ਮੇਜ਼ ਚੋਰੀ ਵਾਲੀ ਪੋਸਟ ਉਤੇ ਮਨਪ੍ਰੀਤ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਮੈਨੂੰ ਬਹੁਤ ਹੈਰਾਨੀ ਹੋਈ ਕਿ ਕਾਂਗਰਸ ਪਾਰਟੀ ਨੇ ਆਪਣੇ ਆਫੀਸ਼ੀਅਲ ਪੇਜ ‘ਤੇ ਮੇਰੀ ਫੋਟੋ ਪਾ ਕੇ ਇਕ ਪੋਸਟ ਪਾਈ ਕਿ ਜਦੋਂ ਮਨਪ੍ਰੀਤ ਵਜ਼ੀਰ ਹੁੰਦਾ ਸੀ ਤੇ ਸਰਕਾਰੀ ਕੋਠੀ ਵਿਚੋਂ ਮੇਜ਼ ਚੋਰੀ ਕਰਕੇ ਲੈ ਗਿਆ। ਇਹ ਪੋਸਟ ਬਿਲਕੁਲ ਝੂਠੀ ਤੇ ਬੇਬੁਨਿਆਦ ਹੈ। ਪਹਿਲਾਂ ਤਾਂ ਮੈਂ ਸੋਚਿਆ ਕਿ ਪ੍ਰਧਾਨ ਰਾਜਾ ਵੜਿੰਗ ਵੱਲੋਂ ਗਲਤੀ ਨਾਲ ਇਹ ਪੋਸਟ ਪਾ ਦਿੱਤੀ ਗਈ ਹੋਵੇ ਕਿਉਂਕਿ 12X5=48 ਹੁੰਦਾ ਹੈ, ਇਸ ਦਾ ਵਿਰੋਧ ਕੀਤੇ ਜਾਣ ‘ਤੇ ਸ਼ਾਇਦ ਉਹ ਬੌਖਲਾ ਗਿਆ ਹੋਵੇ ਪਰ ਅੱਜ ਸਾਰਿਆਂ ਸਾਹਮਣੇ ਆਉਣਾ ਮੇਰੀ ਮਜਬੂਰੀ ਹੈ ਤੇ ਮੈਨੂੰ ਉਸ ਪੋਸਟ ਦਾ ਜਵਾਬ ਦੇਣਾ ਪਵੇਗਾ ਕਿਉਂਕਿ ਕਈ ਵਾਰ ਲੋਕ ਸ਼ਰਾਫਤ ਨੂੰ ਕਮਜ਼ੋਰੀ ਸਮਝ ਲੈਂਦੇ ਹਨ।
ਸ. ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਨੂੰ ਪੰਜਾਬ ਦੀ ਸਿਆਸਤ ਵਿਚ ਆਇਆ ਲਗਭਗ 30 ਸਾਲ ਹੋ ਚੁਕੇ ਹਨ ਤੇ ਇਨ੍ਹਾਂ ਦੌਰਾਨ ਮੈਂ ਸਿਆਸੀ ਜਲਸਿਆਂ, ਪੰਜਾਬ ਦੀ ਵਿਧਾਨ ਸਭਾ ਜਾਂ ਫੇਸਬੁੱਕ ‘ਤੇ ਮੈਂ ਕਿਸੇ ਵੀ ਸਿਆਸੀ ਧਿਰ ‘ਤੇ ਕੋਈ ਵੀ ਇਲਜ਼ਾਮ ਨਹੀਂ ਲਗਾਇਆ। ਇਹ ਰਿਕਾਰਡ ਦਾ ਹਿੱਸਾ ਹੈ।
ਇਹ ਵੀ ਪੜ੍ਹੋ : 5 ਮਹੀਨੇ ਪਹਿਲਾਂ ਇਟਲੀ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌ/ਤ, ਪਰਿਵਾਰ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼
ਪਰ ਮੇਰਾ ਜਵਾਬ ਦੇਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਮੇਰੀ ਆਪਣੀ ਪਾਰਟੀ ਹੀ ਨਾ ਸੋਚੇ ਕਿ ਮੈਂ ਮੇਜ਼ ਚੋਰੀ ਕਰਕੇ ਲੈ ਗਿਆ ਸੀ ਪਰ ਮੈਂ ਇਥੇ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਸਿਆਸੀ ਸਫਰ ਦੇ 9 ਸਾਲਾਂ ਵਿਚ ਮੈਂ 1 ਕਿਲੋਮੀਟਰ ਦਾ ਵੀ ਸਫਰ ਤੈਅ ਕਰਨ ਲਈ ਸਰਕਾਰੀ ਗੱਡੀ ਦੀ ਵਰਤੋਂ ਨਹੀਂ ਕੀਤੀ। ਹਾਲਾਂਕਿ ਸਾਰੇ ਮੰਤਰੀ ਲੈਂਦੇ ਹਨ। ਮੈਂ 9 ਸਾਲਾਂ ਵਿਚ ਪੰਜਾਬ ਸਰਕਾਰ ਤੋਂ ਇਕ ਵੀ ਲੀਟਰ ਪੈਟਰੋਲ ਜਾਂ ਡੀਜ਼ਲ ਆਪਣੀ ਗੱਡੀ ਵਿਚ ਨਹੀਂ ਪੁਆਇਆ। ਕਈ ਮੀਟਿੰਗਾਂ ਲਈ ਦਿੱਲੀ ਜਾਂਦਾ ਸੀ ਪਰ ਇਸ ਦੌਰਾਨ ਰੇਲ ਦਾ ਕਿਰਾਇਆ, ਜਹਾਜ਼ ਦਾ ਕਿਰਾਇਆ ਆਪਣੇ ਪੱਲਿਓਂ ਭਰਦਾ ਸੀ ਜਿੰਨੇ ਤੇਲ ਤੇ ਗੱਡੀਆਂ ਨਹੀਂ ਲਈਆਂ, ਉਹ ਸਰਕਾਰ ਦਾ ਮੇਜ਼ ਚੋਰੀ ਕਰਕੇ ਲੈ ਜਾਵੇਗਾ? ਉਨ੍ਹਾਂ ਕਿਹਾ ਕਿ ਵੜਿੰਗ ਮੇਰੇ ਨਾਲ ਲੱਖ ਨਫ਼ਰਤ ਕਰੇ ਪਰ ਮੈਂ ਆਪਣੀ ਜ਼ਮੀਰ ਤੋਂ ਨਹੀਂ ਡਿੱਗ ਸਕਦਾ।
ਵੀਡੀਓ ਲਈ ਕਲਿੱਕ ਕਰੋ -:
























