ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋ ਦਿਨ ਪਹਿਲਾਂ ਭਾਰਤੀ ਕਰੰਸੀ ‘ਤੇ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਫੋਟੋ ਲਗਾਉਣ ਦੀ ਮੰਗ ਕੀਤੀ ਸੀ। ਹੁਣ ਇਸ ‘ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ 130 ਕਰੋੜ ਭਾਰਤੀਆਂ ਵੱਲੋਂ ਬੇਨਤੀ ਕੀਤੀ ਹੈ ਕਿ ਮਹਾਤਮਾ ਗਾਂਧੀ ਦੇ ਨਾਲ ਭਾਰਤੀ ਕਰੰਸੀ ‘ਤੇ ਲਕਸ਼ਮੀ-ਗਣੇਸ਼ ਜੀ ਦੀ ਤਸਵੀਰ ਵੀ ਲਗਾਈ ਜਾਵੇ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਕੇਜਰੀਵਾਲ ਨੇ ਕਿਹਾ ਕਿ ਮੇਰੀ ਇਸ ਮੰਗ ਨੂੰ ਜਨਤਾ ਦਾ ਜ਼ਬਰਦਸਤ ਸਮਰਥਨ ਮਿਲਿਆ ਹੈ। ਲੋਕ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਹਰ ਕੋਈ ਚਾਹੁੰਦਾ ਹੈ ਕਿ ਇਸ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ।
ਚਿੱਠੀ ‘ਚ ਕੇਜਰੀਵਾਲ ਨੇ ਲਿਖਿਆ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਚੁੱਕੇ ਹਨ, ਫਿਰ ਵੀ ਅਸੀਂ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ‘ਚ ਗਿਣੇ ਜਾਂਦੇ ਹਾਂ। ਸਾਡੇ ਦੇਸ਼ ਵਿੱਚ ਅਜੇ ਵੀ ਇੰਨੇ ਲੋਕ ਗਰੀਬ ਕਿਉਂ ਹਨ? ਉਨ੍ਹਾਂ ਕਿਹਾ ਕਿ ਇੱਕ ਪਾਸੇ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ ਅਤੇ ਦੂਜੇ ਪਾਸੇ ਸਾਨੂੰ ਪ੍ਰਮਾਤਮਾ ਦੇ ਆਸ਼ੀਰਵਾਦ ਦੀ ਵੀ ਲੋੜ ਹੈ ਤਾਂ ਜੋ ਸਾਡੀਆਂ ਕੋਸ਼ਿਸ਼ਾਂ ਸਫਲ ਹੋਣ।
ਦੋ ਦਿਨ ਪਹਿਲਾਂ ਕੇਜਰੀਵਾਲ ਨੇ ਪੀ.ਐੱਮ. ਮੋਦੀ ਤੋਂ ਮੰਗ ਕੀਤੀ ਸੀ ਕਿ ਭਾਰਤੀ ਕਰੰਸੀ ਨੋਟਾਂ ‘ਤੇ ਗਾਂਧੀ ਜੀ ਦੇ ਨਾਲ-ਨਾਲ ਲਕਸ਼ਮੀ-ਗਣੇਸ਼ ਦੀ ਤਸਵੀਰ ਵੀ ਛਾਪਣੀ ਚਾਹੀਦੀ ਹੈ। ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਭਗਵਾਨ ਦਾ ਅਸ਼ੀਰਵਾਦ ਮਿਲੇਗੀ। ਆਪਣੀ ਗੱਲ ‘ਤੇ ਜ਼ੋਰ ਦੇਣ ਲਈ ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਮੁਸਲਿਮ ਦੇਸ਼ ਇੰਡੋਨੇਸ਼ੀਆ ਦੀ ਉਦਾਹਰਣ ਦਿੱਤੀ, ਜਿਥੇ 20 ਹਜ਼ਾਰ ਰੁਪਏ ਦੇ ਨੋਟ ‘ਤੇ ਗਣੇਸ਼ ਜੀ ਦੀ ਤਸਵੀਰ ਛਾਪੀ ਗਈ ਹੈ।
ਉਨ੍ਹਾਂ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਦੇਸ਼ ਦੀ ਆਰਥਿਕਤਾ ਕਮਜ਼ੋਰ ਹੈ। ਅਸੀਂ ਅੱਜ ਵੀ ਵਿਕਾਸ ਕਰ ਰਹੇ ਹਾਂ, ਅਸੀਂ ਹੀ ਗਰੀਬ ਹਾਂ। ਅਸੀਂ ਸਾਰੇ ਚਾਹੁੰਦੇ ਹਾਂ ਕਿ ਭਾਰਤ ਇੱਕ ਅਮੀਰ ਦੇਸ਼ ਬਣੇ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਰੇ ਭਾਰਤੀ ਅਮੀਰ ਪਰਿਵਾਰ ਬਣ ਜਾਣ। ਸਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਹੱਥ ਨਹੀਂ ਲੱਗਾ ਦੀਪਕ ਟੀਨੂੰ, ਦਿੱਲੀ ਪੁਲਿਸ ਨੂੰ ਮਿਲਿਆ ਗੈਂਗਸਟਰ ਦਾ ਹੋਰ ਰਿਮਾਂਡ
ਸਾਨੂੰ ਸਕੂਲ, ਹਸਪਤਾਲ, ਵੱਡੀ ਗਿਣਤੀ ਵਿੱਚ ਬੁਨਿਆਦੀ ਢਾਂਚਾ ਤਿਆਰ ਕਰਨਾ ਹੋਵੇਗਾ। ਅਸੀਂ ਕੋਸ਼ਿਸ਼ ਵੀ ਕਰਦੇ ਹਾਂ, ਪਰ ਅਸੀਂ ਦੇਖਦੇ ਹਾਂ ਕਿ ਨਤੀਜੇ ਨਹੀਂ ਆ ਰਹੇ ਹਨ। ਇਸ ਦੇ ਲਈ ਅਸੀਂ ਕਈ ਤਰੀਕਿਆਂ ਨਾਲ ਕੋਸ਼ਿਸ਼ ਕਰ ਰਹੇ ਹਾਂ ਪਰ ਜੇ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਹੋਵੇ ਤਾਂ ਨਤੀਜੇ ਆਉਂਦੇ ਹਨ।
ਕਰੰਸੀ ‘ਤੇ ਗਾਂਧੀ ਜੀ ਦੀ ਤਸਵੀਰ ਤਾਂ ਬਣੀ ਹੀ ਰਹਿਣੀ ਚਾਹੀਦੀ ਹੈ, ਪਰ ਦੂਜੇ ਪਾਸੇ ਲਕਸ਼ਮੀ ਜੀ ਅਤੇ ਗਣੇਸ਼ ਜੀ ਦੀ ਤਸਵੀਰ ਹੋਣੀ ਚਾਹੀਦੀ ਹੈ, ਤਾਂ ਜੋ ਆਰਥਿਕਤਾ ਨੂੰ ਉਨ੍ਹਾਂ ਦਾ ਆਸ਼ੀਰਵਾਦ ਮਿਲੇ। ਗਣੇਸ਼ ਜੀ ਨੂੰ ਵਿਘਨ ਹਰਤਾ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਆਸ਼ੀਰਵਾਦ ਨਾਲ ਆਰਥਿਕਤਾ ਵਿੱਚ ਸੁਧਾਰ ਹੋਵੇਗਾ। ਪੁਰਾਣੀ ਕਰੰਸੀ ਜਿਉਂ ਦੀ ਤਿਉਂ ਬਣੀ ਰਹੇ, ਪਰ ਨਵੇਂ ਛਪੇ ਨੋਟਾਂ ‘ਤੇ ਲਕਸ਼ਮੀ-ਗਣੇਸ਼ ਦੀ ਫੋਟੋ ਛਪੀ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: