ਅੰਮ੍ਰਿਤਸਰ ਦੇ ਮੈਡੀਕਲ ਕਾਲਜ ਕੈਂਪਸ ਵਿੱਚ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸ਼ਨੀਵਾਰ ਅਚਾਨਕ ਦੁਪਹਿਰ ਅੱਗ ਲੱਗ ਗਈ। ਐਕਸ-ਰੇ ਯੂਨਿਟ ਦੇ ਪਿੱਛੇ ਵੱਲ ਰੱਖੇ ਦੋ ਟਰਾਂਸਫਾਰਮਰਾਂ ਵਿੱਚ ਲਾਸਟ ਮਗਰੋਂ ਅੱਗ ਦੀਆਂ ਉੱਚੀਆਂ ਲਪਟਾਂ ਉਠਣ ਲੱਗੀਆਂ ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ। ਹਸਪਤਾਲ ਦੇ ਵਾਰਡਾਂ ਵਿੱਚ ਭਰਤੀ 650 ਮਰੀਜ਼ਾਂ ਨੂੰ ਬਾਹਰ ਕੱਢ ਕੇ ਸੜਕਾਂ ‘ਤੇ ਲਿਆਇਆ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਫਾਇਰ ਫਾਈਟਰਸ ਮੁਸਤੈਦੀ ਨਾਲ ਹਾਲਾਤਾਂ ‘ਤੇ ਕਾਬੂ ਪਾ ਰਹੇ ਹਨ। ਪਰਮਾਤਮਾ ਦੀ ਮਿਹਰ ਸਦਕਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੰਤਰੀ ਹਰਭਜਨ ਸਿੰਘ ਘਟਨਾ ਵਾਲੀ ਥਾਂ ‘ਤੇ ਪਹੁੰਚ ਚੁੱਕੇ ਹਨ। ਸੀ.ਐੱਮ. ਮਾਨ ਨੇ ਕਿਹਾ ਕਿ ਮੈਂ ਲਗਾਤਾਰ ਰਾਹਤ ਕੰਮਾਂ ‘ਤੇ ਨਜ਼ਰ ਰੱਖ ਰਿਹਾ ਹਾਂ।
ਘਟਨਾ ਦੁਪਹਿਰ 2 ਵਜੇ ਦੀ ਹੈ। ਸ਼ਨੀਵਾਰ ਹੋਣ ਕਰਕੇ ਓਪੀਡੀ ਵਿੱਚ ਮਰੀਜ਼ ਨਹੀਂ ਸਨ ਪਰ ਹਸਪਤਾਲ ਦੇ ਵਾਰਡਾਂ ਵਿੱਚ ਲਗਭਗ 650 ਮਰੀਜ਼ ਰਤੀ ਹਨ। ਓਪੀਡੀ ਦੇ ਪਿਛਲੇ ਪਾਸੇ ਤੇ ਐਕਸ-ਰੇ ਦੇ ਕੋਲ ਦੋ ਟਰਾਂਸਫਾਰਮਰ ਲੱਗੇ ਹਨ। ਇਨ੍ਹਾਂ ਤੋਂ ਪੂਰੇ ਹਸਪਤਾਲ ਨੂੰ ਬਿਜਲੀ ਸਪਲਾਈ ਹੋ ਰਹੀ ਹੈ। ਦੁਪਿਹਰ ਵੇਲੇ ਇਨ੍ਹਾਂ ਟਰਾਂਸਫਾਰਮਰਾਂ ਨੂੰ ਅਚਾਨਕ ਬਲਾਸਟ ਹੋਇਆ ਤੇ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਾਫੀ ਉਪਰ ਤੱਕ ਗਈਆਂ। ਟਰਾਂਸਫਾਰਮਰਾਂ ਦੇ ਠੀਕ ਉਪਰ ਸਕਿੱਨ ਵਾਰਡ ਹੈ। ਧੂੰਆਂ ਇੰਨਾ ਜ਼ਿਆਦਾ ਸੀ ਕਿ ਵਾਰਡ ਦੇ ਮਰੀਜ਼ਾਂ ਨੂੰ ਤੁਰੰਤ ਬਾਹਰ ਕੱਢਣਾ ਪਿਆ।
ਇਕਦਮ ਪਈ ਭਾਜੜ ਕਰਕੇ ਕਈ ਮਰੀਜ਼ਾਂ ਨੂੰ ਖਿੜਕੀਆਂ ਤੋੜ ਬਾਹਰ ਕੱਢਿਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ। ਅੱਗ ‘ਤੇ ਲਾਗੂ ਪਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਟਰਾਂਸਫਾਰਮਾਂ ਵਿੱਚ ਆਇਲ ਹੋਣ ਕਰਕੇ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਹਸਪਤਾਲ ਦੇ ਫਾਇਰ ਸੇਫਟੀ ਸਿਸਟਮ ਰਕੇ ਹੀ ਅੱਗ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਫਾਇਰ ਸੇਫਟੀ ਇੰਸਪੈਕਟਰ ਨੇ ਤੁਰੰਤ ਟਰਾਂਸਫਾਰਮਰਾਂ ਵੱਲ ਫਾਇਰ ਬਾਲਸ ਸੁੱਟਿਆਂ। ਫਿਲਹਾਲ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਹੈ, ਪਰ ਜਿਵੇਂ ਹੀ ਬਿਲਡਿੰਗ ‘ਚ ਧੂੰਆਂ ਘੱਟ ਹੋਣ ਲੱਗੇਗਾ ਤਾਂ ਮਰੀਜ਼ਾਂ ਨੂੰ ਦੁਬਾਰਾ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਜਾਏਗਾ।