ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। ਜੇਲ੍ਹ ਅੰਦਰੋਂ ਚੈਕਿੰਗ ਦੌਰਾਨ, ਚੌਕਸੀ ਅਮਲੇ ਨੇ ਤਿੰਨ ਅੰਡਰ ਟ੍ਰਾਇਲ ਕੈਦੀਆਂ ਤੋਂ 7 ਮੋਬਾਈਲ, ਡਾਟਾ ਕੇਬਲ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ। ਦੱਸ ਦੇਈਏ ਕਿ ਇਸ ਸਾਲ ਦੇ ਅੰਦਰ ਹੁਣ ਤੱਕ 192 ਮੋਬਾਈਲ ਬਰਾਮਦ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਅੱਜ ਦੀ ਰਿਕਵਰੀ ਵੀ ਸ਼ਾਮਲ ਹੈ।
ਜੇਲ੍ਹ ਦੇ ਅੰਦਰੋਂ ਮੋਬਾਈਲ ਦੀ ਲਗਾਤਾਰ ਬਰਾਮਦਗੀ ਦੇ ਨਾਲ, ਕੈਦੀਆਂ ਨੂੰ ਸਜ਼ਾ ਦੇ ਰੂਪ ਵਿੱਚ ਬਾਹਰੀ ਦੁਨੀਆ ਤੋਂ ਦੂਰ ਰੱਖਣ ਦਾ ਉਦੇਸ਼ ਖਤਮ ਹੋ ਗਿਆ ਹੈ। ਮੋਬਾਈਲ ਦੇ ਇਸਤੇਮਾਲ ਨਾਲ ਕੈਦੀ ਅਣਅਧਿਕਾਰਤ ਫੋਨ ਕਾਲਾਂ ਕਰਨ ਅਤੇ ਸੁਣਨ, ਈਮੇਲ ਅਤੇ ਟੈਕਸਟ ਮੈਸੇਜ ਭੇਜਣ, ਸੋਸ਼ਲ ਮੀਡੀਆ ਦੀ ਵਰਤੋਂ ਕਰਨ ਅਤੇ ਉਨ੍ਹਾਂ ਦੇ ਕੇਸਾਂ ਨਾਲ ਜੁੜੀਆਂ ਖ਼ਬਰਾਂ ਨੂੰ ਹੋਰ ਵਰਜਿਤ ਉਪਯੋਗਾਂ ਦੀ ਪਾਲਣਾ ਆਰਾਮ ਨਾਲ ਜੇਲ੍ਹਾਂ ਵਿੱਚ ਕਰ ਰਹੇ ਹਨ।
ਦਰਸ਼ਨ ਸਿੰਘ ਸਹਾਇਕ ਸੁਪਰਡੈਂਟ ਨੇ ਜੇਲ੍ਹ ਸਟਾਫ ਦੇ ਨਾਲ ਚੈਕਿੰਗ ਕੀਤੀ ਅਤੇ ਜੋਗਿੰਦਰ ਸਿੰਘ ਕੈਦੀ ਕੋਲੋਂ ਕਰੀਬ 3 ਗ੍ਰਾਮ ਨਸ਼ੀਲਾ ਪਾ ਪਾਊਡਰ ਬਰਾਮਦ ਹੋਇਆ। ਜਦੋਂਕਿ ਅਮਰੀਕ ਸਿੰਘ ਤੋਂ ਬੈਟਰੀ ਅਤੇ ਸਿਮ ਕਾਰਡਾਂ ਦੇ ਨਾਲ ਕੈਦੀਆਂ ਕੋਲੋਂ ਪੰਜ ਮੋਬਾਈਲ, ਹਰਜੀਤ ਸਿੰਘ ਤੋਂ ਬੈਟਰੀ ਅਤੇ ਸਿਮ ਕਾਰਡ ਅਤੇ ਇੱਕ ਡਾਟਾ ਕੇਬਲ ਦੇ ਨਾਲ ਦੋ ਮੋਬਾਈਲ ਬਰਾਮਦ ਹੋਏ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ਤੋਂ ਵੀ ਹਟਣਗੇ ਸਾਬਕਾ CM ਕੈਪਟਨ ਦੇ ਪੋਸਟਰ, PRTC ਵੱਲੋਂ ਨੋਟੀਫਿਕੇਸ਼ਨ ਜਾਰੀ
ਬਲਰਾਜ ਸਿੰਘ ਦੀ ਆਈਓ ਵਜੋਂ ਨਿਯੁਕਤੀ ਦੇ ਨਾਲ ਧਾਰਾ 52-ਏ ਜੇਲ੍ਹ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ।