ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਦਸੰਬਰ ਤੱਕ ਭਾਰਤ ਬੰਦ ਹੈ। ਲੋਕ ਇਸ ਦਾਅਵੇ ‘ਤੇ ਭਰੋਸਾ ਵੀ ਕਰ ਰਹੇ ਹਨ ਪਰ ਇਸ ਵਾਇਰਲ ਪੋਸਟ ਦੀ ਸੱਚਾਈ ਕੀ ਹੈ, ਆਓ ਜਾਣਦੇ ਹਾਂ।
ਇਕ ਵਾਇਰਲ ਹੋ ਰਹੀ ਪੋਸਟ ਬਾਰੇ PIB (PIB Fact Check) ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਵਾਇਰਲ ਮੈਸੇਜ ‘ਤੇ ਭਰੋਸਾ ਕਰਨ ਤੋਂ ਪਹਿਲਾਂ ਇਸ ਦੀ ਜਾਂਚ ਕਰੋ, ਫਿਰ ਇਸ ‘ਤੇ ਭਰੋਸਾ ਕਰੋ।
ਵਾਇਰਲ ਪੋਸਟ ਦਾ ਦਾਅਵਾ ਗਲਤ ਹੈ
ਜਦੋਂ ਇਸ ਵਾਇਰਲ ਪੋਸਟ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਪੋਸਟ ਫਰਜ਼ੀ ਹੈ। ਲੌਕਡਾਊਨ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਕਿਰਪਾ ਕਰਕੇ ਅਜਿਹੀਆਂ ਗੁੰਮਰਾਹਕੁੰਨ ਤਸਵੀਰਾਂ ਜਾਂ ਸੰਦੇਸ਼ਾਂ ਨੂੰ ਸਾਂਝਾ ਨਾ ਕਰੋ। ਇਹ ਮੈਸੇਜ ਫਰਜ਼ੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪੀਆਈਬੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਅਜਿਹੇ ਗੁੰਮਰਾਹਕੁੰਨ ਸੰਦੇਸ਼ਾਂ ‘ਤੇ ਭਰੋਸਾ ਨਾ ਕਰੋ। ਅਜਿਹੇ ਫਰਜ਼ੀ ਸੰਦੇਸ਼ਾਂ ਨੂੰ ਕਦੇ ਵੀ ਆਪਣੇ ਨਿੱਜੀ ਵੇਰਵਿਆਂ ਨਾਲ ਸਾਂਝਾ ਨਾ ਕਰੋ। ਆਪ ਵੀ ਸੁਚੇਤ ਰਹੋ ਅਤੇ ਦੂਜਿਆਂ ਨੂੰ ਵੀ ਸੁਚੇਤ ਕਰੋ। ਇਨ੍ਹਾਂ ਸੁਨੇਹਿਆਂ ਨੂੰ ਪਹਿਲਾਂ ਚੈੱਕ ਕਰੋ ਅਤੇ ਫਿਰ ਅੱਗੇ ਭੇਜੋ। ਅਜਿਹੇ ਗੁੰਮਰਾਹਕੁੰਨ ਮੈਸੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ।