ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਰਕਾਰ ਬਣਨ ‘ਤੇ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਦੇ ਬਿਆਨ ‘ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਨ ਮਨੀਸ਼ਾ ‘ਤੇ ‘ਆਪ’ ਕਨਵੀਨਰ ‘ਤੇ ਮਨੀਸ਼ਾ ਗੁਲਾਟੀ ਨੇ ਤਿੱਖਾ ਹਮਲਾ ਬੋਲਦਿਆਂ ਪੁੱਛਿਆ ਕਿ ਕੀ ਔਰਤਾਂ ਦੇ ਸਵਾਭਿਮਾਨ ਤੇ ਕਾਬਲੀਅਤ ਦੀ ਕੀਮਤ ਨੂੰ 1000 ਰੁਪਏ ਨਾਲ ਤੋਲਿਆ ਜਾ ਰਿਹਾ ਹੈ?
ਮਨੀਸ਼ਾ ਗੁਲਾਟੀ ਨੇ ਕੇਜਰੀਵਾਲ ‘ਤੇ ਤੰਜ ਕੱਸਦਿਆਂ ਸਵਾਲ ਕੀਤਾ ਕਿ ਕੀ ਕੇਜਰੀਵਾਲ ਨੇ ਦਿੱਲੀ ਦੀਆਂ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦਿੱਤੇ ਹਨ? ਜੇਕਰ ਸੀਐਮ ਚੰਨੀ ਮੈਨੂੰ ਫ਼ੋਨ ਕਰਦੇ ਹਨ ਤਾਂ ਮੈਂ ਔਰਤਾਂ ਨਾਲ ਜੁੜੇ ਡਾਟਾ ਨਾਲ ਮਿਲਣ ਲਈ ਤਿਆਰ ਹਾਂ।
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “ ਵੀਡੀਓ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇ 1000 ਰੁਪਏ ਨਹੀਂ ਚਾਹੀਦੇ। ਪਾਰਟੀਆਂ ਨੇ ਜੇਕਰ ਕਰਨੀ ਹੈ ਤਾਂ ਔਰਤ ਦੀ ਸੁਰੱਖਿਆ ਤੇ ਰੋਜ਼ਗਾਰ ਲੈ ਕੇ ਗੱਲ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਔਰਤਾਂ ਦੇ ਮੁੱਦਿਆਂ ‘ਤੇ ਮੈਂ ਆਉਣ ਵਾਲੀਆਂ ਚੋਣਾਂ ‘ਚ ਚੋਣ ਪ੍ਰਚਾਰ ਕਰਾਂਗੀ।
ਇਹ ਵੀ ਪੜ੍ਹੋ : ਪੰਜਾਬ ‘ਚ ‘ਆਪ’ ਸੁਪਰੀਮੋ ਦਾ ਐਲਾਨ, ਸਰਕਾਰ ਬਣਦੇ ਹੀ ਠੇਕੇ ‘ਤੇ ਕੰਮ ਕਰ ਰਹੇ ਅਧਿਆਪਕ ਕਰਾਂਗੇ ਪੱਕੇ
ਦੱਸਣਯੋਗ ਹੈ ਕਿ ਬੀਤੇ ਦਿਨ ਮੋਗਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਗੇ।