ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਧਾਇਕ ਨੇ ਇਕ ਬੇਕਸੂਰ ਮੁੰਡੇ ਨੂੰ ਜ਼ਬਰਦਸਤੀ ਫਸਾਉਣ ਲਈ ਕਿਹਾ ਸੀ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਵਿਧਾਇਕ ਨੇ ਧਮਕੀ ਦਿੱਤੀ ਕਿ ਜਦੋਂ ਸਰਕਾਰ ਆਈ ਤਾਂ ਦੇਖ ਲਵਾਂਗੇ।
ਗੁਲਾਟੀ ਨੇ ਕਿਹਾ ਕਿ ਜੇ ਮੈਂ ਨਾਂ ਲਿਆ ਤਾਂ ਪੰਜਾਬ ਦੀ ਸਿਆਸਤ ‘ਚ ਭੂਚਾਲ ਆ ਜਾਵੇਗਾ। ਜੇ ਮੈਂ ਉਸ ਪਾਰਟੀ ਅਤੇ ਵਿਧਾਇਕ ਦਾ ਨਾਂ ਲੈ ਲਵਾਂ ਤਾਂ ਉਨ੍ਹਾਂ ਦੀ 5% ਵੋਟ ਖਿਸਕ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਸੁਪਰੀਮ ਕੋਰਟ ਨੂੰ ਸ਼ਿਕਾਇਤ ਮੇਲ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਮੈਨੂੰ ਪਿਛਲੇ ਕੁਝ ਮਹੀਨਿਆਂ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹੁਣ ਮੈਨੂੰ ਧਮਕੀ ਦਿੱਤੀ ਗਈ ਹੈ। ਸਮਾਂ ਆਉਣ ‘ਤੇ ਮੈਂ ਉਸਦਾ ਨਾਂ ਦੱਸਾਂਗੀ। ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਕਮਿਸ਼ਨ ਨੂੰ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਭਾਰਤ ਸਰਕਾਰ ਨੂੰ ਸਾਰੇ ਕਮਿਸ਼ਨ ਬੰਦ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਬਰ ਦੀ ਇੱਕ ਹੱਦ ਹੁੰਦੀ ਹੈ। ਫਿਰ ਵੀ ਮੈਂ ਕਿਸੇ ਤੋਂ ਨਹੀਂ ਡਰਦੀ।
ਦੱਸ ਦੇਈਏ ਕਿ ਮਨੀਸ਼ਾ ਗੁਲਾਟੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਟੈਕਨੀਕਲ ਐਜੂਕੇਸ਼ਨ ਮੰਤਰੀ ਰਹਿੰਦੇ ਚਰਚਾ ਵਿੱਚ ਆਈ ਸੀ। ਉਸ ਵੇਲੇ ਸੀ.ਐੱਮ. ਚੰਨੀ ‘ਤੇ MeToo ਦੇ ਦੋਸ਼ ਲੱਗੇ ਸਨ, ਜਿਸ ਵਿੱ ਉਨ੍ਹਾਂ ‘ਤੇ ਇੱਕ ਮਹਿਲਾ ਅਫਸਰ ਨੂੰ ਇਤਰਾਜ਼ਯੋਗ ਮੈਸੇਜ ਭੇਜਣ ਦੇ ਦੋਸ਼ ਲੱਗੇ ਸਨ। ਹਾਲਾਂਕਿ ਉਸ ਵੇਲੇ ਕੈਪਟਨ ਨੇ ਕਿਹਾ ਸੀ ਕਿ ਮਾਮਲਾ ਹੱਲ ਹੋ ਗਿਆ। ਹਾਲਾਂਕਿ ਜਦੋਂ ਕੈਪਟਨ ਖਿਲਾਫ ਬਗਾਵਤ ਹੋਈ ਤਾਂ ਅਚਾਨਕ ਮਨੀਸ਼ਾ ਗੁਲਾਟੀ ਨੇ ਸਰਾਕਰ ਤੋਂ ਉਸ ਮਾਮਲੇ ਦੀ ਰਿਪੋਰਟ ਤਲਬ ਕਰ ਲਈ ਸੀ ਪਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਦੇ ਹੀ ਪੂਰਾ ਮਾਮਲਾ ਠੰਡਾ ਪੈ ਗਿਆ।