ਗੁਜਰਾਤ ਦੇ ਮੋਰਬੀ ਪੁਲ ਹਾਦਸੇ ਲਈ ਜ਼ਿੰਮੇਵਾਰ ਕੰਪਨੀ ਓਰੀਵੋ ਕੋਈ ਹੁਨਰਮੰਦ ਇੰਜੀਨੀਅਰ ਨਹੀਂ ਹੈ। ਉਸ ਨੇ ਪੁਲ ਦੀ ਮੁਰੰਮਤ ਦੇ ਨਾਂ ’ਤੇ ਸਿਰਫ਼ ਫੈਬਰੀਕੇਸ਼ਨ ਦਾ ਕੰਮ ਕੀਤਾ ਹੈ। ਪੁਲਿਸ ਦੀ ਰਿਪੋਰਟ ਦੇ ਆਧਾਰ ‘ਤੇ ਅਦਾਲਤ ਨੇ ਮੰਨਿਆ ਕਿ ਵੱਡੀ ਕੁਤਾਹੀ ਹੋਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਗ੍ਰਿਫ਼ਤਾਰ ਕੀਤੇ ਗਏ ਨੌਂ ਮੁਲਜ਼ਮਾਂ ਵਿੱਚੋਂ ਚਾਰ ਨੂੰ ਦਸ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।
ਮੰਗਲਵਾਰ ਨੂੰ ਪੁਲਸ ਨੇ ਇਸ ਮਾਮਲੇ ‘ਚ ਗ੍ਰਿਫਤਾਰ ਸਾਰੇ 9 ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ। ਇਸ ਦੌਰਾਨ ਪੁਲੀਸ ਨੇ ਪੁਲ ਦੀ ਮੁਰੰਮਤ ਵਿੱਚ ਆਈਆਂ ਕਮੀਆਂ ਨੂੰ ਗਿਣਾਇਆ। ਮੋਰਬੀ ਪੁਲੀਸ ਦੇ ਡਿਪਟੀ ਐਸਪੀ ਪੀ.ਏ.ਜਾਲਾ ਨੇ ਅਦਾਲਤ ਵਿੱਚ ਦੱਸਿਆ ਕਿ ਮੁਰੰਮਤ ਤੋਂ ਬਾਅਦ ਵੀ ਝੂਲਤੋ ਪੁਲ ਵਿੱਚ ਲਗਾਈਆਂ ਕੇਬਲਾਂ ਨੂੰ ਜੰਗ ਲੱਗਾ ਹੋਇਆ ਸੀ। ਕਾਇਦੇ ਮੁਤਾਬਕ ਉਨ੍ਹਾਂ ਨੂੰ ਬਦਲਿਆ ਜਾਣਾ ਸੀ, ਸ਼ਾਇਦ ਬਦਲਿਆ ਵੀ ਗਿਆ, ਪਰ ਕੁਆਲਿਟੀ ਦਾ ਧਿਆਨ ਨਹੀਂ ਰੱਖਿਆ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਪੁਲਿਸ ਨੇ ਸੀਜੇਐਮ ਐਮਜੇ ਖਾਨ ਦੀ ਅਦਾਲਤ ਨੂੰ ਦੱਸਿਆ ਕਿ ਕੰਪਨੀ ਦੇ ਮੈਨੇਜਰ ਦੀਪਕ ਪਾਰੇਖ ਦੀ ਪੁਲ ਦੇ ਰੇਨੋਵੇਸ਼ਨ ਦੀ ਪੂਰੀ ਜ਼ਿੰਮੇਵਾਰੀ ਹੈ। ਉਹ ਇਹ ਵੀ ਜਾਣਦਾ ਸੀ ਕਿ ਇਹ ਪੁਲ ਕਿੰਨਾ ਕੁ ਭਾਰ ਝੱਲ ਸਕਦਾ ਹੈ। ਜਵਾਬ ਵਿੱਚ ਮੈਨੇਜਰ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਭਗਵਾਨ ਦੀ ਮਰਜ਼ੀ ਨੂੰ ਕੌਣ ਟਾਲ ਸਕਦਾ ਹੈ। ਮੈਨੇਜਰ ਨੇ ਕਿਹਾ ਕਿ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਤੋਂ ਲੈ ਕੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਤੱਕ ਸਾਰਿਆਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਸੀ, ਪਰ ਇਹ ਭਗਵਾਨ ਦੀ ਇੱਛਾ ਸੀ ਕਿ ਅਜਿਹੀ ਮੰਦਭਾਗੀ ਘਟਨਾ ਵਾਪਰੀ।’
ਡੀਐਸਪੀ ਜੱਲਾ ਨੇ ਦੱਸਿਆ ਕਿ ਅਦਾਲਤ ਨੇ ਨੌਂ ਮੁਲਜ਼ਮਾਂ ਵਿੱਚੋਂ ਚਾਰ ਦਾ ਦਸ ਦਿਨ ਦਾ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਨੂੰ ਪੁਲ ‘ਤੇ ਲਿਜਾਇਆ ਜਾਵੇਗਾ। ਜਿੱਥੇ ਰਿਨੋਵੇਸ਼ਨ ਦੀ ਲੋੜ ਅਤੇ ਇਸ ਲੋੜ ਮੁਤਾਬਕ ਕਰਾਏ ਗਏ ਕੰਮ ਦੀ ਰਿਪੋਰਟ ਤਿਆਰ ਕੀਤੀ ਜਾਏਗੀ।
ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਪੁਲ ਦੀਆਂ ਖਾਮੀਆਂ ਦੀ ਲੰਮੀ ਲਿਸਟ ਪੇਸ਼ ਕੀਤੀ ਹੈ। ਦੱਸਿਆ ਕਿ ਪਹਿਲੀ ਕਮੀ ਪੁਲ ‘ਤੇ ਤੈਅ ਸਮਰੱਥਾ ਤੋਂ ਵੱਧ ਲੋਡ ਦੇਣ ਦੀ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਅਤੇ ਕੁਆਲਿਟੀ ਦੀ ਜਾਂਚ ਕੀਤੇ ਬਿਨਾਂ ਹੀ ਇਸ ਨੂੰ ਖੋਲ੍ਹਣਾ ਦੇਣਾ ਸੀ। 26 ਅਕਤੂਬਰ ਨੂੰ ਜਦੋਂ ਪੁਲ ਖੋਲ੍ਹਿਆ ਗਿਆ ਸੀ, ਉਦੋਂ ਵੀ ਨਾ ਤਾਂ ਉੱਥੇ ਜਾਨ ਬਚਾਉਣ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਸੀ ਅਤੇ ਨਾ ਹੀ ਲਾਈਫ ਗਾਰਡ ਤਾਇਨਾਤ ਸਨ, ਜਦੋਂ ਕਿ ਇਹ ਰਿਨੋਵੇਸ਼ਨ ਅਤੇ ਰੱਖ-ਰਖਾਅ ਦਾ ਹਿੱਸਾ ਹੈ। ਪੁਲਿਸ ਨੇ ਐਫਐਸਐਲ ਰਿਪੋਰਟ ਦੇ ਆਧਾਰ ’ਤੇ ਕਿਹਾ ਕਿ ਕੰਪਨੀ ਨੇ ਸਿਰਫ਼ ਮੁਰੰਮਤ ਦੇ ਨਾਂ ’ਤੇ ਪਲੇਟਫਾਰਮ ਬਦਲਿਆ ਹੈ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਗਿਆ।
ਪੁਲਿਸ ਨੇ ਅਦਾਲਤ ਵਿੱਚ ਦਾਇਰ ਕੀਤੇ ਆਪਣੇ ਪਹਿਲੇ ਪਰਚੇ ਵਿੱਚ ਕਿਹਾ ਕਿ ਪੁਲ ਕੇਬਲ ’ਤੇ ਟਿਕਿਆ ਸੀ, ਕਾਇਦੇ ਮੁਤਾਬਕ ਇਸ ਦੀ ਕੇਬਲ ਵਿੱਚ ਆਇਲਿੰਗ ਅਤੇ ਗਰੀਸਿੰਗ ਹੋਣੀ ਚਾਹੀਦੀ ਸੀ ਪਰ ਕੰਪਨੀ ਨੇ ਬਹੁਤਾ ਕੰਮ ਨਹੀਂ ਕੀਤਾ। ਜਿੱਥੇ ਤਾਰਾਂ ਟੁੱਟੀਆਂ ਸਨ, ਉੱਥੇ ਖੂਬ ਜੰਗ ਲੱਗਾ ਹੋਇਆ ਸੀ। ਜੇ ਕੇਬਲ ਦੀ ਰਿਨੋਵੇਸ਼ਨ ਕੀਤੀ ਜਾਂਦੀ ਤਾਂ ਸ਼ਾਇਦ ਇਹ ਹਾਦਸਾ ਨਾ ਹੁੰਦਾ। ਪੁਲਿਸ ਨੇ ਕਿਹਾ ਕਿ ਪੁਲ ਦੀ ਮੁਰੰਮਤ ਵਿੱਚ ਕੰਪਨੀ ਨੇ ਕੀ ਕੀਤਾ ਸੀ, ਇਸ ਦਾ ਕੋਈ ਦਸਤਾਵੇਜ਼ੀ ਸਬੂਤ ਨਹੀਂ ਹੈ।
ਇਹ ਵੀ ਪੜ੍ਹੋ : ‘ਆਨ ਡਿਊਟੀ’ ਪੁਲਿਸ ਵਾਲੀ ਨੇ ਨਵਜੰਮੇ ਨੂੰ ਆਪਣਾ ਦੁੱਧ ਪਿਆ ਬਚਾਈ ਜਾਨ, HC ਜੱਜ ਨੇ ਵੀ ਕੀਤੀ ਤਾਰੀਫ਼
ਸਰਕਾਰੀ ਵਕੀਲ ਐਚ.ਐਸ.ਪੰਚਾਲ ਨੇ ਸੁਣਵਾਈ ਤੋਂ ਬਾਅਦ ਕਿਹਾ ਕਿ ਹੁਣ ਤੱਕ ਦੀ ਜਾਂਚ ਨੇ ਸਪੱਸ਼ਟ ਕੀਤਾ ਹੈ ਕਿ ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਕੋਈ ਹੁਨਰਮੰਦ ਇੰਜੀਨੀਅਰ ਨਹੀਂ ਹੈ। ਉਸ ਨੇ ਇੱਥੇ ਸਿਰਫ਼ ਫੈਬ੍ਰੀਕੇਸ਼ਨ ਦਾ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਾਦਸੇ ਦਾ ਕਾਰਨ ਪੁਲ ਵਿੱਚ ਐਲੂਮੀਨੀਅਮ ਦੀ ਸਲੈਬ ਲਗਾਉਣਾ ਵੀ ਹੈ। ਦੂਜੇ ਪਾਸੇ ਮੁਲਜ਼ਮ ਮੈਨੇਜਰ ਪਾਰੇਖ ਦੇ ਇੱਕ ਵਕੀਲ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਸੀ। ਉਸਦੀ ਭੂਮਿਕਾ ਸਿਰਫ ਗ੍ਰਾਫਿਕ ਡਿਜ਼ਾਈਨ ਅਤੇ ਮੀਡੀਆ ਮੈਨੇਜਰ ਦੀ ਸੀ।
ਵੀਡੀਓ ਲਈ ਕਲਿੱਕ ਕਰੋ -: