ਮੀਰਾਬਾਈ ਚਾਨੂ ਨੇ ਉਮੀਦ ਮੁਤਾਬਕ ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ ਈਵੈਂਟ ਦੇ ਔਰਤਾਂ ਦੇ 49 ਕਿਲੋਗ੍ਰਾਮ ਈਵੈਂਟ ‘ਤੇ ਦਬਦਬਾ ਬਣਾ ਕੇ ਆਪਣਾ ਖਿਤਾਬ ਬਰਕਰਾਰ ਰੱਖਿਆ ਅਤੇ ਬਰਮਿੰਘਮ ਖੇਡਾਂ ‘ਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਓਲੰਪੀਅਨ ਚਾਂਦੀ ਜਮਗਾ ਜੇਤੂ ਚਾਨੂ ਨੇ ਕੁੱਲ 201 ਕਿਲੋ (88 ਕਿਲੋ ਅਤੇ 113 ਕਿਲੋ) ਭਾਰ ਚੁੱਕ ਕੇ ਕਾਮਨਵੈਲਥ ਖੇਡਾਂ ਵਿੱਚ ਰਿਕਾਰਡ ਬਣਾਇਆ।
ਮਾਰੀਸ਼ਸ ਦੀ ਮੇਰੀ ਹਨੀਤਰਾ ਰੋਇਲਿਆ ਰਾਨਾਈਵੋਸੋਆ ਨੇ ਕੁੱਲ 172 ਕਿਲੋਗ੍ਰਾਮ ਭਾਰ ਚੁੱਕ ਕੇ ਚਾਨੂ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ, ਜਦਕਿ ਕੈਨੇਡਾ ਦੀ ਹੈਨਾ ਕਾਮਿੰਸਕੀ ਨੇ 171 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ।

ਚਾਨੂ ਨੇ ਸਨੈਚ ਵਰਗ ਵਿੱਚ ਰਾਸ਼ਟਰਮੰਡਲ ਚੈਂਪੀਅਨਸ਼ਿਪ ਅਤੇ ਰਾਸ਼ਟਰਮੰਡਲ ਖੇਡਾਂ ਦੇ ਰਿਕਾਰਡ ਤੋੜੇ। ਉਸਨੇ ਕਲੀਨ ਐਂਡ ਜਰਕ ਅਤੇ ਕੁੱਲ ਭਾਰ ਵਿੱਚ ਵੀ ਨਵੇਂ ਰਿਕਾਰਡ ਬਣਾਏ। ਆਪਣੇ ਭਾਰ ਵਰਗ ਵਿੱਚ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ 27 ਸਾਲਾ ਚਾਨੂ ਨੇ ਸਨੈਚ ਵਿੱਚ 80 ਕਿਲੋ ਅਤੇ ਕਲੀਵ ਐਂਡ ਜਰਕ ਵਿੱਚ 105 ਕਿਲੋ ਭਾਰ ਚੁੱਕ ਕੇ ਸ਼ੁਰੂਆਤ ਕੀਤੀ। ਹਾਲਾਂਕਿ, ਉਸ ਨੇ ਪਹਿਲੀ ਕੋਸ਼ਿਸ਼ ਵਿੱਚ ਭਾਰ ਨੂੰ 84 ਕਿਲੋਗ੍ਰਾਮ ਵਿੱਚ ਬਦਲ ਦਿੱਤਾ। ਚਾਨੂ ਨੇ 88 ਕਿਲੋਗ੍ਰਾਮ ਦੇ ਨਿੱਜੀ ਸਰਵੋਤਮ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋਗ੍ਰਾਮ ਦੇ ਵਰਲਡ ਰਿਕਾਰਡ ਸਣੇ ਕੁਲ ਮਿਲਾ ਕੇ 207 ਕਿਲੋਗ੍ਰਾਮ ਦੇ ਬੈਸਟ ਪ੍ਰਦਰਸ਼ਨ ਦੇ ਨਾਲ ਉਤਰੀ ਸੀ।
ਚੁਣੌਤੀ ਦੇਣ ਵਾਲਿਆਂ ਵਿੱਚ ਚਾਨੂ ਦੀ ਸਭ ਤੋਂ ਨਜ਼ਦੀਕੀ ਵਿਰੋਧੀ, ਨਾਈਜੀਰੀਆ ਦੀ ਸਟੈਲਾ ਕਿੰਗਸਲੇ ਨੇ 168 ਕਿਲੋਗ੍ਰਾਮ (72 ਕਿਲੋਗ੍ਰਾਮ ਅਤੇ 96 ਕਿਲੋਗ੍ਰਾਮ) ਦਾ ਬੈਸਟ ਪ੍ਰਦਰਸ਼ਨ ਕੀਤਾ, ਜੋ ਉਸ ਦੇ ਅਤੇ ਦੂਜੇ ਖਿਡਾਰੀਆਂ ਵਿੱਚ ਫਰਕ ਨੂੰ ਸਪੱਸ਼ਟ ਕਰਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਨੂੰ ਮਾਤ ਦੇਣ ਮਗਰੋਂ ਮੁੜ ਪਾਜ਼ੀਟਿਵ ਹੋਏ ਅਮਰੀਕੀ ਰਾਸ਼ਟਰਪਤੀ ਬਿਡੇਨ, ਰੱਦ ਕੀਤੇ ਸਾਰੇ ਪ੍ਰੋਗਰਾਮ
ਇਸ ਮੁਕਾਬਲੇ ਵਿੱਚ ਚਾਨੂ ਦਾ ਮੁਕਾਬਲਾ ਹੋਰਨਾਂ ਤੋਂ ਵੱਧ ਖੁਦ ਨਾਲ ਸੀ ਅਤੇ ਉਹ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਦੇ ਇਰਾਦੇ ਨਾਲ ਉਤਰੀ ਸੀ। ਚਾਨੂ ਨੇ ਸਨੈਚ ਵਿੱਚ ਪਹਿਲੀ ਕੋਸ਼ਿਸ਼ ਵਿੱਚ ਆਸਾਨੀ ਨਾਲ ਭਾਰ ਚੁੱਕਿਆ ਤੇ ਫਿਰ ਦੂਜੀ ਕੋਸ਼ਿਸ਼ ਵਿੱਚ 88 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਸਫਲ ਰਹੀ। ਉਨ੍ਹਾਂ ਨੇ ਤੀਜੀ ਕੋਸ਼ਿਸ਼ ਅਤੇ ਆਖਰੀ ਕੋਸ਼ਿਸ਼ ਵਿੱਚ 90 ਕਿਲੋਗ੍ਰਾਮ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਨਵਾਂ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਦਰਜ ਨਹੀਂ ਕਰਾ ਸਕੀ। ਉਹ ਹਾਲਾਂਕਿ ਕਲੀਨ ਤੇ ਜਰਗ ਲਈ ਉਤਰਨ ਤੋਂ ਪਹਿਲਾਂ ਰਾਨਾਇਵੋਸੋਆ ‘ਤੇ 12 ਕਿਲੋਗ੍ਰਾਮ ਦੀ ਬੜਤ ਬਣਾ ਚੁੱਕੀ ਸੀ।
ਦੱਸ ਦੇਈਏ ਕਿ ਭਾਰਤ ਨੇ ਹੁਣ ਤੱਕ ਕਾਮਨਵੈਲਥ ਗੇਮਸ ਵਿੱਚ ਤਿੰਨ ਮੈਡਲ ਜਿੱਤੇ ਹਨ ਤੇ ਤਿੰਨੋਂ ਹੀ ਵੇਟਲਿਫਟਿੰਗ ਵਿੱਚ ਆਏ ਹਨ। 30 ਜੁਲਾਈ ਨੂੰ ਸੰਕੇਤ ਮਹਾਦੇਵ ਸਰਗਰ ਨੇ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ ਵਿੱਚ ਸਿਵਲ ਜਿੱਤਿਆ, ਉਸ ਤੋਂ ਬਾਅਦ ਗੁਰੂਰਾਜਾ ਪੁਜਾਰੀ ਨੇ 61 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਮੈਡਲ ਜਿੱਤਿਆ। ਇਹ ਕਾਮਨਵੈਲਥ ਗੇਮਸ ਦੇ ਇਤਿਹਾਸ ਵਿੱਚ ਵੇਟਲਿਫਟਿੰਗ ਵਿੱਚ ਭਾਰਤ ਦਾ 128ਵਾਂ ਤਮਗਾ ਹੈ। ਭਾਰਤ ਤੋਂ ਵੱਧ ਤਮਗੇ ਸਿਰਫ ਆਸਟ੍ਰੇਲੀਆ ਨੇ ਜਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “























