ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿਚ ਡ੍ਰੋਨ ਭੇਜਣ ਦੀਆਂ ਗਤੀਵਿਧੀਆਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਦੇਖਣ ਨੂੰ ਮਿਲੀ ਜਦੋਂ ਪਾਕਿਸਤਾਨੀ ਡ੍ਰੋਨ ਇਕ ਵਾਰ ਫਿਰ ਤੋਂ ਭਾਰਤੀ ਸਰਹੱਦ ਅੰਦਰ ਦਾਖਲ ਹੋ ਗਿਆ।
ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਜ਼ਿਲ੍ਹਾ ਅਧੀਨ ਆਉਂਦੇ ਭਾਰਤ-ਪਾਕਿ ਸਰਹੱਦ ਦੇ ਬੀਓਪੀ ਨੂਰਵਾਲਾ ਤੋਂ ਦੇਰ ਰਾਤ 12 ਵਜੇ ਭਾਰਤੀ ਸਰਹੱਦ ਵਿਚ ਪਾਕਿਸਤਾਨੀ ਡ੍ਰੋਨ ਦੇ ਦਾਖਲ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੌਰਾਨ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੀ 103 ਬਟਾਲੀਅਨ ਹਰਕਤ ਵਿਚ ਆ ਗਈ। ਡ੍ਰੋਨ ਨੂੰ ਖਦੇੜਣ ਲਈ ਬੀਐੱਸਐੱਫ ਲਗਭਗ 2 ਦਰਜਨ ਰਾਊਂਡ ਫਾਇਰਿੰਗ ਕੀਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ : ਤੜਕਸਾਰ ਹੀ ਵਾਪਰਿਆ ਹਾਦਸਾ, ਸਰੀਏ ਨਾਲ ਭਰੇ ਟਰੱਕ ਦੀ ਬੱਸ ਨਾਲ ਹੋਈ ਟੱਕਰ, 1 ਦੀ ਮੌਤ, 15 ਜ਼ਖਮੀ
ਕੁਝ ਦੇਰ ਬਾਅਦ ਡ੍ਰੋਨ ਵਾਪਸ ਪਾਕਿਸਤਾਨ ਪਰਤ ਗਿਆ। ਐੱਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਖੇਮਕਰਨ ਥਾਣਾ ਤੇ ਬੀਐੱਸਐੱਫ ਇਲਾਕੇ ਵਿਚ ਸਰਚ ਮੁਹਿੰਮ ਜਾਰੀ ਹੈ। ਅਜੇ ਤੱਕ ਕੁਝ ਬਰਾਮਦ ਨਹੀਂ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: