ਪੰਜਾਬ ਵਿਚ ਵਿਕ ਰਹੇ ਨਸ਼ੇ ਦੀ ਰੋਕਥਾਮ ਲਈ 25 ਦਿਨ ਪਹਿਲਾਂ ਡੀਜੀਪੀ ਨੂੰ ਲਿਖੀ ਚਿੱਠੀ ‘ਤੇ CM ਮਾਨ ਦੇ ਨਾਂ ਟਵੀਟ ਕੀਤਾ ਹੈ। ਪੰਜਾਬ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਨਸ਼ੇ ਖਿਲਾਫ ਕਾਰਵਾਈ ਦੇ ਦਾਅਵੇ ਕੀਤੇ ਸਨ ਫਿਰ ਵੀ ਲੋਕਾਂ ਨੇ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਤੋਂ ਨਕਾਰ ਕੇ ਸੂਬੇ ਵਿਚ ‘ਆਪ’ ਨੂੰ ਚੁਣਿਆ।
ਸਾਂਸਦ ਗੁਰਜੀਤ ਔਜਲਾ ਨੇ CM ਮਾਨ ਦੇ ਨਾਂ ਕੀਤੇ ਟਵੀਟ ਵਿਚ ਅਪੀਲ ਕੀਤੀ ਕਿ ਆਸ ਕਰਦੇ ਹਾਂ ਕਿ ਮੁਖ ਮੰਤਰੀ ਹੁਣ ਆਪਣੇ ਦਫਤਰ ਨੂੰ ਪੂਰੀ ਤਰ੍ਹਾਂ ਤੋਂ ਸੰਭਾਲ ਚੁੱਕੇ ਹੋਣਗੇ। ਪਿਛਲੇ ਮਹੀਨੇ ਡੀਜੀਪੀ ਵੀਕੇ ਭਾਵਰਾ ਨੂੰ ਨਸ਼ੇ ਦੀ ਰੋਕਥਾਮ ਲਈ ਚਿੱਠੀ ਲਿਖੀ ਸੀ। ਅਪੀਲ ਹੈ ਕਿ ਪੰਜਾਬ ਵਿਚ ਡਰੱਗ, ਅਗਵਾ, ਸੱਟਾ, ਮਨੀ ਗੈਂਗ ਨੂੰ ਖਤਮ ਕਰਨ ਲਈ ਸਖਤ ਕਦਮ ਚੁਕੇ ਜਾਣ। ਨਾਲ ਹੀ ਉਨ੍ਹਾਂ ਨੇ ਡੀਜੀਪੀ ਨੂੰ ਲਿਖੇ ਪੱਤਰ ਦੀ ਕਾਪੀ ਵੀ ਟਵੀਟ ਕੀਤੀ ਹੈ। ਚਿੱਠੀ ਵਿਚ ਸਾਂਸਦ ਔਜਲਾ ਨੇ ਪੁਲਿਸ ‘ਤੇ ਨਸ਼ੇ ਵੇਚਣ ਵਾਲਿਆਂ ‘ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਸਹੁੰ ਚੁੱਕ ਸਮਾਗਮ ਦੀ ਫੋਟੋ ਟਵੀਟ ਕਰ ਜਾਖੜ ਬੋਲੇ-‘ਕੋਈ ਵੱਡਾ ਨੇਤਾ ਨਹੀਂ, ਦਿੱਲੀ ਬੈਠੇ ਮੁਖੀਆਂ ਦੀ ਵੱਧ ਜਾਣੀ ਚਿੰਤਾ’
MP ਔਜਲਾ ਨੇ ਕਿਹਾ ਸੀ ਕਿ ਪੰਜਾਬ ਦੇ ਲੋਕ ਜੋ ਕਦੇ ਵੀ ਆਪਣੀ ਬੁੱਧੀ ਤੇ ਬਹਾਦੁਰੀ ਲਈ ਜਾਣੇ ਜਾਂਦੇ ਸਨ ਹੁਣ ਉਨ੍ਹਾਂ ਨੂੰ ਕੌਮਾਂਤਰੀ ਮੰਚ ‘ਤੇ ਨਸ਼ੇੜੀ ਕਿਹਾ ਜਾ ਰਿਹਾ ਹੈ। ਪੰਜਾਬ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਆਦਤ ਤੇ ਨਸ਼ੀਲੀਆਂ ਦਵਾਈਆਂ ਕਾਰਨ ਮੌਤ ਦੀ ਗਿਣਤੀ ਵਧਦੀ ਜਾ ਰਹੀ ਹੈ। ਉਹ ਲੰਮੇ ਸਮੇਂ ਤੋਂ ਨਸ਼ੀਲੀ ਦਵਾਈਆਂ ਦੇ ਖਤਰੇ ਖਿਲਾਫ ਕੰਮ ਕਰ ਰਹੇ ਹਨ। ਕਈ ਮੌਕਿਆਂ ‘ਤੇ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਸਥਾਨਕ ਪੁਲਿਸ ਦੇ ਚੁੱਪ ਰਹਿਣ ਦੇ ਰਵੱਈਏ ਨੇ ਲੋਕਾਂ ਦਾ ਉਨ੍ਹਾਂ ‘ਤੇ ਭਰੋਸਾ ਗੁਆ ਦਿੱਤਾ ਹੈ।