ਮਹਾਰਾਸ਼ਟਰ : ਨਾਸਿਕ ਦੇ ਕੋਲ ਐਤਵਾਰ ਨੂੰ ਐੱਲ.ਟੀ.ਟੀ.-ਜੈਨਗਰ ਐਕਸਪ੍ਰੈੱਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਸੈਂਟਰਲ ਰੇਲਵੇ ਸੀ.ਪੀ.ਆਰ.ਓ. ਮੁਤਾਬਕ ਐਤਵਾਰ ਨੂੰ ਲਗਭਗ ਦੁਪਹਿਰ 3.10 ਵਜੇ ਡਾਊਨ ਲਾਈਨ ‘ਤੇ ਲਾਹਵਿਤ ਤੇ ਦੇਵਲਾਲੀ (ਨਾਸਿਕ ਦੇ ਕੋਲ) ਵਿਚਾਲੇ 11061 ਐੱਲ.ਟੀ.ਟੀ.-ਜੈਨਗਰ ਐਕਸਪ੍ਰੈੱਸ ਦੇ ਕੁਝ ਡੱਬੇ ਲੀਹੋਂ ਲੱਥ ਗਏ। ਹਾਦਸੇ ਦੀ ਸੂਚਨਾ ਦੇ ਤੁਰੰਤ ਬਾਅਦ ਐਕਸੀਡੈਂਟ ਰਿਲੀਫ ਟ੍ਰੇਨ ਤੇ ਮੈਡੀਕਲ ਵੈਨ ਮੌਕੇ ‘ਤੇ ਪਹੁੰਚ ਗਈ।
ਜਾਣਕਾਰੀ ਮੁਤਾਬਕ 11.30 ਵਜੇ ਮੁੰਬਈ ਤੋਂ ਨਾਸਿਕ ਲਈ ਰਵਾਨਾ ਹੋਈ ਜੈਨਗਰ ਐਕਸਪ੍ਰੈੱਸ ਨਾਸਿਕ ਦੇ ਕੋਲ ਹਾਦਸਾਗ੍ਰਸਤ ਹੋਈ। ਇਹ ਗੱਡੀ ਸਵੇਰੇ 11.30 ਵਜੇ ਲੋਕਮਾਨਿਆ ਤਿਲਕ ਟਰਮਿਨਸ ਤੋਂ ਰਵਾਨਾ ਹੋਈ ਸੀ, ਦੁਪਹਿਰ ਤਿੰਨ ਵਿਚਾਲੇ ਜਦੋਂ ਐਕਸਪ੍ਰੈੱਸ ਨਾਸਿਕ ਦੇ ਕੋਲ ਦੇਵਲਾਲੀ ਪਹੁੰਚੀ ਤਾਂ ਡਾਊਨ ਰੂਟ ‘ਤੇ ਅਚਾਨਕ 4 ਤੋਂ 5 ਡੱਬੇ ਲੀਹੋਂ ਲੱਥ ਗਏ। ਸ਼ੁਰੂਆਤੀ ਜਾਣਕਾਰੀ ਵਿੱਚ ਤਿੰਨ ਤੋਂ ਚਾਰ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਹਾਦਸੇ ਦੀ ਖਬਰ ਮਿਲਦੇ ਹੀ ਇੱਕ ਬਚਾਅ ਵਾਹਨ ਤੇ ਇੱਕ ਮੈਡੀਕਲ ਵੈਨ ਮੌਕੇ ‘ਤੇ ਪਹੁੰਚ ਗਈ। ਸੂਚਨਾ ਮੁਤਾਬਕ ਹਾਦਸੇ ਕਰਕੇ ਟ੍ਰੈਫਿਕ ਜਾਮ ਲੱਗਾ ਹੋਇਆ ਹੈ।