ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਪਿਛਲੀ ਕਾਂਗਰਸ ਸਰਕਾਰ ਵੇਲੇ ਦਰਜ ਡਰੱਗ ਕੇਸ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਆਪਣੇ ਸਮਰਥਕਾਂ ਸਮੇਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਪੁੱਜੇ ਅਤੇ ਸ਼ਹੀਦੀ ਸਮਾਰਕ ‘ਤੇ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਜਿਸ ‘ਚ ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਮੇਂ ਦੀਆਂ ਸਰਕਾਰਾਂ ‘ਤੇ ਨਿਸ਼ਾਨਾ ਵਿੰਨ੍ਹਿਆ।
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹੈ- ਉਨ੍ਹਾਂ ਦਾ ਜਵਾਬ ਉਹ ਦੇਣ। ਮੈਂ ਵੜਿੰਗ ਸਾਹਿਬ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਲੋਕਤੰਤਰ ਕੀ ਹੈ, ਅਸੀਂ ਇੱਕ ਦੂਜੇ ਨਾਲ ਸਹਿਮਤ ਹਾਂ ਜਾਂ ਨਹੀਂ, ਪਰ ਹਰ ਕਿਸੇ ਨੂੰ ਬੋਲਣ ਦਾ ਹੱਕ ਹੈ ਅਤੇ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ। ਪਰ ਕੋਈ ਵੀ ਅਜਿਹੀ ਗੱਲ ਨਾ ਕਹੇ ਜਿਸ ਨਾਲ ਕਿਸੇ ਦਾ ਦਿਲ ਦੁਖੇ।
ਬਿਕਰਮ ਮਜੀਠੀਆ ਨੇ ਕਿਹਾ ਕਿ ਲੋਕਤੰਤਰ ‘ਚ ਹਰ ਕਿਸੇ ਨੂੰ ਬੋਲਣ ਦਾ ਹੱਕ ਹੈ ਅਤੇ ਕਿਸੇ ਨੂੰ ਵੀ ਅਜਿਹੀ ਗੱਲ ਨਹੀਂ ਕਹੀ ਜਾਣੀ ਚਾਹੀਦੀ, ਜਿਸ ਨਾਲ ਕਿਸੇ ਦਾ ਦਿਲ ਦੁਖਦਾ ਹੋਵੇ। ਚਰਨਜੀਤ ਸਿੰਘ ਪਹਿਲੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਹੋਣਗੇ ਜੋ ਆਪਣੀਆਂ ਦੋਵੇਂ ਸੀਟਾਂ ਗੁਆ ਬੈਠੇ ਹਨ। ਇਹ ਲੋਕਾਂ ਦਾ ਫਤਵਾ ਹੈ, ਜੋ ਉਨ੍ਹਾਂ ਖਿਲਾਫ ਜਾਰੀ ਕੀਤਾ ਗਿਆ ਸੀ। 2 ਡੀ.ਜੀ.ਪੀ., 4 ਏ.ਡੀ.ਜੀ.ਪੀ ਬਦਲੇ, ਝੂਠਾ ਪਰਚਾ ਦਾਖਲ ਕਰਾਉਣ ਲਈ, ਪਰ ਮਿਲਿਆ ਕੀ। ਇਸ ਤਰ੍ਹਾਂ ਦੀ ਸਿਆਸਤ ਤੋਂ ਪੰਜਾਬ ਨੂੰ ਕੀ ਮਿਲਿਆ?
ਮਜੀਠੀਆ ਨੇ ਕਿਹਾ ਕਿ ਬਦਲੇ ਦੀ ਸਿਆਸਤ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਬਦਲੇ ਦੀ ਸਿਆਸਤ ਕਰਨ ਵਾਲਿਆਂ ਦਾ ਵੀ ਪਤਾ ਨਹੀਂ। ਪੀ. ਚਿਦੰਬਰਮ ‘ਤੇ ਕਰੋੜਾਂ ਰੁਪਏ ਖਰਚ ਕੀਤੇ ਗਏ। ਚਿਦੰਬਰਮ ਨੂੰ ਲਿਜਾਣ ਲਈ ਹੈਲੀਕਾਪਟਰ ਭੇਜਿਆ ਗਿਆ। ਇੱਕ ਪਾਸੇ ਸਰਕਾਰ ਕਹਿੰਦੀ ਸੀ ਕਿ ਖਜ਼ਾਨਾ ਖਾਲੀ ਹੈ, ਪਰ ਮੇਰੇ ਨਾਲ ਸਿਆਸੀ ਦੁਸ਼ਮਣੀ ਕੱਢਣ ਲਈ ਸਰਕਾਰੀ ਖਜ਼ਾਨੇ ਵਿੱਚੋਂ 5-6 ਕਰੋੜ ਰੁਪਏ ਖਰਚ ਕਰ ਦਿੱਤੇ। ਇਹ ਪੈਸਾ ਵਿਕਾਸ ‘ਤੇ ਖਰਚ ਹੋਣਾ ਚਾਹੀਦਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਸਰਗਨਾ ਕੀਤੇ ਕਾਬੂ
ਦੱਸ ਦੇਈਏ ਕਿ ਡਰੱਗ ਮਾਮਲੇ ‘ਚ ਦੋਸ਼ੀ ਬਣਾਏ ਗਏ ਮਜੀਠੀਆ ਕਰੀਬ 5 ਮਹੀਨੇ ਤੋਂ ਪਟਿਆਲਾ ਜੇਲ ‘ਚ ਬੰਦ ਸਨ ਅਤੇ ਹਾਲ ਹੀ ‘ਚ ਉਨ੍ਹਾਂ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ। ਮਜੀਠੀਆ ਦਾ ਸਭ ਤੋਂ ਪਹਿਲਾਂ ਨਵਾਂਸ਼ਹਿਰ ‘ਚ ਸਵਾਗਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਹ ਕਾਫਲੇ ਦੇ ਰੂਪ ‘ਚ ਸ਼ਹੀਦ-ਏ-ਆਜ਼ਮ ਦੀ ਸਮਾਰਕ ‘ਤੇ ਪੁੱਜੇ |
ਜਲੰਧਰ ‘ਚ ਵੀ ਦੋ ਥਾਵਾਂ ‘ਤੇ ਮਜੀਠੀਆ ਦਾ ਸਵਾਗਤ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਜਲੰਧਰ ਦੇ ਰਾਮਾਮੰਡੀ ਚੌਕ ਅਤੇ ਪਠਾਨਕੋਟ ਬਾਈਪਾਸ ‘ਤੇ ਅਕਾਲੀ ਆਗੂ ਉਨ੍ਹਾਂ ਦਾ ਸਵਾਗਤ ਕਰਨਗੇ। ਮਜੀਠੀਆ ਪਠਾਨਕੋਟ ਬਾਈਪਾਸ ‘ਤੇ ਸਥਿਤ ਰਣਵੀਰ ਕਲਾਸਿਕ ਹੋਟਲ ‘ਚ ਅਕਾਲੀ ਦਲ ਅਤੇ ਯੂਥ ਵਿੰਗ ਦੇ ਵਰਕਰਾਂ ਨਾਲ ਵੀ ਮੁਲਾਕਾਤ ਕਰਨਗੇ। ਜਲੰਧਰ ਤੋਂ ਮਜੀਠੀਆ ਅੰਮ੍ਰਿਤਸਰ ਪਹੁੰਚ ਕੇ ਸਿੱਧਾ ਹਰਿਮੰਦਰ ਸਾਹਿਬ ਜਾਣਗੇ।
21 ਦਸੰਬਰ 2021 ਨੂੰ ਪੰਜਾਬ ਦੀ ਤਤਕਾਲੀ ਚੰਨੀ ਸਰਕਾਰ ਨੇ ਮਜੀਠੀਆ ਵਿਰੁੱਧ ਐਨਡੀਪੀਐਸ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ 24 ਫਰਵਰੀ 2022 ਨੂੰ ਉਸ ਨੂੰ ਗ੍ਰਿਫ਼ਤਾਰ ਕਰਕੇ ਪਟਿਆਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਡਰੱਗ ਮਾਮਲੇ ‘ਚ 167 ਦਿਨਾਂ ਬਾਅਦ ਮਜੀਠੀਆ 11 ਅਗਸਤ ਨੂੰ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਏ ਸਨ। ਅਦਾਲਤ ਨੇ ਮਜੀਠੀਆ ਨੂੰ ਜ਼ਮਾਨਤ ਦਿੰਦੇ ਹੋਏ ਉਸ ਦਾ ਪਾਸਪੋਰਟ ਜਮ੍ਹਾ ਕਰਵਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: