ਲੁਧਿਆਣਾ ਦੇ ਕਈ ਪਿੰਡਾਂ ਵਿੱਚ ਚੀਤੇ ਨੇ ਆਤੰਕ ਮਚਾਇਆ ਹੋਇਆ ਹੈ। ਚੀਤੇ ਦੀ ਦਹਿਸ਼ਤ ਨਾਲ ਲੋਕਾਂ ‘ਚ ਸਹਿਮ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਨੇੜੇ ਮੱਤੇਵਾੜਾ ਦੇ ਜੰਗਲਾਂ ‘ਚੋਂ ਇਕ ਚੀਤਾ ਲੁਧਿਆਣਾ ਦੇ ਪਿੰਡਾਂ ‘ਚ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕ ਦਹਿਸ਼ਤ ਦੇ ਸਾਏ ‘ਚ ਰਹਿਣ ਲਈ ਮਜਬੂਰ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਚੀਤੇ ਨੇ ਲੁਧਿਆਣਾ ਦੇ ਆਸ-ਪਾਸ ਕਰੀਬ 40-50 ਪਿੰਡਾਂ ‘ਚ ਦਹਿਸ਼ਤ ਫੈਲਾਈ ਹੋਈ ਹੈ ਅਤੇ ਉਥੇ ਕਈ ਪਸ਼ੂਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ ਹੈ। ਇਹ ਚੀਤਾ ਰਾਤ ਨੂੰ ਆਪਣੇ ਸ਼ਿਕਾਰ ਲਈ ਨਿਕਲਦਾ ਹੈ ਤੇ ਲੋਕਾਂ ਦੇ ਘਰਾਂ ਤੱਕ ਵਿੱਚ ਵੜ ਕੇ ਉਥੇ ਬੰਨ੍ਹੇ ਪਸ਼ੂਆਂ ਨੂੰ ਆਪਣਾ ਖਾਣਾ ਬਣਾ ਰਿਹਾ ਹੈ। ਇਥੋਂ ਤੱਕ ਕਿ ਗਲੀ ਦੇ ਕੁੱਤੇ ਵੀ ਉਸ ਦਾ ਸ਼ਿਕਾਰ ਬਣਨ ਤੋਂ ਨਹੀਂ ਬਚ ਸਕੇ।
ਦਰਅਸਲ, ਤਸਵੀਰਾਂ ਮੱਤੇਵਾੜਾ ਦੇ ਨਾਲ ਲੱਗਦੇ ਪਿੰਡ ਗੜ੍ਹੀ ਪਜੀਲ ਦੀਆਂ ਸਾਹਮਣੇ ਆਈਆਂ ਹਨ, ਜਿੱਥੇ ਇਕ ਚੀਤਾ ਕੰਧ ‘ਤੇ ਖੁੱਲ੍ਹੇਆਮ ਘੁੰਮਦਾ ਨਜ਼ਰ ਆ ਰਿਹਾ ਹੈ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਡਰੇ ਹੋਏ ਹਨ। ਦੂਜੇ ਪਾਸੇ ਵਿਭਾਗ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਨੂੰ ਇਸ ਦੀ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਪਰ ਉਨ੍ਹਾੰ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਕੋਈ ਸਾਰ ਨਹੀਂ ਲਈ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਿਆ ਮੀਂਹ, 23 ਅਗਸਤ ਤੱਕ ਗਰਜ ਨਾਲ ਕਿਣਮਿਣ ਦੇ ਆਸਾਰ
ਚੀਤੇ ਨੇ 40-50 ਪਿੰਡਾਂ ‘ਚ ਦਹਿਸ਼ਤ ਫੈਲਾਈ ਹੋਈ ਹੈ ਅਤੇ ਆਉਣ ਵਾਲੇ ਸਮੇਂ ‘ਚ ਇਹ ਪਸ਼ੂ ਕਿਸੇ ਵੀ ਸਮੇਂ ਕੋਈ ਨੁਕਸਾਨ ਕਰ ਸਕਦਾ ਹੈ। ਲੋਕਾਂ ਦੇ ਲੱਖ-ਲੱਖ ਰੁਪਏ ਦੀਆੰ ਮੱਝਾਂ ਨੂੰ ਇਹ ਚੀਤਾ ਸ਼ਿਕਾਰ ਬਣਾ ਰਿਹਾ ਹੈ। ਲੋਕ ਆਪਣੇ ਘਰੋਂ ਵੀ ਨਿਕਲਣ ਲੱਗਿਆਂ ਡਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: