ਇੱਕ ਤਾਂ ਪਹਿਲਾਂ ਹੀ ਹੁੰਮਸ ਭਰੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਪਏ ਹਨ। ਥੋੜ੍ਹੀ ਦੇਰ ਦੇ ਮੀਂਹ ਮਗਰੋਂ ਹੁੰਮਨ ਇੰਨੀ ਕੁ ਵੱਧ ਜਾਂਦੀ ਹੈ ਕਿ ਪਸੀਨੇ ਨਾਲ ਬੁਰਾ ਹਾਲ ਹੀ ਹੋ ਜਾਂਦਾ ਹੈ। ਇਸ ਹੁੰਮਸ ਭਰੀ ਗਰਮੀ ਵਿੱਚ ਜਿਥੇ ਪੱਖਿਆਂ, ਏਸੀ ਤੋਂ ਬਗੈਰ ਇੱਕ ਮਿੰਟ ਲੰਘਾਉਣਾ ਵੀ ਔਖਾ ਲੱਗਦਾ ਹੈ, ਲੁਧਿਆਣਾ ਵਾਲਿਆਂ ਨੂੰ ਕੱਲ੍ਹ ਲੰਮੇ ਕੱਟਾਂ ਦੀ ਮਾਰ ਵੀ ਝੱਲਣੀ ਪਏਗੀ। ਦਰਅਸਲ ਜ਼ਰੂਰੀ ਰੱਖ-ਰਖਾਅ ਦੇ ਚੱਲਦਿਆਂ ਭਲਕੇ ਐਤਵਾਰ (6 ਅਗਸਤ) ਨੂੰ 11KV ਫੀਡਰ ਲੁਧਿਆਣਾ ਬੰਦ ਰਹਿਣਗੇ, ਜਿਸ ਕਰਕੇ ਕਈ ਇਲਾਕਿਆਂ ਵਿੱਚ 3 ਘੰਟੇ ਤੋਂ ਲੈ ਕੇ 8 ਘੰਟੇ ਤੱਕ ਦੇ ਲੰਮੇ ਕੱਟ ਲੱਗਣਗੇ।
ਜਿਨ੍ਹਾਂ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਬਿਜਲੀ ਬੰਦ ਰਹੇਗੀ ਉਨ੍ਹਾਂ ਵਿੱਚ ਰਾਂਸਪੋਰਟ ਨਗਰ, ਬਾਬਾ ਗੱਜਾ ਜੈਨ ਕਾਲੋਨੀ, ਹੀਰਾ ਨਗਰ, ਮੋਤੀ ਨਗਰ, ਹਰਗੋਬਿੰਦਪੁਰਾ, ਬੇਅੰਤਪੁਰਾ, ਗੁਰੂ ਅਰਜਨ ਦੇਵ ਨਗਰ, ਸਮਰਾਲਾ ਚੌਕ, ਤਾਜਪੁਰ ਰੋਡ, ਟਿੱਬਾ ਰੋਡ, ਮਾਇਆਪੁਰੀ, ਸ਼ਿੰਗਾਰ ਰੋਡ, ਸ਼ਿਵਾਜੀ ਨਗਰ, ਨਿਊ ਸ਼ਿਵਾਜੀ ਨਗਰ, ਹਰਗੋਬਿੰਦ ਨਗਰ, ਹਰਗੋਬਿੰਦ ਨਗਰ, ,ਨਰਿੰਦਰ ਨਗਰ, ਹਰੀ ਕਰਤਾਰ ਕਾਲੋਨੀ, ਧਰਮਪੁਰਾ, ਧੋਕਾ ਮੁਹੱਲਾ, ਰਣਜੀਤ ਸਿੰਘ ਪਾਰਕ, ਵਿਸ਼ਕਰਮਾ ਨਗਰ, ਇੰਦਰਾ ਪੁਰੀ, ਇਕਬਾਲ ਨਗਰ, ਗੁਰਮੇਲ ਪਾਰਕ, ਸ਼ਕਤੀ ਨਗਰ, ਨਿਊ ਸ਼ਕਤੀ ਨਗਰ, ਕਬੀਰ ਨਗਰ, ਰਮੇਸ਼ ਨਗਰ, ਹਰਚਰਨ ਨਗਰ ਇਲਾਕੇ ਸ਼ਾਮਲ ਹਨ।
ਇਹ ਵੀ ਪੜ੍ਹੋ : 50 ਬਰਾਤੀ, 10 ਤਰ੍ਹਾਂ ਦੇ ਪਕਵਾਨ, 2500 ਰੁ. ਸ਼ਗਨ… ਵਿਆਹਾਂ ‘ਚ ਫਜ਼ੂਲਖਰਚੀ ਰੋਕਣ ਲਈ ਸੰਸਦ ‘ਚ ਬਿੱਲ ਪੇਸ਼
ਇਸ ਦੇ ਨਾਲ ਹੀ ਉਦਗੋਗ MB ਐਕਸਪੋਰਟ ਫੀਡਰ ‘ਤੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਤੱਕ ਅਤੇ ਲਾਰਕ ਫੀਡਰ, ਭੱਟੀਆਂ ਫੀਡਰ ਤੇ ਜੈਨ ਫੀਡਰ ‘ਤੇ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਲੰਮਾ ਕੱਟ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ -: