ਹਲਕਾ ਜਗਰਾਓਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਗਰਾਓਂ ਦੇ ਮਲਕ ਚੌਂਕ ਨਜ਼ਦੀਕ ਲੁਧਿਆਣਾ ਜੀ.ਟੀ.ਰੋਡ ਉਪਰ ਬਣੀ ਕਾਲੋਨੀ ਸਿਟੀ ਇੰਨਕਲੇਵ-1 ਵਿੱਚ ਅੱਜ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਕਰ ਦਿੱਤਾ ਗਿਆ ਹੈ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਆਪਣੀ ਟੀਮ ਸਮੇਤ ਵਾਹਿਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਪਹਿਲਾਂ ਉਹਨਾਂ ਦਾ ਦਫ਼ਤਰ ਹੀਰਾ ਬਾਗ ਵਿੱਚ ਬਣਾਇਆ ਹੋਇਆ ਸੀ, ਜਿੱਥੇ ਆਮ ਲੋਕਾਂ ਨੂੰ ਆਉਣ ਵਿੱਚ ਕੁੱਝ ਦਿੱਕਤਾਂ ਆਉਂਦੀਆਂ ਸਨ। ਇਸ ਲਈ ਉਹਨਾਂ ਵੱਲੋਂ ਦੂਰ-ਦੁਰਾਡੇ ਤੋਂ ਆਉਣ ਵਾਲੇ ਅਤੇ ਆਮ ਲੋਕਾਂ ਦੀ ਸਹੂਲਤ ਲਈ ਜਗਰਾਓਂ ਦੇ ਮਲਕ ਚੌਂਕ ਨਜ਼ਦੀਕ ਲੁਧਿਆਣਾ ਜੀ.ਟੀ.ਰੋਡ ਉਪਰ ਬਣੀ ਕਲੋਨੀ ਸਿਟੀ ਇੰਨਕਲੇਵ-1 ਵਿੱਚ ਇਸ ਨਵੇਂ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ ਹੈ।
ਇਹ ਨਵਾਂ ਦਫਤਰ ਵੀ ਪਹਿਲਾਂ ਦੀ ਤਰ੍ਹਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਛੁੱਟੀ ਵਾਲੇ ਦਿਨਾਂ ਤੋਂ ਇਲਾਵਾ ਰੋਜ਼ਾਨਾਂ ਖੁੱਲੇਗਾ। ਬੀਬੀ ਮਾਣੂੰਕੇ ਨੇ ਦੱਸਿਆ ਕਿ ਹਰ ਸ਼ਨੀਵਾਰ ਉਹ ਲੋਕਾਂ ਦੇ ਪਰਿਵਾਰਕ ਪਤੀ-ਪਤਨੀ ਦੇ ਝਗੜੇ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਹੱਲ ਕਰਦੇ ਹਨ ਅਤੇ ਸੈਂਕੜੇ ਅਜਿਹੀਆਂ ਦੁਖੀ ਧੀਆਂ ਹਨ, ਜਿੰਨਾਂ ਨੂੰ ਮੁੜ ਉਹਨਾਂ ਦੇ ਘਰ ਵਸਾਇਆ ਗਿਆ ਹੈ। ਲੋਕਾਂ ਦੇ ਲੜਾਈ-ਝਗੜੇ ਨਿਪਟਾਉਣ ਲਈ ਜ਼ਿਆਦਾਤਰ ਸਮਾਜਿੱਕ ਤੇ ਭਾਈਚਾਰਕ ਸਾਂਝ ਰਾਹੀਂ ਹੀ ਬੈਠਕੇ ਹੱਲ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ।
ਸ਼ਗਨ ਸਕੀਮ ਦੇ 51-51 ਹਜ਼ਾਰ ਰੁਪਏ ਜਾਰੀ ਕਰਵਾਏ ਜਾ ਰਹੇ ਹਨ। ਬਹੁਤ ਸਾਰੇ ਅਜਿਹੇ ਗ਼ਰੀਬ ਮਰੀਜ਼, ਜਿੰਨਾਂ ਦਾ ਲੋਕਲ ਹਸਪਤਾਲਾਂ ਵਿੱਚ ਇਲਾਜ਼ ਸੰਭਵ ਨਹੀਂ ਸੀ, ਉਹਨਾਂ ਦਾ ਇਲਾਜ਼ ਪੀ.ਜੀ.ਆਈ.ਚੰੜੀਗੜ੍ਹ ਜਾਂ ਹੋਰ ਮਿਆਰੀ ਹਸਪਤਾਲਾਂ ਵਿੱਚ ਇਲਾਜ਼ ਕਰਵਾਏ ਗਏ ਹਨ। ਲੋਕਾਂ ਦੀਆਂ ਬਿਜਲੀ ਸਪਲਾਈ ਸਬੰਧੀ ਅਤੇ ਬਿਜਲੀ ਬਿਲਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਨੂੰ ਵੀ ਪਹਿਲ ਪੱਧਰ ‘ਤੇ ਹੱਲ ਕਰਵਾਇਆ ਜਾਂਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਖਿਡਾਰੀਆਂ ਨੂੰ ਖੇਡ ਕਿੱਟਾਂ ਅਤੇ ਜ਼ਿੰਮ ਆਦਿ ਦਾ ਸਮਾਨ ਵੀ ਯਤਨ ਕਰਕੇ ਪੰਜਾਬ ਸਰਕਾਰ ਪਾਸੋਂ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਵਿਧਾਇਕਾ ਮਾਣੂੰਕੇ ਵੱਲੋਂ ਹਲਕੇ ਦੀ ਬਿਹਤਰੀ ਲਈ ਪਿੰਡ ਗਿੱਦੜਵਿੰਡੀ ਵਿਖੇ ਨਵਾਂ 66 ਕੇਵੀ ਗਰਿੱਡ ਬਨਾਉਣ ਲਈ ਸ਼ੁਰੂਆਤ ਕੀਤੀ ਜਾ ਚੁੱਕੀ ਹੈ, ਅਖਾੜਾ ਨਹਿਰ ਦੇ ਪੁਲ਼ ਨੂੰ ਲਗਭਗ 40 ਫੁੱਟ ਚੌੜਾ ਨਵਾਂ ਪੁਲ ਬਨਾਉਣ ਲਈ ਪ੍ਰਾਜੈਕਟ ਪਾਸ ਹੋ ਚੁੱਕਾ ਹੈ ਅਤੇ 7 ਕਰੋੜ 80 ਲੱਖ ਰੁਪਏ ਦੀ ਮਨਜੂ਼ਰ ਹੋ ਚੁੱਕੇ ਹਨ, ਟੈਂਡਰ ਵੀ ਹੋ ਚੁੱਕੇ ਹਨ, ਜੋ ਬਹੁਤ ਹੀ ਜ਼ਲਦੀ ਸ਼ੁਰੂ ਹੋ ਜਾ ਰਿਹਾ ਹੈ, ਜਗਰਾਉਂ ਵਿਖੇ ਲਾਲਾ ਲਾਜਪਤ ਰਾਏ ਭਵਨ ਦੀ ਬਿਲਡਿੰਗ ਨਿਰਮਾਣ ਅਧੀਨ ਹੈ, ਟੁੱਟ ਚੁੱਕੀਆਂ ਅਤੇ ਨਵੀਆਂ ਸੜਕਾਂ ਬਨਾਉਣ ਲਈ ਯਤਨ ਜਾਰੀ ਹਨ, ਜਗਰਾਓਂ ਸ਼ਹਿਰ ਵਿੱਚ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੀ ਯਾਦ ਵਿੱਚ ਚੌਂਕ ਬਣਾਕੇ ਆਦਮਕੱਦ ਬੁੱਤ ਸਥਾਪਿਤ ਕਰਨ ਲਈ ਕਾਰਵਾਈ ਆਰੰਭੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ : ਅੱਡਾ ਹੁਸ਼ਿਆਰਪੁਰ ਫਾਟਕ ‘ਤੇ ਦਰਦਨਾਕ ਹਾਦਸਾ, ਟ੍ਰੇਨ ਹੇਠਾਂ ਆਈ ਔਰਤ ਦੇ ਵੱਢੇ ਪੈਰ
ਵਿਧਾਇਕਾ ਮਾਣੂੰਕੇ ਮੁਤਾਬਕ ਆਉਂਦੇ ਸਮੇਂ ਦੌਰਾਨ ਬਹੁਤ ਸਾਰੇ ਨਵੇਂ ਪ੍ਰੋਜੈਕਟ ਪਾਸ ਕਰਵਾਏ ਜਾ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਜਗਰਾਓਂ ਨੂੰ ਨਮੂਨੇ ਦਾ ਬਨਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਨਵੇਂ ਦਫਤਰ ਦੇ ਉਦਘਾਟਨ ਮੌਕੇ ਹੋਰਨਾਂ ਤੋਂ ਇਲਾਵਾ ਗੋਪੀ ਸ਼ਰਮਾ, ਕਮਲਜੀਤ ਸਿੰਘ ਕਮਾਲਪੁਰਾ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਗੁਰਪ੍ਰੀਤ ਸਿੰਘ ਨੋਨੀ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਰਾਜ ਭਾਰਦਵਾਜ, ਕੌਂਸਲਰ ਅਮਰਨਾਥ ਕਲਿਆਣ, ਡਾ.ਮਨਦੀਪ ਸਿੰਘ ਸਰਾਂ, ਕਾਕਾ ਕੋਠੇ ਅੱਠ ਚੱਕ, ਅਮਰਦੀਪ ਸਿੰਘ ਟੂਰੇ, ਹਰਪ੍ਰੀਤ ਸਿੰਘ ਮਾਣੂੰਕੇ, ਮੁਖਤਿਆਰ ਸਿੰਘ ਮਾਣੂੰਕੇ, ਕਰਮਜੀਤ ਸਿੰਘ ਡੱਲਾ, ਪਾਲੀ ਸਿੱਧੂ ਡੱਲਾ, ਡਾ.ਅਸ਼ਵਨੀ ਕੁਮਾਰ, ਸੁਖਦੇਵ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਡਾਂਗੀਆਂ, ਅਵਤਾਰ ਸਿੰਘ ਤਿਹਾੜਾ, ਇੰਦਰਜੀਤ ਸਿੰਘ ਲੰਮੇ, ਜੀਵਨ ਸਿੰਘ ਦੇਹੜਕਾ, ਸੋਨੀ ਕਾਉਂਕੇ, ਗੁਰਦੇਵ ਸਿੰਘ ਬਾਰਦੇਕੇ, ਹਰਬੰਸ ਸਿੰਘ ਕੋਠੇ ਹਰੀ ਸਿੰਘ, ਬਲਦੇਵ ਸਿੰਘ, ਲਖਵੀਰ ਸਿੰਘ ਲੱਖਾ, ਜੱਗੀ ਡਾਂਗੀਆਂ, ਸੁਭਾਸ਼ ਕੁਮਾਰ, ਸਾਜਨ ਮਲਹੋਤਰਾ ਆਦਿ ਹੀ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: