ਜੈਨ ਭਾਈਚਾਰੇ ‘ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਦੇ ਬਿਆਨ ਤੋਂ ਬਾਅਦ ਭਾਈਚਾਰਾ ਗੁੱਸੇ ‘ਚ ਹੈ। ਸਕਲ ਜੈਨ ਸਮਾਜ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਵਿਜੇ ਦਰਦਾ ਨੇ ਟੀਐੱਮਸੀ ਸੰਸਦ ਮੈਂਬਰ ਦੇ ਬਿਆਨਾਂ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਨੇ ਮਹੁਆ ਮੋਇਤਰਾ ਵੱਲੋਂ ਲੋਕ ਸਭਾ ਵਿੱਚ ਦਿੱਤੇ ਬਿਆਨਾਂ ‘ਤੇ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ।
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਦੇ ਅੰਦਰ ਗੁਜਰਾਤ ਦੇ ਮਿਉਂਸਪਲ ਖੇਤਰਾਂ ਦੀਆਂ ਸੜਕਾਂ ‘ਤੇ ਮਾਸਾਹਾਰੀ ਭੋਜਨ ‘ਤੇ ਪਾਬੰਦੀ ਲਗਾਉਣ ਤੋਂ ਲੈ ਕੇ ਪੈਗਾਸਸ ਅਤੇ ਧਰਮ ਸੰਸਦ ਤੱਕ ਦੇ ਮੁੱਦੇ ਉਠਾਏ।
ਟੀਐਮਸੀ ਸੰਸਦ ਮੈਂਬਰ ਨੇ ਕਿਹਾ ਸੀ, “ਤੁਸੀਂ ਸਾਡੇ ਸਿਰ ਦੇ ਅੰਦਰ ਜਾਣਾ ਚਾਹੁੰਦੇ ਹੋ, ਸਾਡੇ ਘਰਾਂ ਦੇ ਅੰਦਰ, ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ ਕਿ ਕੀ ਖਾਣਾ ਚਾਹੀਦਾ ਹੈ, ਕੀ ਪਹਿਨਣਾ ਚਾਹੀਦੈ, ਕਿਸ ਨਾਲ ਪਿਆਰ ਕਰਨਾ ਚਾਹੀਦੈ… ਤੁਸੀਂ ਇੱਕ ਅਜਿਹੇ ਭਾਰਤ ਤੋਂ ਡਰਦੇ ਹੋ ਜੋ ਆਪਣੇ ਆਪ ਵਿੱਚ ਆਰਾਮਦਾਇਕ ਹੋ… ਗਣਤੰਤਰ ਦੇ ਨਾਗਰਿਕਾਂ ਨੂੰ ਹੁਣ ਲੜਨ ਦੀ ਲੋੜ ਹੈ। ਤਾਂ ਤੁਸੀਂ ਕੀ ਕਰਦੇ ਹੋ, ਤੁਸੀਂ ਗੁਜਰਾਤ ਦੀ ਨਗਰਪਾਲਿਕਾ ਵਿੱਚ ਨਾਨ-ਵੇਜੀਟੇਰੀਅਨ ਸਟ੍ਰੀਟ ਫੂਡ ‘ਤੇ ਪਾਬੰਦੀ ਲਾ ਦਿੰਦੇ ਹੋ। ਉਸ ਨੇ ਕਿਹਾ ਕਿ ਕਿ ਜਿਥੇ ਇੱਕ ਜੈਨ ਲੜਕਾ ਘਰ ਵਿੱਚ ਲੁਕ ਕੇ ਅਹਿਮਦਾਬਾਦ ਦੀ ਸੜਕ ‘ਤੇ ਰੇਹੜੀ ਤੋਂ ਕਾਠੀ ਕਬਾਬ ਖਾਂਦਾ ਹੈ।’
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮਹੁਆ ਮੋਇਤਰਾ ਦੇ ਇਸ ਬਿਆਨ ਤੋਂ ਬਾਅਦ ਜੈਨ ਸਮਾਜ ਭੜਕ ਉੱਠਿਆ ਹੈ। ਸਾਬਕਾ ਰਾਜ ਸਭਾ ਮੈਂਬਰ ਵਿਜੇ ਦਰਦਾ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਅਪਮਾਨਜਨਕ ਅਤੇ ਕਾਫ਼ੀ ਇਤਰਾਜ਼ਯੋਗ ਹੈ। “ਉਨ੍ਹਾਂ ਨੂੰ ਜੈਨ ਸਿੱਖਿਆ ਅਤੇ ਇਸ ਦੇ ਆਦਰਸ਼ਾਂ ਦੀ ਸਮਝ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਮੰਗਣੀ ਚਾਹੀਦੀ ਹੈ।