ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੰਸਦ ਦੇ ਚਾਲੂ ਬਜਟ ਸੈਸ਼ਨ ‘ਚ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਬਹਿਸ ਦਾ ਜਵਾਬ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਜੰਮ ਕੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਅਤੇ ਕਾਂਗਰਸ ਨੂੰ ਟੁਕੜੇ-ਟੁਕੜੇ ਗੈਂਗ ਦਾ ਲੀਡਰ ਤੱਕ ਦੱਸ ਦਿੱਤਾ। ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਅੰਗਰੇਜ਼ੀ ਨੇ ਦੇਸ਼ ਛੱਡ ਦਿੱਤਾ ਹੈ ਪਰ ‘ਪਾੜੋ ਤੇ ਰਾਜ ਕਰੋ’ ਦਾ ਵਿਚਾਰ ਕਾਂਗਰਸ ਦੇ ਡੀਐੱਨਏ ਵਿਚ ਹੈ,ਇਹੀ ਕਾਰਨ ਹੈ ਕਿ ਉਹ ‘ਟੁਕੜੇ-ਟੁਕੜੇ ਗੈਂਗ’ ਦੀ ਲੀਡਰ ਬਣ ਗਈ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ ਵੰਡ ਦੀ ਰਾਜਨੀਤੀ ਕਰਦੀ ਹੈ। ਇਹ ਕਾਂਗਰਸ ਦੀ ਪ੍ਰੰਪਰਾ ਹੈ, ਜੋ ਅੰਗਰੇਜ਼ਾਂ ਤੋਂ ਵਿਰਾਸਤ ਵਿਚ ਮਿਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਇਤਿਹਾਸ ਤੋਂ ਸਬਕ ਨਹੀਂ ਲੈਂਦੇ ਹਨ, ਉਹ ਇਤਿਹਾਸ ਵਿਚ ਗੁਆਚ ਜਾਂਦੇ ਹਨ। ਨਹਿਰੂ-ਇੰਦਰਾ ਦੀ ਸਰਕਾਰ ਨੂੰ ਕਾਂਗਰਸੀ ਹੀ ਕਹਿੰਦੇ ਸਨ ਕਿ ਇਸ ਨੂੰ ਟਾਟਾ-ਬਿਰਲਾ ਚਲਾ ਰਹੇ ਹਨ। ਹੁਣ ਪੰਚਿੰਗ ਬੈਗ ਬਦਲ ਗਿਆ ਹੈ, ਆਦਤ ਨਹੀਂ ਬਦਲੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸੱਤਾ ‘ਚ ਆਉਣ ਦੀ ਇੱਛਾ ਖਤਮ ਹੋ ਚੁੱਕੀ ਹੈ। ਹੁਣ ਉਹ ਇਸ ਸੋਚ ‘ਤੇ ਚੱਲ ਰਹੀ ਹੈ ਕਿ ਜਦੋਂ ਕੁਝ ਮਿਲਣ ਵਾਲਾ ਨਹੀਂ ਹੈ ਤਾਂ ਘੱਟੋ-ਘੱਟ ਵਿਗਾੜ ਤਾਂ ਦਿਓ। ਕਈ ਅਜਿਹੇ ਲੋਕ ਆਏ ਅਤੇ ਚਲੇ ਗਏ ਪਰ ਦੇਸ਼ ਦਾ ਕੁਝ ਨਹੀਂ ਹੋਇਆ। ਇਸ ਦੇਸ਼ ਇੱਕ ਹੈ ਤੇ ਇੱਕ ਰਹੇਗਾ। ਜਦੋਂ ਰਾਹੁਲ ਦੇ ਇਕੋਨਾਮੀ ਨੂੰ ਕੋਰੋਨਾ ਦਾ ਡਬਲ A ਵੈਰੀਐਂਟ ਕਹਿਣ ਵਾਲੇ ਬਿਆਨ ਦਾ ਜਵਾਬ ਦੇ ਰਹੇ ਸਨ, ਤਾਂ ਰਾਹੁਲ ਸਦਨ ਵਿਚ ਮੌਜੂਦ ਨਹੀਂ ਸਨ। ਇਸ ‘ਤੇ ਮੋਦੀ ਨੇ ਤੰਜ ਕੱਸਿਆ-ਕੁਝ ਲੋਕ ਬੋਲ ਕੇ ਭੱਜ ਜਾਂਦੇ ਹਨ ਤੇ ਭੁਗਤਣਾ ਇਨ੍ਹਾਂ ਲੋਕਾਂ (ਕਾਂਗਰਸ ਸਾਂਸਦਾਂ) ਨੂੰ ਪੈਂਦਾ ਹੈ। ਇਸ ‘ਤੇ ਸੱਤਾ ਪੱਖ ਦੇ ਸਾਂਸਦ ਹੱਸਣ ਲੱਗੇ। ਪ੍ਰਧਾਨ ਮੰਤਰੀ ਨੇ ਨਿਸ਼ਾਨਾ ਸਾਧਦੇ ਕਿਹਾ ਕਿ ਚਿਦੰਬਰਮ ਜੀ ਇਨ੍ਹੀਂ ਦਿਨੀਂ ਇਕਾਨੋਮੀ ‘ਤੇ ਅਖਬਾਰਾਂ ‘ਚ ਲੇਖ ਲਿਖਦੇ ਹਨ ਪਰ ਜਦੋਂ ਉਹ ਸਰਕਾਰ ‘ਚ ਸੀ ਤਾਂ ਕਹਿੰਦੇ ਸੀ-ਸਰਕਾਰ ਕੋਲ ਕੋਈ ਅਲਾਦੀ ਦਾ ਚਿਰਾਗ ਨਹੀਂ ਹੈ, ਜੋ ਮਹਿੰਗਾਈ ਘੱਟ ਕਰ ਦੇਵੇ।