ਦਿੱਲੀ ਦੇ ਵਿਪਿਨ ਗਾਰਡਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਆਰਥਿਕ ਪ੍ਰੇਸ਼ਾਨੀ ਦੇ ਐਤਵਾਰ ਸਵੇਰੇ ਖੌਫਨਾਕ ਕਦਮ ਚੁੱਕ ਲਿਆ। ਉਸ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰ ਦਿੱਤਾ। 38 ਸਾਲਾ ਰਾਜੇਸ਼ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਉਸ ਨੇ ਇਹ ਕਾਰਾ ਕੀਤਾ।
ਉਸ ਨੇ ਪਹਿਲਾਂ 5 ਸਾਲ ਤੇ 4 ਮਹੀਨਿਆਂ ਦੇ ਮਾਸੂਮ ਪੁੱਤਰਾਂ ਨੂੰ ਵੀ ਹੱਥੀਂ ਮਾਰ ਦਿੱਤਾ ਤੇ ਫਿਰ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਰਾਜੇਸ਼ ਨੇ ਖ਼ੁਦਕੁਸ਼ੀ ਕਰਨ ਲਈ ਆਪਣੇ ਹੱਥ ਦੀ ਵੀ ਨਸ ਕੱਟ ਲਈ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸੇ ਵੇਲੇ ਪੁਲਿਸ ਆ ਗਈ ਅਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।
ਇਸ ਦੌਰਾਨ ਉਸ ਦੇ ਦੋਸਤਾਂ ਨੇ ਰਾਜੇਸ਼ ਦੇ ਭਰਾ ਨੂੰ ਸੂਚਨਾ ਦਿੱਤੀ। ਰਾਜੇਸ਼ ਦੇ ਭਰਾ ਨੇ ਪੁਲਿਸ ਨੂੰ ਫੋਨ ਕੀਤਾ ਪਰ ਉਦੋਂ ਤੱਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਰਾਜੇਸ਼ ਜ਼ਖ਼ਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਦਵਾਰਕਾ ਪੁਲਸ ਨੇ ਰਾਜੇਸ਼ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਦਿੱਲੀ ਪੁਲਿਸ ਮੁਤਾਬਕ ਐਤਵਾਰ ਸਵੇਰੇ ਰਾਜੇਸ਼ ਨੇ ਆਪਣੇ ਦੋਸਤਾਂ ਨੂੰ ਆਪਣੀ ਆਰਥਿਕ ਪ੍ਰੇਸ਼ਾਨੀ ਬਾਰੇ ਮੈਸੇਜ ਕੀਤਾ ਸੀ। ਕਿਸੇ ਅਣਹੋਣੀ ਦੇ ਡਰੋਂ ਦੋਸਤਾਂ ਨੇ ਇਸ ਬਾਰੇ ਉਸ ਦੇ ਭਰਾ ਨੂੰ ਦੱਸਿਆ। ਰਾਜੇਸ਼ ਦੇ ਭਰਾ ਨੇ ਸਵੇਰੇ ਕਰੀਬ 6 ਵਜੇ ਪੁਲਿਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! ਇਸ ਟੋਲ ਪਲਾਜ਼ਾ ਤੋਂ ਲੰਘਣ ਵਾਲਿਆਂ ਨੂੰ 40 ਫੀਸਦੀ ਦੀ ਛੋਟ, NHAI ਨੇ ਘਟਾਈਆਂ ਦਰਾਂ
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦਰਵਾਜ਼ਾ ਤੋੜਿਆ ਤਾਂ ਕਮਰੇ ‘ਚ ਤਿੰਨ ਲਾਸ਼ਾਂ ਪਈਆਂ ਸਨ। ਰਾਜੇਸ਼ ਜ਼ਖ਼ਮੀ ਪਿਆ ਹੋਇਆ ਸੀ। ਰਾਜੇਸ਼ ਆਪਣੇ ਪਰਿਵਾਰ ਅਤੇ ਮਾਤਾ-ਪਿਤਾ ਨਾਲ ਵਿਪਿਨ ਗਾਰਡਨ ‘ਚ ਰਹਿੰਦਾ ਹੈ। ਘਟਨਾ ਵੇਲੇ ਰਾਜੇਸ਼ ਦੇ ਮਾਪੇ ਦੂਜੇ ਕਮਰੇ ‘ਚ ਸਨ। ਪੁਲਿਸ ਉਨ੍ਹਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਡੀਸੀਪੀ ਦਵਾਰਕਾ ਐਮ ਹਰਸ਼ਵਰਧਨ ਮੁਤਾਬਕ ਰਾਜੇਸ਼ ਇੱਕ ਜਨਰਲ ਸਟੋਰ ਚਲਾਉਂਦਾ ਹੈ। ਪਹਿਲਾਂ ਉਹ ਇੱਕ ਕੰਪਨੀ ਚਲਾਉਂਦਾ ਸੀ ਜੋ ISO ਸਰਟੀਫਿਕੇਸ਼ਨ ਨਾਲ ਜੁੜੇ ਕੰਮ ਵਿੱਚ ਲੱਗੀ ਸੀ। ਰਾਜੇਸ਼ ਨੇ ਐਤਵਾਰ ਨੂੰ ਆਪਣੇ ਸਕੂਲੀ ਦੋਸਤਾਂ ਦੇ ਵ੍ਹਾਟਸਐਪ ਗਰੁੱਪ ‘ਚ ਘਾਟੇ ਬਾਰੇ ਦੱਸਿਆ ਸੀ। ਉਸ ਨੇ ਆਪਣੇ ਦੋਸਤਾਂ ਨੂੰ ਭੇਜੇ ਮੈਸੇਜ ਵਿੱਚ ਬਹੁਤ ਵੱਡੇ ਘਾਟੇ ਦੀ ਗੱਲ ਲਿਖੀ ਸੀ।
ਵੀਡੀਓ ਲਈ ਕਲਿੱਕ ਕਰੋ -: