ਮਾਤਾ ਵੈਸ਼ਣੋ ਦੇਵੀ ਮੰਦਿਰ ਵਿੱਚ ਦਰਸ਼ਨ ਕਰਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਗਏ ਇਸ ਪਰਿਵਾਰ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਨਾਲ ਇੰਨਾ ਵੱਡਾ ਭਾਣਾ ਵਾਪਰ ਜਾਏਗਾ। ਹਰਿਆਣਾ ਦੇ ਝੱਜਰ ਤੋਂ ਮਾਂ-ਪੁੱਤ ਦਰਸ਼ਨਾਂ ਲਈ ਇਥੇ ਪਹੁੰਚੇ ਸਨ, ਜਿਥੇ ਭਗਦੜ ਦੌਰਾਨ ਮਾਂ ਦੀ ਮੌਤ ਹੋ ਗਈ। ਉਸ ਦੀ ਇੱਕ ਧੀ ਵੀ ਹੈ। ਔਰਤ ਦੀ ਮੌਤ ਨਾਲ ਉਸ ਦੇ ਦੋਵੇਂ ਬੱਚੇ ਅਨਾਥ ਹੋ ਗਏ ਕਿਉਂਕਿ ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਝੱਜਰ ਜ਼ਿਲ੍ਹੇ ਦੇ ਬੇਰੀ ਇਲਾਕੇ ਦੀ ਰਹਿਣ ਵਾਲੀ 38 ਸਾਲਾ ਮਮਤਾ 3 ਦਿਨ ਪਹਿਲਾਂ ਆਪਣੇ 19 ਸਾਲਾ ਪੁੱਤਰ ਆਦਿੱਤਿਆ ਨਾਲ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਗਈ ਸੀ। ਨਵੇਂ ਸਾਲ ‘ਤੇ ਦੋਵਾਂ ਨੇ ਮਾਤਾ ਦੇ ਦਰਸ਼ਨ ਕੀਤੇ ਪਰ ਘਰ ਪਰਤਣ ਤੋਂ ਪਹਿਲਾਂ ਹੀ ਹਾਦਸਾ ਵਾਪਰ ਗਿਆ।
ਮਮਤਾ ਦੇ ਗੁਆਂਢੀਆਂ ਨੇ ਦੱਸਿਆ ਕਿ ਉਹ ਦੋਵੇਂ ਦੁਪਹਿਰ ਲਗਭਗ 2.30 ਵਜੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ, ਇਸ ਦੌਰਾਨ ਮੰਦਰ ਦੇ ਕੋਲ ਅਚਾਨਕ ਭਗਦੜ ਮੱਚ ਗਈ। ਆਦਿੱਤਿਆ ਆਪਣੀ ਮਾਂ ਮਮਤਾ ਤੋਂ ਵੱਖ ਹੋ ਗਿਆ ਅਤੇ ਮਮਤਾ ਭਗਦੜ ਦਾ ਸ਼ਿਕਾਰ ਹੋ ਗਈ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਫੀ ਲੱਭਣ ਪਿੱਛੋਂ ਜਦੋਂ ਚੀਕ-ਚਿਹਾੜਾ ਪਿੱਛੋਂ ਮਾਹੌਲ ਕੁਝ ਸ਼ਾਂਤ ਹੋਇਆ ਤਾਂ ਆਦਿੱਤਿਆ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ।
ਆਦਿਤਿਆ ਸੁਰੱਖਿਅਤ ਹੈ। ਮਮਤਾ ਦੇ ਪਰਿਵਾਰਕ ਮੈਂਬਰ ਬੇਰੀ ਤੋਂ ਕਟੜਾ ਪਹੁੰਚ ਗਏ ਹਨ। ਦੇਰ ਸ਼ਾਮ ਤੱਕ ਮਮਤਾ ਦੀ ਮ੍ਰਿਤਕ ਦੇਹ ਬੇਰੀ ਪਹੁੰਚ ਸਕਦੀ ਹੈ। ਮਮਤਾ ਦੇ ਪਤੀ ਸੁਰਿੰਦਰ ਦੀ 3 ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਆਪਣੀ ਸੱਸ, ਬੇਟਾ ਆਦਿੱਤਿਆ ਅਤੇ 13 ਸਾਲ ਦੀ ਧੀ ਛੱਡ ਗਈ ਹੈ। ਮਮਤਾ ਦੀ ਮੌਤ ਨਾਲ ਪਰਿਵਾਰ ਸਦਮੇ ‘ਚ ਹੈ। ਫਿਲਹਾਲ ਮਮਤਾ ਦੇ ਘਰ ਕੋਈ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: