ਮਾਨਸੂਨ ਨੇ ਸੁਸਤ ਸ਼ੁਰੂਆਤ ਮਗਰੋਂ ਇੱਕ ਲੰਮੀ ਛਾਲ ਮਾਰੀ ਹੈ। ਸ਼ਨੀਵਾਰ ਨੂੰ ਮਾਨਸੂਨ ਨੇ ਹਿਮਾਚਲ ਦੇ ਨਾਲ ਲੱਗਦੇ ਹਰਿਆਣਾ ਦੇ ਯਮੁਨਾਨਗਰ ਤੇ ਪੰਚਕੂਲਾ ਦੇ ਕਾਲਕਾ ਵਿੱਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਸਹੀ ਹਨ। ਅਗਲੇ 48 ਘੰਟਿਆਂ ਵਿੱਚ ਮਾਨਸੂਨ ਦਿੱਲੀ, ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਨੂੰ ਵੀ ਕਵਰ ਕਰ ਲਵੇਗਾ। ਇਨ੍ਹਾਂ ਇਲਾਕਿਆਂ ਵਿੱਚ ਮੀਂਹ ਦਾ ਦੌਰ ਐਤਵਾਰ ਤੋਂ ਸ਼ੁਰੂ ਹੋ ਜਾਵੇਗਾ।
ਮੌਸਮ ਵਿਭਾਗ ਨੇ ਆਪਣੇ ਪੂਰਵ ਅਨੁਮਾਨ ਵਿੱਚ ਅਗਲੇ ਚਾਰ ਦਿਨ ਮੀਂਹ ਦਾ ਅਨੁਮਾਨ ਜਤਾਇਆ ਹੈ। ਉੱਤਰੀ ਹਰਿਆਣਾ ਦੇ ਇਲਾਕੇ ਪੰਚਕੂਲਾ, ਅੰਬਾਲਾ, ਕੈਥਲ, ਕੁਰੂਕਸ਼ੇਤਰ, ਯਮੁਨਾਨਗਰ ਅਤੇ ਕਰਨਾਲ ਵਿੱਚ ਚੰਗਾ ਮੀਂਹ ਵੇਖਣ ਨੂੰ ਮਿਲੇਗਾ। 26 ਤੇ 27 ਨੂੰ ਇਨ੍ਹਾਂ ਸ਼ਹਿਰਾਂ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਆਸਾਰ ਦੱਸੇ ਗਏ ਹਨ।
ਹਰਿਆਣਾ ਵਿੱਚ ਮਾਨਸੂਨ ਦੀ ਤੈਅ ਮਿਤੀ 27 ਜੂਨ ਹੈ। IMD ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਮਾਨਸੂਨ 30 ਜੂਨ, 2021, 13 ਜੁਲਾਈ, 2020, 25 ਜੂਨ, 2019 ਅਤੇ 2018 ਵਿੱਚ 28 ਜੂਨ ਨੂੰ ਹਰਿਆਣਾ ਵਿੱਚ ਆਇਆ ਸੀ।
ਇਸ ਸਾਲ ਮਾਨਸੂਨ 8 ਜੂਨ ਨੂੰ ਕੇਰਲ ਪਹੁੰਚਿਆ, ਜੋ ਕਿ 1 ਜੂਨ ਦੀ ਆਪਣੀ ਆਮ ਤਰੀਕ ਤੋਂ ਇਕ ਹਫਤੇ ਬਾਅਦ ਹੈ। ਹਾਲਾਂਕਿ ਮੌਸਮ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਕੇਰਲ ਵਿੱਚ ਮਾਨਸੂਨ ਦੇ ਆਉਣ ਵਿੱਚ ਦੇਰੀ ਦਾ ਮਤਲਬ ਉੱਤਰ ਪੱਛਮੀ ਭਾਰਤ ਵਿੱਚ ਮਾਨਸੂਨ ਦੇ ਆਉਣ ਵਿੱਚ ਦੇਰੀ ਨਹੀਂ ਹੈ। ਨਾਲ ਹੀ ਸੀਜ਼ਨ ਦੌਰਾਨ ਦੇਸ਼ ਭਰ ਵਿੱਚ ਪਏ ਕੁਲ ਮੀਂਹ ‘ਤੇ ਇਸਦਾ ਕੋਈ ਪ੍ਰਭਾਵ ਨਹੀਂ ਹੈ। ਪਿਛਲੇ ਸਾਲ ਮਾਨਸੂਨ 29 ਮਈ ਨੂੰ ਕੇਰਲ ਪਹੁੰਚਿਆ ਸੀ। ਸਾਲ 2021 ਵਿੱਚ ਇਹ 3 ਜੂਨ, 2020 ਵਿੱਚ 1 ਜੂਨ, 2019 ਵਿੱਚ 8 ਜੂਨ ਅਤੇ 2018 ਵਿੱਚ 29 ਮਈ ਨੂੰ ਪਹੁੰਚ ਗਿਆ ਸੀ। ਮੌਸਮ ਵਿਭਾਗ ਨੇ ਹਰਿਆਣਾ ਵਿੱਚ ਅਗਲੇ ਪੰਜ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਇੰਦਰਦੇਵ ਨੂੰ ਖੁਸ਼ ਕਰਨ ਲਈ 2 ਮੁੰਡਿਆਂ ਨੇ ਆਪਸ ‘ਚ ਕੀਤਾ ਵਿਆਹ, ਨਿਭਾਈ ਸਾਲਾਂ ਪੁਰਾਣੀ ਰਿਵਾਇਤ
ਹਰਿਆਣਾ ਦੇ ਲੋਕ ਇਸ ਸਮੇਂ ਗਰਮੀ ਅਤੇ ਹੁੰਮਸ ਨਾਲ ਜੂਝ ਰਹੇ ਹਨ। ਹਵਾ ਵਿੱਚ ਨਮੀ ਦੀ ਮਾਤਰਾ 80 ਫੀਸਦੀ ਤੱਕ ਦਰਜ ਕੀਤੀ ਗਈ। ਕਈ ਸ਼ਹਿਰਾਂ ਵਿੱਚ ਪਾਰਾ 40 ਡਿਗਰੀ ਨੂੰ ਵੀ ਪਾਰ ਕਰ ਗਿਆ। ਸਭ ਤੋਂ ਵੱਧ ਤਾਪਮਾਨ ਝੱਜਰ ਵਿੱਚ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਿਸਾਰ ਵਿੱਚ 41.8 ਡਿਗਰੀ, ਭਿਵਾਨੀ ਵਿੱਚ 40.3, ਸਿਰਸਾ ਵਿੱਚ 43.6, ਜੀਂਦ ਵਿੱਚ 40.8 ਅਤੇ ਨਾਰਨੌਲ ਵਿੱਚ 38 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: