ਕਰਨਾਟਕ ਕਾਂਗਰਸ ਦੇ ਵਿਧਾਇਕ ਰਮੇਸ਼ ਕੁਮਾਰ ਜਬਰ-ਜ਼ਨਾਹ ਵਾਲੇ ਬਿਆਨ ‘ਤੇ ਔਰਤਾਂ ਲਈ ਕੀਤੀ ਭੱਦੀ ਟਿੱਪਣੀ ਨੂੰ ਲੈ ਕੇ ਆਪਣੀ ਪਾਰਟੀ ਦੇ ਆਗੂਆਂ ਦੇ ਹੀ ਨਿਸ਼ਾਨੇ ‘ਤੇ ਆ ਗਏ ਹਨ। ਇਸ ਨੂੰ ਲੈ ਕੇ ਕਰਨਾਟਕ ਵਿਧਾਨ ਸਭਾ ਵਿੱਚ ਵੀ ਖੂਬ ਹੰਗਾਮਾ ਹੋਇਆ, ਇਸੇ ਵਿਚਾਲੇ ਪਾਰਟੀ ਦੇ ਚੋਟੀ ਦੇ ਆਗੂ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਵਿਧਾਇਕ ਨੇ ਮੁਆਫੀ ਮੰਗ ਲਈ ਹੈ, ਇਸ ਲਈ ਗੱਲ ਨੂੰ ਖਤਮ ਕਰ ਦਿਓ।
ਖੜਗੇ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ, ਉਹ ਇੱਕ ਤਜਰਬੇਕਾਰ ਸਿਆਸਤਦਾਨ ਹਨ। ਉਹ ਦੋ ਵਾਰ ਸਪੀਕਰ ਰਹਿ ਚੁੱਕੇ ਹਨ। ਔਰਤਾਂ ਬਾਰੇ ਕੀਤੀ ਗਈ ਅਜਿਹੀ ਟਿੱਪਣੀ ਬਿਲਕੁਲ ਵੀ ਸਵੀਕਾਰ ਨਹੀਂ ਕੀਤੀ ਜਾ ਸਕਦੀ। ਪਰ ਹੁਣ ਉਨ੍ਹਾਂ ਦੇ ਮੁਆਫੀ ਮੰਗਣ ‘ਤੇ ਇਸ ਗੱਲ ਨੂੰ ਇਥੇ ਹੀ ਖਤਮ ਕਰ ਦੇਣਾ ਚਾਹੀਦਾ ਹੈ।
ਕਰਨਾਟਕ ਦੇ ਸੀਨੀਅਰ ਕਾਂਗਰਸੀ ਨੇਤਾ ਰਮੇਸ਼ ਕੁਮਾਰ ਨੇ ਵੀਰਵਾਰ ਨੂੰ ਰਾਜ ਵਿਧਾਨ ਸਭਾ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਜਬਰ-ਜ਼ਨਾਹ ਨੂੰ ਲੈ ਕੇ ਭੱਦੀ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਸਾਰੇ ਆਗੂਆਂ ਤੇ ਮਹਿਲਾ ਵਰਕਰਾਂ ਨੇ ਰਮੇਸ਼ ਕੁਮਾਰ ਦੇ ਰਵੱਈਏ ਦੀ ਖੂਬ ਅਲੋਚਨਾ ਕੀਤੀ। ਕਰਨਾਟਕ ਵਿਧਾਨ ਸਭਾ ਵਿੱਚ ਵੀ ਇਸ ਨੂੰ ਲੈ ਕੇ ਖੂਬ ਹੰਗਾਮਾ ਹੋਇਆ। ਸੋਸ਼ਲ ਮੀਡੀਆ ‘ਤੇ ਵੀ ਵਿਧਾਇਕ ਖਿਲਾਫ ਲੋਕਾਂ ਨੇ ਖੂਬ ਗੁੱਸਾ ਕੱਢਿਆ। ਇਸ ਤੋਂ ਬਾਅਦ ਵਿਧਾਇਕ ਰਮੇਸ਼ ਕੁਮਾਰ ਨੇ ਆਪਣੀ ਇਸ ਟਿੱਪਣੀ ‘ਤੇ ਮਾਫ਼ੀ ਮੰਗ ਲਈ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਟਵੀਟ ਕਰਦਿਆਂ ਵਿਧਾਇਕ ਨੇ ਪੋਸਟ ਪਾਈ ਕਿ ਅੱਜ ਦੀ ਵਿਧਾਨ ਸਭਾ ਵਿਚ ਲਾਪਰਵਾਹੀ ਵਾਲੀ ਟਿੱਪਣੀ ਲਈ ਸਾਰਿਆਂ ਤੋਂ ਦਿਲੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਜਬਰ-ਜ਼ਨਾਹ! ਬਾਰੇ ਮੇਰਾ ਇਰਾਦਾ ਇਸ ਘਿਨਾਉਣੇ ਅਪਰਾਧ ਬਾਰੇ ਚਾਨਣਾ ਪਾਉਣਾ ਨਹੀਂ ਸੀ। ਮੈਂ ਹੁਣ ਤੋਂ ਆਪਣੇ ਸ਼ਬਦਾਂ ਨੂੰ ਧਿਆਨ ਨਾਲ ਚੁਣਾਂਗਾ!”
ਇਹ ਵੀ ਪੜ੍ਹੋ : 1978 ਮਗਰੋਂ ਵੱਡੀ ਤਬਦੀਲੀ, ਕੀ 21 ਸਾਲ ਦੀ ਹੋਣ ਤੋਂ ਪਹਿਲਾਂ ਮਰਜ਼ੀ ਨਾਲ ਵਿਆਹ ਕਰ ਸਕੇਗੀ ਕੁੜੀ?