ਮਾਂ ਆਪਣੇ ਬੱਚਿਆਂ ਖ਼ਾਤਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਅਤੇ ਪੜ੍ਹੀਆਂ ਹੋਣਗੀਆਂ, ਪਰ ਇੱਕ ਪਿਤਾ ਨੇ ਆਪਣੀਆਂ ਧੀਆਂ ਨੂੰ ਸੰਭਾਲਣ ਲਈ ਅਜਿਹਾ ਕੁਝ ਕੀਤਾ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਹੋ। ਮਾਮਲਾ ਇਕਵਾਡੋਰ ਦਾ ਹੈ। ਜਦੋਂ ਇਹ ਖਬਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚੀ ਤਾਂ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਗਿਆ।
ਇਕਵਾਡੋਰ ਦੇ ਇਕ ਬੰਦੇ ਨੇ ਆਪਣੀਆਂ ਧੀਆਂ ਦੀ ਕਸਟਡੀ ਲੈਣ ਲਈ ਰਜਿਸਟਰੀ ਦਫਤਰ ਜਾ ਕੇ ਕਾਨੂੰਨੀ ਤੌਰ ‘ਤੇ ਆਪਣਾ ਲਿੰਗ ਬਦਲਿਆ। ਆਪਣੀ ਪਤਨੀ ਨੂੰ ਤਲਾਕ ਦੇਣ ਤੋਂ ਬਾਅਦ ਉਹ ਆਪਣੀਆਂ ਧੀਆਂ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ। ਪਰ ਇਕਵਾਡੋਰ ਦਾ ਕਾਨੂੰਨ ਰਾਹ ਵਿਚ ਆ ਰਿਹਾ ਸੀ। 47 ਸਾਲਾ ਰੇਨੇ ਸਲਿਨਾਸ ਰਾਮੋਸ ਆਪਣੀ ਪਤਨੀ ਤੋਂ ਵੱਖ ਹੋ ਗਿਆ ਹੈ। ਪਰ ਉਹ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦਾ ਹੈ। ਹਾਲਾਂਕਿ, ਇਕਵਾਡੋਰ ਦੇ ਕਾਨੂੰਨ ਕਰਕੇ ਉਹ ਅਜੇ ਵੀ ਆਪਣੀਆਂ ਧੀਆਂ ਦੀ ਕਸਟਡੀ ਨਹੀਂ ਲੈ ਸਕਿਆ।
ਰੇਨੇ ਦਾ ਕਹਿਣਾ ਹੈ ਕਿ ਜਦੋਂ ਬੱਚਿਆਂ ਦੀ ਕਸਟਡੀ ਦੀ ਗੱਲ ਆਉਂਦੀ ਹੈ ਤਾਂ ਉਸ ਦੇ ਦੇਸ਼ ਦਾ ਕਾਨੂੰਨ ਪਿਤਾ ਨਾਲੋਂ ਮਾਂ ਨੂੰ ਪਹਿਲ ਦਿੰਦਾ ਹੈ। ਉਸ ਨੂੰ ਲੱਗਾ ਕਿ ਸ਼ਾਇਦ ਪਿਤਾ ਹੋਣ ਕਾਰਨ ਉਹ ਧੀਆਂ ਨੂੰ ਆਪਣੇ ਕੋਲ ਨਹੀਂ ਰੱਖ ਸਕੇਗਾ। ਇਸੇ ਲਈ ਉਹ ਧੀਆਂ ਦੀ ਖ਼ਾਤਰ ਕਾਨੂੰਨੀ ਤੌਰ ‘ਤੇ ਲਿੰਗ ਬਦਲ ਕੇ ਔਰਤ ਬਣ ਗਿਆ।
ਇਹ ਵੀ ਪੜ੍ਹੋ : ਭਾਰਤ ‘ਚ ਮਿਲੇਗੀ ਆਕਸਫੋਰਡ, ਯੇਲ ਤੇ ਸਟੈਨਫੋਰਡ ਯੂਨੀ. ਦੀ ਡਿਗਰੀ! PM ਮੋਦੀ ਨੇ ਚੁੱਕਿਆ ਵੱਡਾ ਕਦਮ
ਰੇਨੇ ਦਾ ਇਲਜ਼ਾਮ ਹੈ ਕਿ ਉਸ ਦੀਆਂ ਧੀਆਂ ਮਾਂ ਨਾਲ ਮਾੜੇ ਮਾਹੌਲ ਵਿੱਚ ਰਹਿ ਰਹੀਆਂ ਹਨ। ਉਸ ਨੇ 5 ਮਹੀਨਿਆਂ ਤੋਂ ਧੀਆਂ ਨੂੰ ਨਹੀਂ ਦੇਖਿਆ। ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਰੇਨੇ ਨੇ ਕਿਹਾ, ‘ਕਾਨੂੰਨ ਕਹਿੰਦਾ ਹੈ ਕਿ ਕਸਟਡੀ ਦਾ ਅਧਿਕਾਰ ਔਰਤ ਕੋਲ ਹੈ। ਇਸ ਲਈ, ਹੁਣ ਮੈਂ ਇੱਕ ਔਰਤ ਹਾਂ ਅਤੇ ਹੁਣ ਮੈਂ ਇੱਕ ਮਾਂ ਵੀ ਹਾਂ।
ਉਸ ਨੇ ਅੱਗੇ ਕਿਹਾ ਕਿ ‘ਮੈਂ ਜਾਣਦਾ ਹਾਂ ਕਿ ਮੈਂ ਕੀ ਕੀਤਾ ਹੈ। ਇਹ ਇੱਕ ਗਲਤ ਧਾਰਨਾ ਹੈ ਕਿ ਮਰਦ ਮਾਂ ਤੋਂ ਘੱਟ ਬੱਚਿਆਂ ਦੀ ਦੇਖਭਾਲ ਕਰਸ ਸਕਦੇ ਹਨ। ਮੈਂ ਵੀ ਧੀਆਂ ਨੂੰ ਮਾਂ ਵਾਂਗ ਪਿਆਰ ਤੇ ਸੁਰੱਖਿਆ ਦੇ ਸਕਦਾ ਹਾਂ। ਰੇਨੇ ਦਾ ਕਹਿਣਾ ਹੈ, ਇਸ ਦੇਸ਼ ਵਿੱਚ ਪਿਤਾ ਬਣਨਾ ਇੱਕ ਸਰਾਪ ਵਾਂਗ ਹੈ। ਇੱਥੇ ਮਰਦਾਂ ਨੂੰ ਸਿਰਫ਼ ਪ੍ਰੋਵਾਈਡਰ ਦੇਖਿਆ ਜਾਂਦਾ ਹੈ।”
ਵੀਡੀਓ ਲਈ ਕਲਿੱਕ ਕਰੋ -: