ਫਰੀਦਾਬਾਦ ਦੇ ਸੈਕਟਰ-86 ਸਥਿਤ ਪ੍ਰਾਈਵੇਟ ਹਸਪਤਾਲ ਵਿਚ 5 ਸਾਲ ਦੇ ਬੱਚੇ ਦਾ ਸਫਰ ਕਿਡਨੀ ਟਰਾਂਸਪਲਾਂਟ ਕੀਤਾ ਗਿਆ। ਬੱਚੇ ਦੀ ਮਾਂ ਨੇ ਕਿਡਨੀ ਦੇ ਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ। ਆਪ੍ਰੇਸ਼ਨ ਦੇ ਬਾਅਦ ਬੱਚੇ ਤੇ ਉਸਦੀ ਮਾਂ ਦੋਵੇਂ ਤੰਦਰੁਸਤ ਹਨ।
ਇਸ ਸਫਲ ਟਰਾਂਸਪਲਾਂਟ ਨੂੰ ਹਸਪਤਾਲ ਦੇ ਨੇਫ੍ਰੋਲਾਜੀ ਡਿਪਾਰਟਮੈਂਟ ਦੇ ਚੇਅਰਮੈਨ ਡਾ. ਜੀਤੇਂਦਰ ਕੁਮਾਰ ਤੇ ਯੂਰੋਲਾਜਿਸਟ ਡਾ. ਸੌਰਭ ਜੋਸ਼ੀ, ਡਾ. ਵਰੁਣ ਕਟਾਰੀਆ ਦੀ ਟੀਮ ਨੇ ਅੰਜਾਮ ਦਿੱਤਾ। ਡਾ. ਜੀਤੇਂਦਰ ਨੇ ਦੱਸਿਆ ਕਿ ਬਿਹਾਰ ਛਪਰਾ ਵਾਸੀ 5 ਸਾਲਾ ਰਿਸ਼ਭ ਕਾਫੀ ਸਮੇਂ ਤੋਂ ਕ੍ਰੋਨਿਕ ਕਿਡਨੀ ਰੋਗ ਤੇ ਹਾਈਪਰਟੈਨਸ਼ਨ ਤੋਂ ਪੀੜਤ ਸੀ। ਉਹ ਡਾਇਲਸਿਸ ਲਈ ਹਸਪਤਾਲ ਜਾਂਦਾ ਸੀ।
ਇਹ ਵੀ ਪੜ੍ਹੋ : ਫਿਲੀਪੀਂਸ ਦੀ ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, 16 ਲੋਕਾਂ ਦੀ ਮੌ.ਤ, ਕਈ ਜ਼ਖਮੀ
ਡਾਇਲਸਿਸ ਦੌਰਾਨ ਉਸ ਨੂੰ ਵੱਖਰਾ ਮਾਹੌਲ ਦਿੱਤਾ ਜਾਂਦਾ ਸੀ। ਨਰਸਿੰਗ ਸਟਾਫ ਬੱਚੇ ਨਾਲ ਲੂਡੋ ਤੇ ਹੋਰ ਗੇਮ ਖੇਡਦੀਆਂ ਸਨ। ਯੂਰੋਲੋਜਿਸਟ ਡਾ. ਸੌਰਭ ਜੋਸ਼ੀ ਨੇ ਕਿਹਾ ਕਿ ਬੱਚੇ ਦੀ ਮਾਂ ਨੇ ਆਪਣੇ ਬੱਚੇ ਨੂੰ ਕਿਡਨੀ ਦੇਣ ਦੀ ਇੱਛਾ ਜ਼ਾਹਿਰ ਕੀਤੀ। ਮਾਂ ਨੂੰ ਡੋਨੇਸ਼ਨ ਲਈ ਫਿਟ ਪਾਇਆ ਗਿਆਥ ਸਿਹਤ ਵਿਭਾਗ ਦੀ ਕਮੇਟੀ ਦੀ ਸਹਿਮਤੀ ਦੇ ਬਾਅਦ 5 ਸਾਲ ਦੇ ਬੱਚੇ ਦਾ ਸਫਲ ਟਰਾਂਸਪਲਾਂਟ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਾਂ ਦੀ ਵੱਡੀ ਕਿਡਨੀ ਨੂੰ ਇਕ ਛੋਟੇ ਬੱਚੇ ਵਿਚ ਫਿਟ ਕਰਨਾ ਕਾਫੀ ਚੁਣੌਤੀਪੂਰਨ ਸੀ।
ਵੀਡੀਓ ਲਈ ਕਲਿੱਕ ਕਰੋ -: