ਫਲਾਈਟ ‘ਚ ਬਦਸਲੂਕੀ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਣ ਗੋ ਫਸਟ ਏਅਰ ਦੀ ਫਲਾਈਟ ‘ਚ ਏਅਰ ਹੋਸਟੈੱਸ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ੀ ਯਾਤਰੀਆਂ ਨੇ ਏਅਰ ਹੋਸਟੇਸ ਨਾਲ ਬਦਸਲੂਕੀ ਕੀਤਾ ਹੈ। ਇੱਕ ਵਿਦੇਸ਼ੀ ਯਾਤਰੀ ਨੇ ਏਅਰ ਹੋਸਟੈੱਸ ਨੂੰ ਆਪਣੇ ਕੋਲ ਬੈਠਣ ਲਈ ਕਿਹਾ ਅਤੇ ਇੱਕ ਏਅਰ ਹੋਸਟੈੱਸ ਨਾਲ ਅਸ਼ਲੀਲ ਗੱਲਾਂ ਕੀਤੀਆਂ। ਇਹ ਫਲਾਈਟ ਦਿੱਲੀ ਤੋਂ ਗੋਆ ਜਾ ਰਹੀ ਸੀ।
ਇਹ ਘਟਨਾ 5 ਜਨਵਰੀ ਦੀ ਹੈ। ਫਲਾਈਟ ਕਰੂ ਨੇ ਇਸ ਦੀ ਸ਼ਿਕਾਇਤ CISF ਨੂੰ ਕੀਤੀ ਹੈ। ਇਸ ਦੇ ਨਾਲ ਹੀ ਏਅਰਲਾਈਨ ਨੇ ਇਸ ਘਟਨਾ ਦੀ ਪੂਰੀ ਜਾਣਕਾਰੀ DGCA ਨਾਲ ਸਾਂਝੀ ਕੀਤੀ ਹੈ। ਹਾਲ ਹੀ ‘ਚ ਯਾਤਰੀਆਂ ਵੱਲੋਂ ਫਲਾਈਟ ਵਿੱਚ ਬਦਸਲੂਕੀ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ।
ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਫਲਾਈਟ ਵਿੱਚ ਵੀ ਇੱਕ ਯਾਤਰੀ ਵੱਲੋਂ ਮਹਿਲਾ ਸਹਿ-ਯਾਤਰੀ ‘ਤੇ ਕਥਿਤ ਤੌਰ ‘ਤੇ ਪਿਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਬਿਜ਼ਨੈੱਸ ਕਲਾਸ ਵਿੱਚ ਇੱਕ ਬਜ਼ੁਰਗ ਮਹਿਲਾ ਸਹਿ-ਮੁਸਾਫਰ ‘ਤੇ ਸ਼ਰਾਬੀ ਹਾਲਤ ਵਿੱਚ ਪਿਸ਼ਾਬ ਕਰ ਦਿੱਤਾ ਸੀ। ਦੋਸ਼ੀ ਸ਼ੰਕਰ ਮਿਸ਼ਰਾ ਨੂੰ ਬੈਂਗਲੁਰੂ ਸ਼ਨੀਵਾਰ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ‘ਚ ਸੜਕ ਹਾਦਸੇ ਦੌਰਾਨ ਪਿੰਡ ਕੰਗ ਦੇ ਬੰਦੇ ਦੀ ਮੌਤ, ਧੀ ਨੂੰ ਮਿਲਣ ਗਿਆ ਸੀ ਮੈਲਬਾਰਨ
ਔਰਤ ਵੱਲੋਂ ਏਅਰ ਇੰਡੀਆ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਦਿੱਲੀ ਪੁਲਿਸ ਨੇ 4 ਜਨਵਰੀ ਨੂੰ ਦੋਸ਼ੀ ਖਿਲਾਫ ਐੱਫ.ਆਈ.ਆਰ. ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਕੈਂਪਬੈਲ ਵਿਲਸਨ ਨੇ ਸ਼ਨੀਵਾਰ ਨੂੰ ਇਕ ਮਹਿਲਾ ਸਹਿ-ਯਾਤਰੀ ‘ਤੇ ਪਿਸ਼ਾਬ ਕਰਨ ਦੀ ਘਟਨਾ ਲਈ ਮੁਆਫੀ ਵੀ ਮੰਗੀ ਹੈ। ਨਾਲ ਹੀ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਚਾਰ ਕਰੂ ਮੈਂਬਰਾਂ ਅਤੇ ਇੱਕ ਪਾਇਲਟ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਏਅਰਲਾਈਨ ਜਹਾਜ਼ ‘ਤੇ ਸ਼ਰਾਬ ਪ੍ਰਦਾਨ ਕਰਨ ਬਾਰੇ ਆਪਣੀ ਨੀਤੀ ਦੀ ਸਮੀਖਿਆ ਕਰ ਰਹੀ ਹੈ।
ਇਸ ਤੋਂ ਇਲਾਵਾ ਹਾਲ ਹੀ ‘ਚ ਇਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ‘ਚ ਯਾਤਰੀ ਨੇ ਇੰਡੀਗੋ ਦੀ ਏਅਰ ਹੋਸਟੈੱਸ ਨਾਲ ਬਦਸਲੂਕੀ ਕੀਤੀ ਸੀ। ਦਰਅਸਲ, ਭੋਜਨ ਦੇ ਵਿਕਲਪ ਨੂੰ ਲੈ ਕੇ ਇੱਕ ਯਾਤਰੀ ਅਤੇ ਇੰਡੀਗੋ ਫਲਾਈਟ ਅਟੈਂਡੈਂਟ ਵਿਚਕਾਰ ਬਹਿਸ ਹੋ ਗਈ। ਘਟਨਾ ਦੀ ਲਗਭਗ ਇਕ ਮਿੰਟ ਦੀ ਵੀਡੀਓ ਕਲਿੱਪ ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਹੈ ਅਤੇ ਵੀਡੀਓ ਸ਼ੂਟ ਕਰਨ ਵਾਲੇ ਯੂਜ਼ਰ ਮੁਤਾਬਕ ਇਹ ਘਟਨਾ ਇੰਡੀਗੋ ਦੀ ਇਸਤਾਂਬੁਲ-ਦਿੱਲੀ ਫਲਾਈਟ ‘ਤੇ ਵਾਪਰੀ ਹੈ।
ਵੀਡੀਓ ਲਈ ਕਲਿੱਕ ਕਰੋ -: