ਈਰਾਨ ਵਿੱਚ ਸਰਕਾਰ ਨੇ ਮੌਰਲ ਪੁਲਿਸ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਵਿੱਚ 16 ਦਸੰਬਰ ਨੂੰ 22 ਸਾਲ ਦੀ ਸਟੂਡੈਂਟ ਮਹਿਸਾ ਅਮਿਨੀ ਦੀ ਪੁਲਿਸ ਕਸਟਡੀ ਵਿੱਚ ਮੌਤ ਤੋਂ ਬਾਅਦ ਹਿਜਾਬ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋਏ ਸਨ। ਰਿਪੋਰਟਾਂ ਮੁਤਾਬਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਹੁਣ ਤੱਕ 300 ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਹੈ। ਮੌਰਲ ਪੁਲਿਸ ਉਨ੍ਹਾਂ ਲੋਕਾਂ ਅਤੇ ਖਾਸ ਤੌਰ ‘ਤੇ ਔਰਤਾਂ ਖਿਲਾਫ ਸਖਤ ਕਾਰਵਾਈ ਕਰਦੀ ਹੈ ਜੋ ਦੇਸ਼ ਦੇ ਇਸਲਾਮੀ ਕਾਨੂੰਨ ਦੇ ਹਿਸਾਬ ਨਾਲ ਕੱਪੜੇ ਨਹੀਂ ਪਹਿਨਦੇ ਜਾਂ ਕਿਸੇ ਵੀ ਤਰ੍ਹਾਂ ਤੋਂ ਸ਼ਰੀਆ ਕਾਨੂੰਨ ਨੂੰ ਤੋੜਦੇ ਹਨ।
ਅਟਾਰਨੀ ਜਨਰਲ ਮੁਹਿੰਮਦ ਜਫਰ ਮੋਂਤਾਜੇਰੀ ਨੇ ਕਿਹਾ ਕਿ ਮੌਰੈਲਿਟੀ ਪੁਲਿਸਿੰਗ ਦਾ ਨਿਆਂਪਾਲਿਕਾ ਨਾਲ ਕੋਈ ਤਾਅਲੁਕ ਨਹੀਂ ਹੈ। ਇਸ ਲਈ ਇਸ ਨੂੰ ਅਸੀਂ ਖਤਮ ਕਰ ਰਹੇ ਹਾਂ। ਜਫਰ ਰਾਜਧਾਨੀ ਤਹਿਰਾਨ ਦੀ ਇੱਕ ਰਿਲੀਜੀਅਸ ਕਾਨਫਰੰਸ ਵਿੱਚ ਬੋਲ ਰਹੇ ਸਨ। ਇਥ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਪੁਲਿਸਿੰਗ ‘ਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਜਾਂਦਾ।
13 ਸਤੰਬਰ ਨੂੰ 22 ਸਾਲ ਦੀ ਮਹਿਸਾ ਅਮਿਨੀ ਆਪਣੇ ਪਰਿਵਾਰ ਨੂੰ ਮਿਲਣ ਆਈ ਸੀ। ਹਿਜਾਬ ਨਾ ਪਹਿਨਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਗ੍ਰਿਫਤਾਰੀ ਤੋਂ 3 ਦਿਨ ਬਾਅਦ 16 ਸਤੰਬਰ ਨੂੰ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮਾਮਲਾ ਸੁਰਖੀਆਂ ਵਿੱਚ ਆਇਆ ਸੀ।
ਇਹ ਵੀ ਪੜ੍ਹੋ : IT ਇੰਜੀਨੀਅਨਰ ਜੌੜੀਆਂ ਭੈਣਾਂ ਦਾ ਆਇਆ ਇੱਕੋ ਮੁੰਡੇ ‘ਤੇ ਦਿਲ, ਧੂਮਧਾਮ ਨਾਲ ਕਰਵਾਇਆ ਵਿਆਹ
ਇਸ ਮਗਰੋਂ ਹਿਜਾਬ ਨੂੰ ਲੈ ਕੇ ਸਖਤ ਨਿਯਮਾਂ ਦੇ ਖਿਲਾਫ ਲੋਕ ਸੜਕਾਂ ‘ਤੇ ਉਤਰ ਆਏ ਸਨ। ਇਨ੍ਹਾਂ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਈਰਾਨੀ ਸੁਰੱਖਿਆ ਬਲਾਂ ਵੱਲੋਂ ਗੋਲਾ ਬਾਰੂਦ, ਰਬੜ ਦੀਆ ਂਗੋਲੀਆਂ ਤੇ ਹੰਝੂ ਗੈਸ ਦੀ ਵਰਤੋਂ ਕਕੇ ਕਰੂਰ ਕਾਰਵਾਈ ਕੀਤੀ ਗਈ। 18,173 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: