ਦੇ ਅੰਦਰ ਕੈਦੀ 24 ਘੰਟੇ ਸੀਸੀਟੀਵੀ ਨਿਗਰਾਨੀ ਹੇਠ ਰਹਿੰਦੇ ਹਨ। ਰਾਤ ਵੇਲੇ ਵੀ ਕੈਦੀਆਂ ਦੀਆਂ ਬੈਰਕਾਂ ਦੀਆਂ ਲਾਈਟਾਂ ਬੰਦ ਨਹੀਂ ਹੁੰਦੀਆਂ। ਇਹ ਸਿਰਫ ਇਸ ਲਈ ਮੱਧਮ ਰਖੀਆਂ ਹਨ ਤਾਂ ਜੋ ਗਾਰਡ ਕੈਦੀਆਂ ‘ਤੇ ਨਜ਼ਰ ਰੱਖ ਸਕਣ।
ਇਹ ਵੀ ਪੜ੍ਹੋ : 36 ਘੰਟੇ ਮਗਰੋਂ ਵੀ ਨਹੀਂ ਉਤਰੇ 200 ਫੁੱਟ ਉੱਚੇ ਟਾਵਰ ‘ਤੇ ਚੜ੍ਹੇ ਬਜ਼ੁਰਗ, ਮੀਂਹ ਵੀ ਨਹੀਂ ਡਿਗਾ ਸਕਿਆ ਹੌਂਸਲਾ
ਡੀਜੀਪੀ ਨੇ ਦਾਅਵਾ ਕੀਤਾ ਕਿ ਬਠਿੰਡਾ ਜੇਲ੍ਹ ਦੀ ਸੁਰੱਖਿਆ ਇੰਨੀ ਫੁਲਪਰੂਫ਼ ਹੈ ਕਿ ਦੂਜੇ ਸੂਬੇ ਵੀ ਆਪਣੇ ਵੱਡੇ ਅਪਰਾਧੀਆਂ ਨੂੰ ਉੱਥੇ ਭੇਜਦੇ ਹਨ।
ਡੀਜੀਪੀ ਨੇ ਕਿਹਾ ਕਿ ਲਾਰੇਂਸ ਕਰੀਬ 9 ਸਾਲਾਂ ਤੋਂ ਜੇਲ੍ਹ ਵਿੱਚ ਹੈ ਅਤੇ ਜ਼ਿਆਦਾਤਰ ਸਮਾਂ ਉਹ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਰਿਹਾ ਹੈ। ਉਹ ਉਥੋਂ ਆਪਣਾ ਨੈੱਟਵਰਕ ਚਲਾਉਂਦਾ ਸੀ। ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਉਸ ਨੂੰ ਪੰਜਾਬ ਲਿਆ ਕੇ ਬਠਿੰਡਾ ਜੇਲ੍ਹ ਦੇ ਉੱਚ ਸੁਰੱਖਿਆ ਵਾਲੇ ਜ਼ੋਨ ਵਿੱਚ ਰੱਖਿਆ ਗਿਆ ਸੀ, ਜਿਸ ਕਾਰਨ ਉਹ ਗ਼ੈਰ-ਸਰਗਰਮ ਹੋ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਬੈਠੇ ਕੁਝ ਲੋਕ ਇੱਥੋਂ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ਫੈਲਾ ਰਹੇ ਹਨ। ਅਜਿਹੇ ਲੋਕ ਯੋਜਨਾਬੱਧ ਤਰੀਕੇ ਨਾਲ ਵਰਚੁਅਲ ਪ੍ਰਾਈਵੇਟ ਨੈੱਟਵਰਕ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਜਾਅਲੀ ਖ਼ਬਰਾਂ ਅਪਲੋਡ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: