ਲੁਧਿਆਣਾ ਵਿੱਚ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਨੌਜਵਾਨ ਕਬਾੜ ਦਾ ਕੰਮ ਕਰਦੇ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਮਾਲੇਰਕੋਟਲਾ ਰੋਡ ਤੋਂ ਕਰੇਟਾ ਗੱਡੀ ਵਿੱਚ ਆ ਰਿਹਾ ਹੈ। ਏਐਸਆਈ ਸਤਵਿੰਦਰ ਸਿੰਘ ਨੇ ਨੌਜਵਾਨ ਨੂੰ ਗੱਡੀ ਰੋਕਣ ਦਾ ਇਸ਼ਾਰਾ ਕੀਤਾ।
ਨੌਜਵਾਨ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਥਾਣਾ ਸਦਰ ਦੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਦੋਸ਼ੀ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ।
ਦੋਸ਼ੀ ਨੇ ਕਾਰ ਵਿੱਚ ਜਾਅਲੀ MLA ਦਾ ਸਟਿੱਕਰ ਲਾਇਆ ਹੋਇਆ ਸੀ। ਗੱਡੀ ਦੇ ਅਗਲੇ ਪਾਸੇ ਕਾਂਗਰਸ ਪਾਰਟੀ ਦਾ ਝੰਡਾ ਲੱਗਾ ਹੋਇਆ ਸੀ। ਹਰਪ੍ਰੀਤ ਸਿੰਘ ਨੇ ਗੱਡੀ ਵਿੱਚ ਹੂਟਰ ਵੀ ਲਗਾਇਆ ਹੋਇਆ ਸੀ। ਪੁਲਿਸ ਮੁਤਾਬਕ ਹਰਪ੍ਰੀਤ ਸਿਆਸਤਦਾਨ ਹੋਣ ਦਾ ਰੋਹਬ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ‘ਚ 60 ਪਰਿਵਾਰਾਂ ਵੱਲੋਂ ਪਲਾਇਨ ਦਾ ਐਲਾਨ, ਲਿਖਿਆ- ‘ਘਰ-ਜ਼ਮੀਨ ਵਿਕਾਊ’, ਜਾਣੋ ਵਜ੍ਹਾ
ਇਸ ਕਾਰਨ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਹੂਟਰਾਂ ਅਤੇ ਜਾਅਲੀ ਸਟਿੱਕਰਾਂ ਦੀ ਆੜ ਵਿੱਚ ਹੁਣ ਤੱਕ ਕਿਹੜੇ-ਕਿਹੜੇ ਅਪਰਾਧਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: