ਪੰਜਾਬ ਵਿੱਚ ਚੱਲ ਰਹੇ ਆਪ੍ਰੇਸ਼ਨ ਅੰਮ੍ਰਿਤਪਾਲ ਵਿਚਾਲੇ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਪੰਜਾਬੀਆਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਧਰਮਾਂ ਦੇ ਭਾਈਚਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਰਾਰ ਨਹੀਂ ਆਉਣ ਦੇਣਗੇ। ਲੋਕਾਂ ਨੇ ਉਨ੍ਹਾਂ ‘ਤੇ ਵਿਸ਼ਵਾਸ ਕੀਤਾ ਹੈ ਤੇ ਉਹ ਇਸ ਵਿਸ਼ਵਾਸ ‘ਤੇ ਖਰਾ ਉਤਰਨਗੇ।
ਸੀ.ਐੱਮ. ਮਾਨ ਨੇ ਕਿਹਾ ਕਿ ਪੰਜਾਬ ਦੇ ਭਾਈਚਾਰਾ ਸਾਂਝ ਦੇ ਰਿਸ਼ਤੇ ਨੂੰ ਸੰਭਾਲ ਕੇ ਰਖਣਾ ਉਨ੍ਹਾਂ ਦਾ ਫਰਜ਼ ਹੈ। ਅਸੀਂ ਪੰਜਾਬ ਦੀ ਜਵਾਨੀ ਦੇ ਹੱਥ ਵਿੱਚ ਲੈਪਟਾਪ, ਕਿਤਾਬਾਂ, ਮੈਡਲ ਵੇਖਣਾ ਚਾਹੁੰਦੇ ਹਾਂ। ਅਸੀਂ ਪੰਜਾਬ ਵਿੱਚ ਧਰਮ ਦੇ ਨਾਂ ‘ਤੇ ਚਲਾਈਆਂ ਜਾ ਰਹੀਆਂ ਫੈਕਟਰੀਆਂ ਵਿੱਚ ਵਾਨੀ ਨੂੰ ਕੱਚਾ ਮਾਲ ਬਣਨ ਦਾ ਤਮਾਸ਼ਾ ਨਹੀਂ ਵੇਖਾਂਗੇ। ਜ਼ਮਾਨਾ ਪੜ੍ਹਣ ਦਾ ਹੈ, ਤਰੱਕੀ ਦਾ ਹੈ। ਸਾਨੂੰ ਬਹੁਤ ਜ਼ਿਆਦਾ ਲੋਕਾਂ ਦੇ ਫੋਨ ਆਏ। ਉਹ ਅਫਸਰਾਂ ਦੀਆਂ ਵੱਡੀਆਂ ਕੁਰਸੀਆਂ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਬੈਠਾ ਦੇਖਣਾ ਚਾਹੁੰਦੇ ਹਨ।
ਸੀ.ਐੱਮ.ਮਾਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਵਿੱਚ ਆਪਸੀ ਭਾਈਚਾਰੇ ਨੂੰ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਦੂਜਿਆਂ ਦੇ ਪੁੱਤ ਨੂੰ ਹਥਿਆਰ ਉਠਾਉਣ ਲਈ ਕਹਿਣਾ ਸੌਖਾ ਹੈ। ਜਵਾਨੀ ਵਿੱਚ ਦੂਜਿਆਂ ਦੇ ਪੁੱਤਾਂ ਨੂੰ ਮਰਨ ਦੀਆਂ ਗੱਲਾਂ ਕਰਨਾ ਬਹੁਤ ਸੌਖਾ ਹੈ। ਜਦੋਂ ਆਪਣੇ ‘ਤੇ ਆਉਂਦੀ ਏ ਤਾਂ ਪਤਾ ਲੱਗਦਾ ਏ। ਇਸ ਲਈ ਜੋ ਧਰਮ ਦੇ ਨਾਂ ‘ਤੇ ਦੁਕਾਨਾਂ ਖੋਲ੍ਹੀ ਬੈਠੇ ਨੇ, ਉਹ ਆਪਣੇ ਵਹਿਮ ਕੱਢ ਦੇਣ। ਪੰਜਾਬ ਦੇ ਆਪਸੀ ਭਾਈਚਾਰੇ ਵਿੱਚ ਕਦੇ ਦਰਾਰ ਨਹੀਂ ਆਉਣ ਦਿਆਂਗੇ।
ਇਹ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਦਾ PM ਮੋਦੀ ‘ਤੇ ਹਮਲਾ, ਬੋਲੇ, ‘ਸਾਡੀਆਂ ਰਗ਼ਾਂ ਦਾ ਖੂਨ ਕਾਇਰ, ਤਾਨਾਸ਼ਾਹ ਅੱਗੇ ਕਦੇ ਨਹੀਂ ਝੁਕੇਗਾ’
ਸੀ.ਐੱਮ. ਮਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਏ, ਅਫਗਾਨਿਸਤਾਨ ਨਹੀਂ ਬਣਾਉਣਾ। ਪੰਜਾਬ ਦੇ 30 ਕਰੋੜ ਲੋਕਾਂ ਨੇ ‘ਆਪ’ ‘ਤੇ ਭਰੋਸਾ ਕੀਤਾ ਹੈ। ਇਹ ਭਰੋਸਾ ਟੁੱਟਣ ਨਹੀਂ ਦਿੱਤਾ ਜਾਏਗਾ। ‘ਆਪ’ ਸਰਕਾਰ ਪੰਜਾਬ ਵਿੱਚ ਅਮਨ-ਸ਼ਾਂਤੀ ਲਿਆਉਣਾ ਜਾਣਦੀ ਏ। ਧਰਮ ਦੀ ਦੁਕਾਨ ਖੋਲ੍ਹ ਕੇ ਬੈਠੇ, ਇਹ ਗੱਲ ਸਮਝ ਲੈਣ।
ਵੀਡੀਓ ਲਈ ਕਲਿੱਕ ਕਰੋ -: