ਲੁਧਿਆਣਾ ‘ਚ CMS ਕੰਪਨੀ ‘ਚ 8.5 ਕਰੋੜ ਦੀ ਲੁੱਟ ਦੇ ਮਾਮਲੇ ‘ਚ ਪੁਲਿਸ ਨੇ ਵੀਰਵਾਰ ਨੂੰ 75 ਲੱਖ ਰੁਪਏ ਦੀ ਹੋਰ ਨਕਦੀ ਬਰਾਮਦ ਕੀਤੀ ਹੈ। ਇਸ ਵਿੱਚੋਂ 50 ਲੱਖ ਰੁਪਏ ਲੁੱਟ ਦੇ ਮਾਸਟਰਮਾਈਂਡ ਮਨਜਿੰਦਰ ਮਨੀ ਦੇ ਘਰ ਦੇ ਸੀਵਰੇਜ ਵਿੱਚੋਂ ਨਿਕਲੇ ਹਨ। ਦੂਜੇ ਪਾਸੇ ਮਾਮਲੇ ਦੀ ਮੁੱਖ ਮੁਲਜ਼ਮ ਮਨਦੀਪ ਕੌਰ ਉਰਫ਼ ਡਾਕੂ ਹਸੀਨਾ ਅਜੇ ਫਰਾਰ ਹੈ। ਉਸ ਅਤੇ ਹੋਰ ਮੁਲਜ਼ਮਾਂ ਦੀ ਭਾਲ ਵਿੱਚ ਪੁਲੀਸ ਟੀਮਾਂ ਬਣਾਈਆਂ ਗਈਆਂ ਹਨ।
ਪੁਲਿਸ ਦੀ ਟੀਮ ਬੁੱਧਵਾਰ ਸ਼ਾਮ ਨੂੰ ਪਿੰਡ ਅਬੂਵਾਲ ਸਥਿਤ ਮਨਜਿੰਦਰ ਸਿੰਘ ਮਨੀ ਦੇ ਘਰ ਪਹੁੰਚੀ। ਮਨੀ ਪਿਛਲੇ ਚਾਰ ਸਾਲਾਂ ਤੋਂ ਕੰਪਨੀ ਵਿੱਚ ਕੰਮ ਕਰ ਰਿਹਾ ਸੀ। ਪੁਲਿਸ ਨੇ ਉਸ ਦੇ ਘਰ ਦੇ ਸੀਵਰੇਜ ਪੁੱਟ ਕੇ ਉਸ ਵਿੱਚੋਂ 50 ਲੱਖ ਰੁਪਏ ਬਰਾਮਦ ਕਰ ਲਏ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਇੱਕ ਰੀਲ ਅਤੇ CMS ਕੰਪਨੀ ਦੀ ਗੱਡੀ ‘ਤੇ ਲਗਾਈ ਗਈ ਫਲਿੱਕਰ ਲਾਈਟ ਨੇ ਕਮਿਸ਼ਨਰੇਟ ਪੁਲਿਸ ਨੂੰ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ।
ਸੂਤਰਾਂ ਅਨੁਸਾਰ ਮੁਲਜ਼ਮ ਮਨਜਿੰਦਰ ਸਿੰਘ ਮਨੀ ਨੂੰ ਦਫ਼ਤਰ ਵਿੱਚੋਂ ਨੌਕਰੀ ‘ਤੋਂ ਕੱਢ ਦਿੱਤਾ ਗਿਆ ਸੀ। ਪਰ ਜਦੋਂ ਪੁਲਿਸ ਉਨ੍ਹਾਂ ਤੋਂ ਪੁੱਛ-ਪੜਤਾਲ ਕਰ ਰਹੀ ਸੀ ‘ਤਾਂ ਉਸ ਨੂੰ ਵੀ ਬੁਲਾਇਆ ਗਿਆ। ਕੰਪਨੀ ਦੇ ਅਧਿਕਾਰੀਆਂ ਦੇ ਕਹਿਣ ‘ਤੇ ਦੋਸ਼ੀ ਨਹੀਂ ਆਇਆ, ਪਰ ਪੁਲਿਸ ਬੁਲਾਉਣ ‘ਤੇ ਉਹ ਉਥੇ ਪਹੁੰਚ ਗਿਆ। ਇਸ ਤੋਂ ਬਾਅਦ ਇਕ ਵਾਰ ਪੁਲਿਸ ਨੇ ਉਸ ਨੂੰ ਭੇਜ ਦਿੱਤਾ। ਜਦੋਂ ਮੁਲਜ਼ਮ ਖ਼ਿਲਾਫ਼ ਸਬੂਤ ਮਿਲੇ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਬਠਿੰਡਾ ਜੇਲ੍ਹ ਪਰਤਿਆ ਗੈਂਗ.ਸਟਰ ਲਾਰੈਂਸ, ਕ.ਤਲ ਦੇ ਇਨਪੁਟ ਤੋਂ ਬਾਅਦ ਦਿੱਲੀ ਅਦਾਲਤ ਨੇ ਭੇਜਿਆ
ਪੁਲਿਸ ਨੇ ਇਸ ਲੁੱਟ ਮਾਮਲੇ ‘ਚ ਇਕ ਹੋਰ ਮੁਲਜ਼ਮ ਨਰਿੰਦਰ ਸਿੰਘ ਉਰਫ਼ ਹੈਪੀ ਨੂੰ ਕੋਠੇ ਹਰੀ ਸਿੰਘ, ਅਗਲਾੜ ਲੋਪੇ ਕਲਾਂ ਜਗਰਾਉਂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਨਰਿੰਦਰ ਸਿੰਘ ਕੋਲੋਂ ਲੁੱਟੇ 25 ਲੱਖ ਰੁਪਏ ਬਰਾਮਦ ਕਰ ਲਏ ਹਨ। ਪੁਲਿਸ ਨੇ ਹੁਣ ਤੱਕ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 5 ਕਰੋੜ 75 ਲੱਖ ਰੁਪਏ ਬਰਾਮਦ ਕੀਤੇ ਹਨ। ਪੁਲਿਸ ਮਾਸਟਰਮਾਈਂਡ ਮਨਦੀਪ ਕੌਰ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਉਰਫ ਜੱਸਾ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: