ਅੱਜ ਦੇ ਸਮੇਂ ਵਿੱਚ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਜਾਣ ਦੀ ਚਾਹ ਇੰਨੀ ਕੁ ਵੱਧ ਚੁੱਕੀ ਹੈ ਕਿ ਉਹ ਕਿਸੇ ਵੀ ਹਾਲ ਵਿੱਚ ਉਥੇ ਪਹੁੰਚਣਾ ਚਾਹੁੰਦੇ ਹਨ। ਇਸ ਦੇ ਲਈ ਕਈ ਵਾਰ ਉਹ ਇੰਨੇ ਕੁ ਜਨੂਨੀ ਹੋ ਚੁੱਕੇ ਹਨ ਕਿ ਕਿਸੇ ਵੀ ਤਰ੍ਹਾਂ ਤੋਂ ਸਮਝੌਤਾ ਕਰਨ ਲਈ ਤਿਆਰ ਨਹੀਂ। ਵਿਦੇਸ਼ ਜਾਣ ਦੇ ਇਸੇ ਜਨੂਨ ਨੇ ਬਠਿੰਡਾ ਵਿੱਚ ਇੱਕ ਨੌਜਵਾਨ ਦੀ ਜਾਨ ਲੈ ਲਈ।
ਦਰਅਸਲ ਬਠਿੰਡਾ-ਬਾਦਲ ਸੜਕ ‘ਤੇ ਸਥਿਤ ਨਰੂਆਣਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਵਿੱਚ ਇੱਕ ਲੜਕੇ ਨੇ ਆਈਲੈਟਸ ਵਿੱਚ ਲੋ ਬੈਂਡ ਵਿੱਚ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਦੇਸ਼ ਜਾਣ ਦੀ ਇੱਛਾ ਨੇ ਇੱਕ ਪੁੱਤਰ ਨੂੰ ਉਸਦੇ ਪਰਿਵਾਰ ਤੋਂ ਹਮੇਸ਼ਾ ਲਈ ਵੱਖ ਕਰ ਦਿੱਤਾ. ਨੌਜਵਾਨ ਦੀ ਮੌਤ ਕਾਰਨ ਪੂਰੇ ਪਿੰਡ ਦੀਆਂ ਅੱਖਾਂ ਨਮ ਹੋ ਗਈਆਂ ਹਨ।
ਬਠਿੰਡਾ-ਬਾਦਲ ਰੋਡ ‘ਤੇ ਸਥਿਤ ਨਰੂਆਣਾ ਤੋਂ ਇੱਕ ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਲੜਕੇ ਨੇ ਆਈਲਟਸ ਵਿੱਚ ਘੱਟ ਬੈਂਡ ਵਿੱਚ ਆਉਣ ਕਰਕੇ ਉਸ ਨੇ ਆਪਣੀ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ। ਮਾਪਿਆਂ ਦੇ ਇਕਲੌਤੇ ਪੁੱਤਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਦੇਸ਼ ਜਾਣ ਦੀ ਇੱਛਾ ਨੇ ਮਾਪਿਆਂ ਤੋਂ ਉਨ੍ਹਾਂ ਦਾ ਪੁੱਤਰ ਹਮੇਸ਼ਾ ਲਈ ਖੋਹ ਲਿਆ। ਨੌਜਵਾਨ ਦੀ ਮੌਤ ਕਾਰਨ ਪੂਰੇ ਪਿੰਡ ਦੀਆਂ ਅੱਖਾਂ ਨਮ ਹੋ ਗਈਆਂ ਹਨ।
ਇਹ ਵੀ ਪੜ੍ਹੋ : ਗੁਰਦਾਸ ਮਾਨ ‘ਤੇ ਕੇਸ ਦਰਜ ਹੋਣ ਤੋਂ ਬਾਅਦ ਡੇਰਾ ਸਮਰਥਕ ਵੀ ਸਿੱਖ ਜਥੇਬੰਦੀਆਂ ਖਿਲਾਫ ਉਤਰੇ ਸੜਕਾਂ ‘ਤੇ, ਨਕੋਦਰ-ਜਲੰਧਰ ਹਾਈਵੇ ਕੀਤਾ ਜਾਮ
ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ (19) ਪੁੱਤਰ ਬਲਜਿੰਦਰ ਸਿੰਘ ਖੇਤੀਬਾੜੀ ਦੇ ਨਾਲ -ਨਾਲ ਵਿਦੇਸ਼ ਜਾਣ ਲਈ ਆਈਲੇਟ ਦੀ ਤਿਆਰੀ ਕਰ ਰਿਹਾ ਸੀ। ਮ੍ਰਿਤਕ ਨੌਜਵਾਨ ਨੇ ਪਹਿਲਾਂ ਵੀ ਆਈਲਟਸ ਦੀ ਪ੍ਰੀਖਿਆ ਦਿੱਤੀ ਸੀ, ਹਾਲਾਂਕਿ ਉਸ ਸਮੇਂ ਬੈਂਡ ਘੱਟ ਆਏ ਸਨ। ਇਸ ਤੋਂ ਬਾਅਦ ਉਸਨੇ ਦੁਬਾਰਾ ਇਮਤਿਹਾਨ ਦਿੱਤਾ ਜਿਸ ਵਿੱਚ ਉਸਦਾ ਬੈਂਡ ਦੁਬਾਰਾ ਘੱਟ ਆਏ। ਇਸ ਕਾਰਨ ਉਹ ਦੋ-ਤਿੰਨ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਇਸ ਕਾਰਨ ਉਸ ਨੇ ਆਪਣੇ ਘਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।