‘ਆਪ’ ਨੇਤਾ ਦਿੱਲੀ ‘ਚ MCD ਚੋਣਾਂ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ। 30 ਨਵੰਬਰ ਬੁੱਧਵਾਰ ਨੂੰ CM ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਕਰੀਬ 20 ਆਗੂਆਂ ਦੇ ਮੋਬਾਈਲ ਚੋਰੀ ਹੋ ਗਏ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ FIR ਦਰਜ ਕਰ ਲਈ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ CM ਕੇਜਰੀਵਾਲ ਮਲਕਾ ਗੰਜ ਇਲਾਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਇਹ ਪ੍ਰਚਾਰ MCD ਚੋਣਾਂ ਸਬੰਧੀ ਕੀਤੀ ਜਾ ਰਹੀ ਸੀ। CM ਕੇਜਰੀਵਾਲ ਨਾਲ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਅਤੇ ਆਗੂ ਵੀ ਇੱਥੇ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਇਸ ਰੈਲੀ ਦੌਰਾਨ ਚੋਰਾਂ ਨੇ ਕੁਝ ਆਗੂਆਂ ਦੇ ਮੋਬਾਈਲ ਚੋਰੀ ਕਰ ਲਏ।
ਉੱਤਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਗਰ ਸਿੰਘ ਕਲਸ਼ੀ ਨੇ ਦੱਸਿਆ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਰੈਲੀ ਦੌਰਾਨ ਕਈ ਵਿਧਾਇਕਾਂ ਅਤੇ ਕੌਂਸਲਰਾਂ ਦੇ ਮੋਬਾਈਲ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਘਟਨਾ ਸਬੰਧੀ ਵਿਧਾਇਕ ਅਖਿਲੇਸ਼ ਤ੍ਰਿਪਾਠੀ, ‘ਆਪ’ ਨੇਤਾ ਗੁੱਡੀ ਦੇਵੀ ਅਤੇ ਵਿਧਾਇਕ ਸੋਮਨਾਥ ਭਾਰਤੀ ਦੇ ਸਕੱਤਰ ਵੱਲੋਂ ਥਾਣਾ ਸਦਰ ‘ਚ ਮਾਮਲਾ ਦਰਜ ਕਰਵਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: