ਖੇਡ ਮੰਤਰੀ ਨੇ ਵਿਸ਼ਵ ਕੱਪ ‘ਚ ਮੋਹਾਲੀ ਨੂੰ ਇਕ ਵੀ ਮੈਚ ਨਾ ਮਿਲਣ ‘ਤੇ BCCI ਨੂੰ ਚਿੱਠੀ ਲਿਖੀ ਅਤੇ ਆਪਣੇ ਫੈਸਲੇ ਨੂੰ ਮੁੜ ਵਿਚਾਰਨ ਲਈ ਕਿਹਾ। ਉਨ੍ਹਾਂ BCCI ਮੁਖੀ ਰੋਜ਼ ਬਿੰਨੀ ਅਤੇ ਜੈ ਸ਼ਾਹ ਨੂੰ ‘ਤੇ ਸਵਾਲ ਖੜ੍ਹੇ ਕੀਤੇ ਹਨ ਕਿ ICC ਨੇ ਮੋਹਾਲੀ ਸਟੇਡੀਅਮ ਦਾ ਨਿਰੀਖਣ ਕਦੋਂ ਕੀਤਾ ਸੀ?
ਉਨ੍ਹਾਂ ਕਿਹਾ ਕਿ ਮੋਹਾਲੀ ਨੂੰ ਇਕ ਵੀ ਮੈਚ ਨਾ ਦੇਣ ਦਾ ਕੀ ਕਾਰਨ ਹੈ, ਇਹ ਸਪੱਸ਼ਟ ਹੋਣਾ ਚਾਹੀਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਮੋਹਾਲੀ ਨੂੰ ਵਿਸ਼ਵ ਕੱਪ ਦੇ ਕਿਸੇ ਮੈਚ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਜਦੋਂ 2011 ਦਾ ਵਿਸ਼ਵ ਕੱਪ ਹੋਇਆ ਸੀ ਤਾਂ ਸੈਮੀਫਾਈਨਲ ਮੈਚ ਮੋਹਾਲੀ ਵਿੱਚ ਹੋਇਆ ਸੀ।
ਉਨ੍ਹਾਂ ਲਿਖਿਆ ਕਿ ਖੇਡਾਂ ਦੇ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਵੀ ਪੰਜਾਬ ਨੇ ਦੁਨੀਆ ਦੇ ਸਭ ਤੋਂ ਵਧੀਆ ਖਿਡਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਲਿਆ ਹੈ। ਮੋਹਾਲੀ ਦੇ IS ਬਿੰਦਰਾ ਪੰਜਾਬ ਕ੍ਰਿਕੇਟ ਐਸੋਸੀਏਸ਼ਨ (ਪੀਸੀਏ) ਸਟੇਡੀਅਮ ਨੂੰ ਦੋ ਵਿਸ਼ਵ ਕੱਪ ਸੈਮੀਫਾਈਨਲ ਮੈਚਾਂ ਦੀ ਮੇਜ਼ਬਾਨੀ ਖੇਡਣ ਦਾ ਮਾਣ ਪ੍ਰਾਪਤ ਹੈ।
ਜ਼ਿਕਰਯੋਗ ਹੈ ਕਿ ਆਈਸੀਸੀ ਨੇ ਆਈਸੀਸੀ ਵਿਸ਼ਵ ਕੱਪ 2023 ਲਈ ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹ ਤੈਅ ਸੀ ਕਿ ਕਿਹੜੀ ਟੀਮ ਕਿਸ ਦੇ ਖਿਲਾਫ ਅਤੇ ਕਦੋਂ ਖੇਡੇਗੀ ਪਰ ਮੋਹਾਲੀ ਨੂੰ ਵਿਸ਼ਵ ਕੱਪ ਦੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਲਈ ਮੀਤ ਹੇਅਰ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਇਸ ਦੇਸ਼ ‘ਚ ‘I Love you’ ਬੋਲਣ ‘ਤੇ ਮਿਲੇਗੀ ਮੌਤ ਦੀ ਸਜ਼ਾ! ਜ਼ੁਬਾਨ ਖੋਲ੍ਹਣ ਲਈ ਸੋਚਣਾ ਪਊ ਹਜ਼ਾਰ ਵਾਰ
ਮੀਤ ਹੇਅਰ ਨੇ ਮੀਡੀਆ ‘ਚ ਜਾਰੀ ਬਿਆਨ ‘ਚ ਕਿਹਾ ਕਿ BCCI ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਪੀਸੀਏ ਸਟੇਡੀਅਮ ਮੋਹਾਲੀ ਮੈਚ ਕਰਵਾਉਣ ਲਈ ਆਈਸੀਸੀ ਦੇ ਮਾਪਦੰਡਾਂ ‘ਤੇ ਖਰਾ ਨਹੀਂ ਉਤਰਦਾ। ਮੈਂ ਜਾਣਨਾ ਚਾਹੁੰਦਾ ਹਾਂ ਕਿ ICC ਦੇ ਮਾਪਦੰਡ ਕੀ ਹਨ ਜਿਸ ਦੇ ਆਧਾਰ ‘ਤੇ ਮੋਹਾਲੀ ਨੂੰ ਮੈਚ ਲਈ ਅਯੋਗ ਮੰਨਿਆ ਗਿਆ। ਇਸ ਤੋਂ ਇਲਾਵਾ ਇਸ ਵੇਲੇ ਨਿਯਮਾਂ ਵਿੱਚ ਕੀਤੀ ਗਈ ਕੋਈ ਤਬਦੀਲੀ ਨੂੰ ਵੀ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ ਕਿਉਂਕਿ ਭਾਰਤ-ਆਸਟ੍ਰੇਲੀਆ ਅੰਤਰਰਾਸ਼ਟਰੀ ਟੀ-20 ਮੈਚ ਸਤੰਬਰ 2022 ਵਿੱਚ ਖੇਡਿਆ ਗਿਆ ਸੀ। ਇਸ ਤੋਂ ਇਲਾਵਾ ਦੋ ਸੈਮੀਫਾਈਨਲ ਸਮੇਤ ਵਨਡੇ ਵਿਸ਼ਵ ਕੱਪ ਦੇ ਮੈਚ ਵੀ ਪੀਸੀਏ ਸਟੇਡੀਅਮ ਵਿੱਚ ਖੇਡੇ ਗਏ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੁਝ ਮੁਕਾਬਲੇ ਦੇਣਏ ਚਾਹੀਦੇ ਹਨ ਅਤੇ ਇਸ ਨੂੰ ਅਧੂਰਾ ਨਾ ਛੱਡਿਆ ਜਾਵੇ। ਮੈਨੂੰ ਪੂਰਾ ਭਰੋਸਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਨਾਲ ਨਿਆਂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: