ਨਵੀਂ ਦਿੱਲੀ : ਸਰਕਾਰ ਨੇ ਬੀਟਿੰਗ ਰੀਟਰੀਟ ਸਮਾਰੋਹ ਦੇ ਅੰਤ ਨੂੰ ਦਰਸਾਉਣ ਵਾਲੇ ਗੀਤ ‘ਏਬਾਈਡ ਵਿਦ ਮੀ’ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਮਿਲਟਰੀ ਵਿੱਚ ਇਹ ਗੀਤ ਸਦੀਆਂ ਪੁਰਾਣੀ ਪਰੰਪਰਾ ਦਾ ਹਿੱਸਾ ਰਿਹਾ ਹੈ, ਜਿਸ ਨੂੰ ਜੰਗ ਦੇ ਦੌਰਾਨ ਦਿਨ ਦੀ ਲੜਾਈ ਦੇ ਅੰਤ ਨੂੰ ਦਰਸਾਉਣ ਲਈ ਵਜਾਇਆ ਜਾਂਦਾ ਸੀ, ਜਿਸ ਵਿੱਚ ਸੈਨਿਕ ਹਥਿਆਰ ਰਖ ਕੇ ਜੰਗ ਦੇ ਮੈਦਾਨ ਤੋਂ ਪਿੱਛੇ ਹਟ ਜਾਂਦੇ ਹਨ।
ਭਾਰਤ ਵਿੱਚ ਹਰ ਸਾਲ 29 ਜਨਵਰੀ ਦੀ ਸ਼ਾਮ ਨੂੰ ਦਿੱਲੀ ਦੇ ਵਿਜੇ ਚੌਂਕ ‘ਤੇ ਹੋਣ ਵਾਲੇ ਬੀਟਿੰਗ ਰੀਟ੍ਰੀਟ ਸਮਾਰੋਹ, ਗਣਤੰਤਰ ਦਿਵਸ ਉਤਸਵ ਦੇ ਸਮਪਾਨ ਦਾ ਪ੍ਰਤੀਕ ਹੁੰਦਾ ਹੈ। ਇਸ ਲੋਕਪ੍ਰਿਯ ਗੀਤ ਨੂੰ ਹਟਾਉਣ ਦਾ ਫੈਸਲਾ ਸਰਕਾਰ ਵੱਲੋਂ ਇੰਡੀਆ ਗੇਟ ‘ਤੇ ਅਮਰ ਜਵਾਨ ਜੋਤੀ ਦੀ ਮਸ਼ਾਲ ਦੀ ਲੌ ਹਟਾਉਣ ਦੇ ਇੱਕ ਦਿਨ ਬਾਅਦ ਆਇਆ ਹੈ।
ਇਹ ਜਾਣਕਾਰੀ ਭਾਰਤੀ ਫੌਜ ਵੱਲੋਂ ਸ਼ਨੀਵਾਰ ਨੂੰ ਜਾਰੀ ਇਕ ਕਿਤਾਬਚੇ ਤੋਂ ਮਿਲੀ ਹੈ। ਸਕਾਟਿਸ਼ ਐਂਗਲੀਕਨ ਕਵੀ ਹੈਨਰੀ ਫਰਾਂਸਿਸ ਲਾਈਟ ਨੇ 1847 ਵਿੱਚ ‘ਐਬਾਈਡ ਵਿਦ ਮੀ’ ਲਿਖਿਆ ਸੀ। ਇਹ ਧੁਨ 1950 ਤੋਂ ‘ਬੀਟਿੰਗ ਰੀਟਰੀਟ’ ਸਮਾਰੋਹ ਦਾ ਹਿੱਸਾ ਰਹੀ ਹੈ। ਕਿਤਾਬਚੇ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਦੇ ਸਮਾਰੋਹ ਦੀ ਸਮਾਪਤੀ ‘ਸਾਰੇ ਜਹਾਂ ਸੇ ਅੱਛਾ’ ਨਾਲ ਹੋਵੇਗੀ।
ਇਸ ਕਿਤਾਬਚੇ ਵਿੱਚ 26 ਧੁਨਾਂ ਦੀ ਸੂਚੀ ਵੀ ਦਿੱਤੀ ਗਈ ਹੈ ਜੋ ਇਸ ਸਾਲ ਵਿਜੇ ਚੌਕ ਵਿਖੇ ਹੋਣ ਵਾਲੇ ਸਮਾਰੋਹਾਂ ਵਿੱਚ ਵਜਾਈਆਂ ਜਾਣਗੀਆਂ। ਜਿਸ ਮੁਤਾਬਕ ਇਸ ਸਾਲ ਦੇ ਸਮਾਗਮ ਵਿੱਚ ਜਿਹੜੀਆਂ 26 ਧੁਨਾਂ ਵਜਾਈਆਂ ਜਾਣਗੀਆਂ ਉਹ ਹਨ ‘ਹੇ ਕਾਂਚਾ’, ‘ਚੰਨਾ ਬਿਲੌਰੀ’, ‘ਜੈ ਜਨਮ ਭੂਮੀ ‘ਨ੍ਰਿਤਿਆ ਸਰਿਤਾ’, ‘ਵਿਜੇ ਜੋਸ਼’, ‘ਕੇਸਰੀਆ ਬੰਨਾ’, ‘ਵੀਰ ਸਿਆਚਿਨ’, ‘ਹਥਰੋਈ’, ‘ਵਿਜੇ ਘੋਸ਼’, ‘ਲੜਾਕੂ’, ‘ਸਵਦੇਸ਼ੀ’, ‘ਅਮਰ ਚੱਟਾਨ’, ‘ਗੋਲਡਨ ਐਰੋਜ਼’ ਅਤੇ ‘ਸਵਰਨ ਜੈਅੰਤੀ’ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਕਿਤਾਬਚੇ ਮੁਤਾਬਕ ‘ਵੀਰ ਸੈਨਿਕ’ ‘ਫੈਨਫੇਅਰ ਬਾਏ ਬਰਗਲਰਸ’, ‘ਆਈ.ਐੱਨ.ਐੱਸ. ਇੰਡੀਆ’, ‘ਯਸ਼ਸਵੀ’, ‘ਜੈ ਭਾਰਤੀ’, ‘ਕੇਰਲਾ’, ‘ਹਿੰਦ ਕੀ ਸੈਨਾ’, ‘ਕਦਮ ਕਦਮ’, ‘ਡਰਮਰਜ਼ ਕਾਲ’ ‘ਏ ਮੇਰੇ ਵਤਨ ਕੇ ਲੋਗੋਂ’ ਵੀ 26 ਧੁਨਾਂ ਦਾ ਹਿੱਸਾ ਹੈ ਜੋ 29 ਜਨਵਰੀ ਦੀ ਸ਼ਾਮ ਨੂੰ ਵਜਾਇਆ ਜਾਵੇਗਾ।