ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਕਾਫ਼ਲੇ ਦੇ ਇੱਕ ਗੱਡੀ ਨੇ ਚੰਡੀਗੜ੍ਹ ਦੇ ਸੈਕਟਰ 26-27 ਦੀਆਂ ਟ੍ਰੈਫਿਕ ਲਾਈਟਾਂ ‘ਤੇ ਬਾਈਕ ‘ਤੇ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਬੰਦਾ ਤੇ ਔਰਤ ਗੰਭੀਰ ਜ਼ਖ਼ਮੀ ਹੋ ਗਏ।
ਘਟਨਾ ਸ਼ਨੀਵਾਰ ਰਾਤ ਕਰੀਬ 9 ਵਜੇ ਦੀ ਹੈ। ਸੂਤਰਾਂ ਮੁਤਾਬਕ ਐਸਕਾਰਟ ਗੱਡੀ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਗੱਡੀ ਕੰਟਰੋਲ ਗੁਆ ਬੈਠੀ ਅਤੇ ਫੁੱਟਪਾਥ ‘ਤੇ ਰੁਕ ਗਈ। ਇਸ ਹਾਦਸੇ ਵਿੱਚ ਗੱਡੀ ਦਾ ਡਰਾਈਵਰ ਵੀ ਜ਼ਖ਼ਮੀ ਹੋ ਗਿਆ।

ਸਾਰਿਆਂ ਨੂੰ ਚੰਡੀਗੜ੍ਹ ਦੇ ਜੀ.ਐੱਮ.ਸੀ.ਐੱਚ.-32 ਵਿੱਚ ਦਾਖਲ ਕਰਵਾਇਆ ਗਿਆ ਸੀ। ਜ਼ਖਮੀ ਵਿਅਕਤੀ ਅਤੇ ਔਰਤ ਨੂੰ ਨਿੱਜੀ ਵਾਹਨ ‘ਚ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਹਰੀਕੇ ਪੱਤਣ ਰੋਡ ‘ਤੇ ਭਿਆਨਕ ਹਾਦਸਾ, ਨਸ਼ੇ ‘ਚ ਟੱਲੀ ਟਰੱਕ ਡਰਾਈਵਰ ਖੜ੍ਹੇ ਟਰੱਕ ‘ਚ ਮਾਰੀ ਟੱਕਰ, 2 ਮੌਤਾਂ
ਇਸ ਮਗਰੋਂ ਡਾ. ਬਲਜੀਤ ਕੌਰ ਖੁਦ ਹਸਪਤਾਲ ਪਹੁੰਚੇ ਅਤੇ ਦੋਵੇਂ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਦੋਵੇਂ ਬੱਚੇ ਖਤਰੇ ਤੋਂ ਬਾਹਰ ਹਨ। ਇਲਾਜ ਤੋਂ ਬਾਅਦ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਲੜਕੇ ਦਾ ਇਲਾਜ ਚੱਲ ਰਿਹਾ ਹੈ। ਮੰਤਰੀ ਨੇ ਕਿਹਾ ਕਿ ਦੋਵਾਂ ਬੱਚਿਆਂ ਦੇ ਇਲਾਜ ਦਾ ਖਰਚਾ ਅਸੀਂ ਆਪਣੇ ਕੋਲੋਂ ਦੇਵਾਂਗੇ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “























