ਗੁਜਰਾਤ ਦੇ ਭਚਾਊ ਜ਼ਿਲ੍ਹੇ ‘ਚ ਮੋਬਾਈਲ ਦੀ ਬੈਟਰੀ ‘ਚ ਧਮਾਕਾ ਹੋਣ ਕਰਕੇ 11 ਸਾਲਾਂ ਬੱਚੇ ਦੇ ਇੱਕ ਹੱਥ ਦੀਆਂ ਉਂਗਲਾਂ ਕੱਟ ਦਿੱਤੀਆਂ ਗਈਆਂ। ਇਹ ਘਟਨਾ ਪਿੰਡ ਤਿੰਡਲਵਾ ਪਿੰਡ ਦੀ ਘਟਨਾ ਹੈ। ਬੱਚਾ ਮੋਬਾਈਲ ‘ਚ ਕਾਰਟੂਨ ਦੇਖ ਰਿਹਾ ਸੀ, ਤਾਂ ਮੋਬਾਈਲ ਦੀ ਬੈਟਰੀ ਫਟ ਗਈ। ਹਾਦਸੇ ਵਿੱਚ ਬੱਚੇ ਦੀ ਖੱਬੀ ਅੱਖ ਵੀ ਜ਼ਖ਼ਮੀ ਹੋ ਗਈ ਹੈ।
ਰਾਪਰ ਤਾਲੁਕਾ ਦੇ ਪਿੰਡ ਮੋਟਾ ਟਿੰਡਲਵਾ ਦੇ ਖੇਤ ਮਜ਼ਦੂਰ ਕਨੂਭਾ ਜਡੇਜਾ ਦਾ 11 ਸਾਲਾਂ ਪੁੱਤਰ ਸ਼ਕਤੀ ਸਿੰਘ ਮੋਬਾਈਲ ਫ਼ੋਨ ਲੈ ਕੇ ਘਰ ਜਾ ਰਿਹਾ ਸੀ ਕਿ ਅਚਾਨਕ ਮੋਬਾਈਲ ਫ਼ੋਨ ਦੀ ਬੈਟਰੀ ਫਟ ਗਈ ਅਤੇ ਬੱਚੇ ਦੇ ਸੱਜੇ ਹੱਥ ਦੇ ਅੰਗੂਠੇ ਸਮੇਤ ਤਿੰਨ ਉਂਗਲਾਂ ਕੱਟ ਕੇ ਵੱਖ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਹੁਣ ਫੇਸਬੁੱਕ ਬਲੂ ਟਿੱਕ ਲਈ ਭਰਨੇ ਪੈਣਗੇ ਟਵਿੱਟਰ ਤੋਂ ਵੀ ਵੱਧ ਪੈਸੇ, ਜ਼ੁਕਰਬਰਗ ਨੇ ਕੀਤਾ ਐਲਾਨ
ਘਟਨਾ ਤੋਂ ਬਾਅਦ ਬੱਚੇ ਨੂੰ ਤੁਰੰਤ ਸੰਖਿਆਲੀ ਦੇ ਮਾਤਰੀ ਸਪਰਸ਼ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰ ਵਿਵੇਕ ਸਮੇਤ ਨਿਸ਼ਿਤਾ ਅਤੇ ਨਰਸਿੰਗ ਸਟਾਫ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ, ਜਿਸ ‘ਚ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਡਿਊਟੀ ਡਾਕਟਰ ਵਿਵੇਕ ਨੇ ਬੱਚੇ ਦਾ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ। ਸਟਾਫ਼ ਨਾਲ ਮਿਲ ਕੇ ਦੋ ਘੰਟੇ ਤੱਕ ਆਪਰੇਸ਼ਨ ਕਰਕੇ ਬੱਚੇ ਦਾ ਹੱਥ ਬਚਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: