ਪੰਜਾਬ ਸਰਕਾਰ ਨੇ ਰਾਜ ਵਿੱਚ ਸ਼ਰਾਬ ਦੀ ਵਿਕਰੀ ਤੇ ਕੀਮਤ ਤੈਅ ਕਰਨ ਦਾ ਜ਼ਿੰਮਾ ਪੰਜਾਬੀਆਂ ‘ਤੇ ਛੱਡ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਇੱਕ ਜੁਲਾਈ ਤੋਂ ਲਾਗੂ ਹੋਣ ਵਾਲੀ ਸਾਲ 2022-23 ਦੀ ਐਕਸਾਈਜ਼ ਪਾਲਿਸੀ ਬਣਾਉਣ ਵੇਲੇ ਸਬੰਧਤ ਹਿੱਸੇਦਾਰਾਂ ਤੋਂ ਇਲਾਵਾ ਆਮ ਲੋਕਾਂ ਤੋਂ ਵੀ ਸੁਝਾਅ ਮੰਗੇ ਹਨ। ਇਹ ਸੁਝਾਅ ਅਗਲੇ 15 ਦਿਨਾਂ ਵਿੱਚ ਈ-ਮੇਲ ਤੇ ਫੋਨ ਰਾਹੀਂ ਦਿੱਤੇ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹੁਣ ਤੱਕ ਬਣੀਆਂ ਸਰਕਾਰਾਂ ਨੇ ਜਿਹੜੀਆਂ ਵੀ ਐਕਸਾਈਜ਼ ਪਾਲਿਸੀਆਂ ਲਾਗੂ ਕੀਤੀਆਂ, ਉਹ ਸ਼ਰਾਬ ਦੀ ਸਭਤੋਂ ਵੱਧ ਖਪਤ ਵਾਲੇ ਇਸ ਰਾਜ ਵਿੱਚ ਸਰਕਾਰੀ ਖਜ਼ਾਨਾ ਭਰਨ ਵਿੱਚ ਨਾਕਾਮ ਸਾਬਤ ਹੁੰਦੀਆਂ ਰਹੀਆਂ ਹਨ। ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਰਜਤ ਅਗਰਵਾਲ ਨੇ ਦੱਸਿਆ ਕਿ ਆਬਕਾਰੀ ਨੀਤੀ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਜਨਤਾ ਸਣੇ ਹੋਰਨਾਂ ਹਿੱਸੇਦਾਰਾਂ ਦੇ ਸੁਝਾਅ ਵੀ ਮੰਗੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਚਾਹਵਾਨ ਵਿਅਕਤੀ ਆਪਣੇ ਵਿਚਾਰ ਜਾਂ ਸੁਝਾਅ ਲਿਖਤੀ ਤੌਰ ‘ਤੇ ਨਵਦੀਪ ਭਿੰਡਰ, ਅਡੀਸ਼ਨਲ ਕਮਿਸ਼ਨਰ (ਐਕਸਾਈਜ਼) ਭੁਪਿੰਦਰ ਰੋਡ, ਪਟਿਆਲਾ ਨੂੰ ਡਾਕ ਰਾਹੀਂ ਜਾਂ ਉਨ੍ਹਾਂ ਦੀ ਈਮੇਲ addletcex@punjab.gov.in ‘ਤੇ 15 ਅਪ੍ਰੈਲ ਤੋਂ ਪਹਿਲਾਂ ਭੇਜ ਸਕਦੇ ਹਨ। ਸੁਝਾਅ ਦੇਣ ਲਈ ਲੋਕ ਅਡੀਸ਼ਨਲ ਕਮਿਸ਼ਨਰ (ਐਕਸਾਈਜ਼) ਪੰਜਾਬ ਨੂੰ ਨਿੱਜੀ ਤੌਰ ‘ਤੇ ਵੀ ਮਿਲ ਸਕਦੇ ਹਨ, ਜਿਨ੍ਹਾਂ ਦਾ ਮੋਬਾਈਲ ਨੰਬਰ 9875961101 ਵੀ ਜਾਰੀ ਕੀਤਾ ਗਿਆ ਹੈ।