ਦਾਜ ਵਰਗੀ ਬੁਰਿਆਈ ਅਜੇ ਵੀ ਸਮਾਜ ਵਿੱਚ ਫੈਲੀ ਹੋਈ ਹੈ। ਲੋਕ ਇਸ ਦਾ ਲੈਣ-ਦੇਣ ਕਰਨਾ ਚਾਹੁੰਦੇ ਹਨ। ਪਰ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਵੱਖਰਾ ਹੀ ਸੋਚਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਬਿਹਾਰ ਦੇ ਛਪਰਾ ਵਿੱਚ, ਜਿਥੇ ਮੁੰਡਾ ਤੇ ਕੁੜੀ ਦੇ ਪਰਿਵਾਰ ਵਿੱਚ ਦਾਜ ਨੂੰ ਲੈ ਕੇ ਅਣਬਣ ਹੋਈ ਤਾਂ ਮੁੰਡੇ ਨੇ ਕੁੜੀ ਨੂੰ ਮੰਦਰ ਵਿੱਚ ਲਿਜਾ ਕੇ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਹੁਣ ਵੀ ਮੁੰਡੇ ਦੇ ਪਰਿਵਾਰ ਵਾਲੇ ਗੁੱਸੇ ਹੋਏ ਹਨ, ਮੁੰਡਾ ਉਨ੍ਹਾਂ ਨੂੰ ਮਨਾਉਣ ਵਿੱਚ ਲੱਗਾ ਹੈ। ਉਸ ਦਾ ਕਹਿਣਾ ਹੈ ਕਿ ਅਸੀਂ ਦੋਵੇਂ ਮਿਲ ਕੇ ਪਰਿਵਾਰ ਵਾਲਿਆਂ ਨੂੰ ਮਨਾ ਲਵਾਂਗੇ।
ਜਿਵੇਂ ਹੀ ਲਾੜੇ ਨੂੰ ਪਤਾ ਲੱਗਾ ਕਿ ਵਿਆਹ ਵਿੱਚ ਦਾਜ ਨੂੰ ਲੈ ਕੇ ਕੁੜੀ ਵਾਲਿਆਂ ਨਾਲ ਝਗੜਾ ਹੋ ਗਿਆ ਹੈ ਤਾਂ ਉਹ ਇਕੱਲੇ ਹੀ ਕੁੜੀ ਦੇ ਘਰ ਜਾ ਪਹੁੰਚਿਆ। ਮੁੰਡੇ ਨੇ ਜਿਵੇਂ ਹੀ ਕੁੜੀ ਦੇ ਪਰਿਵਾਰ ਵਾਲਿਆਂ ਸਾਹਮਣੇ ਵਿਆਹ ਦੀ ਪੇਸ਼ਕਸ਼ ਰਖੀ, ਕੁੜੀ ਵਾਲਿਆਂ ਨੇ ਹਾਮੀ ਭਰ ਦਿੱਤੀ। ਪਿੰਡ ਦੇ ਹੀ ਕੁਝ ਵੱਡੇ ਲੋਕਾਂ ਦੀ ਮੌਜੂਦਗੀ ਵਿੱਚ ਦੋਹਾਂ ਨੇ ਮੰਦਰ ਵਿੱਚ ਵਿਆਹ ਕਰ ਲਿਆ।
ਲਾੜਾ ਰਬਿੰਦਰ ਕੁਮਾਰ (23) ਗੋਪਾਲਗੰਜ ਦਾ ਰਹਿਣ ਵਾਲਾ ਹੈ, ਜਦਕਿ ਲਾੜੀ ਨੇਹਾ ਕੁਮਾਰੀ (23) ਸਾਰਣ ਜ਼ਿਲ੍ਹੇ ਦੇ ਬਨਿਆਪੁਰ ਥਾਣੇ ਦੇ ਕਨਹੌਲੀ ਮਨੋਹਰ ਦੀ ਰਹਿਣ ਵਾਲੀ ਹੈ। ਦੋਹਾਂ ਦਾ ਵਿਆਹ ਤੈਅ ਹੋਇਆ ਸੀ। ਰਵਿੰਦਰ ਦਿੱਲੀ ਵਿੱਚ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਹੈ। ਵਿਆਹ ਤੈਅ ਹੋਣ ਮਗਰੋਂ ਦਾਜ ਨੂੰ ਲੈ ਕੇ ਮੁੰਡੇ ਦੇ ਪਿਤਾ ਨਾਰਾਜ਼ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ, ਪਰ ਦਾਜ ਨੂੰ ਲੈ ਕੇ ਮੁੰਡੇ ਦੇ ਪਿਤਾ ਤਿਆਰ ਨਹੀਂ ਹੋ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਮੁੰਡੇ ਨੇ ਦੱਸਿਆ ਕਿ ਵਿਆਹ ਤੈਅ ਹੋਣ ਤੋਂ ਬਾਅਦ ਦੋਵੇਂ ਫੋਨ ‘ਤੇ ਗੱਲਾਂ ਕਰਨ ਲੱਗੇ ਸਨ। 6 ਮਹੀਨੇ ਵਿੱਚ ਦੋਹਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ। ਦਾਜ ਨੂੰ ਲੈ ਕੇ ਵਿਆਹ ਵਿੱਚ ਰੁਕਾਵਟ ਦੀ ਗੱਲ ਸੁਣ ਕੇ ਉਹ ਪ੍ਰੇਸ਼ਾਨ ਹੋ ਗਿਆ ਤੇ ਸਿੱਧੇ ਕੁੜੀ ਵਾਲਿਆਂ ਦੇ ਘਰ ਪਹੁੰਚ ਗਿਆ। ਕੁੜੀ ਅਜੇ ਪੇਕੇ ਵਿੱਚ ਹੀ ਰਹਿ ਰਹੀ ਹੈ। ਦੋਵੇਂ ਮਿਲ ਕੇ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।