ਬਠਿੰਡਾ : ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਦੀ ਗੁਪਤ ਜਾਣਕਾਰੀ ਦੇਣ ਦੇ ਲਈ ਇੱਕ ਚਪੜਾਸੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਸਿਮਰਜੀਤ ਸਿੰਘ ਵਾਸੀ ਪਿੰਡ ਅਰਮਾਲੀ ਹਾਲ ਆਬਾਦ ਕੁਆਰਟਰ ਨੰਬਰ 112/6 ਐਮਈਐਸ ਕਾਲੋਨੀ ਬਠਿੰਡਾ ਵਜੋਂ ਹੋਈ ਹੈ, ਜੋਕਿ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਰਹਿਣ ਪਾਲਾ ਹੈ।
ਗੁਰਵਿੰਦਰ ਬਠਿੰਡਾ ਸੈਨਿਕ ਛਾਉਣੀ ਸਥਿਤ ਹੈੱਡਕੁਆਰਟਰ ਕਮਾਂਡਰ ਵਰਕ ਇੰਜੀਨੀਅਰ ਦਫਤਰ ਬਠਿੰਡਾ ਦਾ ਚਪੜਾਸੀ ਹੈ। ਪਤਾ ਲੱਗਾ ਹੈ ਕਿ ਗੁਰਵਿੰਦਰ ਸਿੰਘ ਇੱਕ ਪੀਆਈਓ (ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵ) ਦੇ ਸੰਪਰਕ ਵਿੱਚ ਹੈ ਜਿਸਨੇ ਆਪਣੇ ਆਪ ਨੂੰ ਪੀਸੀਡੀਏ ਚੰਡੀਗੜ੍ਹ ਵਿੱਚ ਸੇਵਾ ਕਰ ਰਹੀ ਖੁਸ਼ਦੀਪ ਕੌਰ ਵਜੋਂ ਪੇਸ਼ ਕੀਤਾ ਸੀ। ਉਸ ਨੇ ਫੇਸਬੁੱਕ ਰਾਹੀਂ ਉਸ ਨਾਲ ਸੰਪਰਕ ਕੀਤਾ। ਜਿੱਥੋਂ ਉਸਨੇ ਆਪਣਾ ਵ੍ਹਾਟਸਐਪ ਨੰਬਰ ਐਕਸਜੇਂਜ ਕੀਤਾ। ਖੁਸ਼ਦੀਪ ਕੌਰ ਦੇ ਵ੍ਹਾਟਸਐਪ ਨੰਬਰ ਰਾਹੀਂ ਦੋਸ਼ੀ ਗੁਰਵਿੰਦਰ ਸਿੰਘ ਨੂੰ ਜਾਲ ‘ਚ ਫਸਾਇਆ ਅਤੇ ਉਸ ਨੂੰ ਆਪਣੇ ਦੱਖਣ ਪੱਛਮੀ ਕਮਾਂਡ ਗਰੁੱਪ ਵਿੱਚ ਸ਼ਾਮਲ ਕੀਤਾ।
ਗੁਰਵਿੰਦਰ ਨੇ ਫਿਰ ਪੀਆਈਓ ਖੁਸ਼ਦੀਪ ਕੌਰ ਦਾ ਵ੍ਹਾਟਸਐਪ ਨੰਬਰ ਪੱਛਮੀ ਸੀਐਮਡੀ ਮਿਉਚੁਅਲ ਪੋਸਟਿੰਗ ਗਰੁੱਪ ਅਤੇ ਐਮਈਐਸ ਇਨਫਰਮੇਸ਼ਨ ਅਪਡੇਟ ਸਮੂਹ ਵਿੱਚ ਸ਼ਾਮਲ ਕੀਤਾ। ਇੰਨਾ ਹੀ ਨਹੀਂ, ਦੋਸ਼ੀ ਗੁਰਵਿੰਦਰ ਨੇ ਪੀਸੀਡੀਏ ਜੈਪੁਰ ਵਿੱਚ ਤਾਇਨਾਤ ਇੱਕ ਅਧਿਕਾਰੀ ਦਾ ਫ਼ੋਨ ਨੰਬਰ ਅਤੇ ਉਸਦੇ ਦਫ਼ਤਰ ਦੇ ਦਸਤਾਵੇਜ਼ ਵੀ ਪੀਆਈਓ ਨੂੰ ਭੇਜੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ- 15 ਕਰੋੜ ਰੁਪਏ ਦੀ ਹੈਰੋਇਨ ਸਣੇ ਇੱਕ ਕਾਬੂ
ਖੁਸ਼ਦੀਪ ਕੌਰ ਨੇ ਉਨ੍ਹਾਂ ਤੋਂ ਬਠਿੰਡਾ ਛਾਉਣੀ ਦੀਆਂ ਫੌਜੀ ਇਕਾਈਆਂ ਅਤੇ 14 ਬ੍ਰਿਗੇਡੀਅਰ ਯੂਨਿਟਾਂ ਦੀਆਂ 10 ਕੋਰ ਅਭਿਆਸ ਦੀ ਜਾਣਕਾਰੀ ਹਾਸਲ ਕੀਤੀ। ਗੁਰਵਿੰਦਰ ਨੇ ਫਿਰ ਉਨ੍ਹਾਂ ਨੂੰ ਵੱਖ-ਵੱਖ ਇਕਾਈਆਂ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕੀਤੀ। ਪੀਆਈਓ ਖੁਸ਼ਦੀਪ ਕੌਰ ਗੁਰਵਿੰਦਰ ਨਾਲ ਵ੍ਹਾਟਸਐਪ ਅਤੇ ਫੇਸਬੁੱਕ ਰਾਹੀਂ ਚੈਟ ਅਤੇ ਕਾਲ ‘ਤੇ ਗੱਲ ਕਰਦੀ ਸੀ ਅਤੇ ਬਠਿੰਡਾ ਸੈਨਿਕ ਛਾਉਣੀ ਤੋਂ ਕਈ ਖੁਫੀਆ ਜਾਣਕਾਰੀ ਪ੍ਰਾਪਤ ਕਰ ਰਹੀ ਸੀ। ਕਾਊਂਟਰ ਇੰਟੈਲੀਜੈਂਸ ਦੀ ਟੀਮ ਇਸ ‘ਤੇ ਨਜ਼ਰ ਰੱਖ ਰਹੀ ਸੀ। ਇਸ ਤੋਂ ਬਾਅਦ ਬਠਿੰਡਾ ਟੀਮ ਦੇ ਐਸਆਈ ਦੀਪਕ ਕੁਮਾਰ, ਬਲਜੀਤ ਸਿੰਘ ਕਾਂਸਟੇਬਲ, ਹੈੱਡ ਕਾਂਸਟੇਬਲ ਜਗਦੀਪ ਸਿੰਘ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਗੁਰਵਿੰਦਰ ਸਿੰਘ ਇਸ ਵੇਲੇ ਬੀਬੀ ਵਾਲਾ ਚੌਕ ਨੇੜੇ ਘੁੰਮ ਰਿਹਾ ਹੈ, ਇਸ ਲਈ ਉਸ ਨੇ ਤੁਰੰਤ ਉੱਥੇ ਛਾਪਾ ਮਾਰਿਆ ਅਤੇ ਉਥੋਂ ਗ੍ਰਿਫਤਾਰ ਕਰ ਲਿਆ। ਜਿਸਦੇ ਖਿਲਾਫ ਥਾਣਾ ਕੈਂਟ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ, ਉਸ ਤੋਂ ਪੁੱਛਗਿੱਛ ਕੀਤੀ ਗਈ ਹੈ।