ਲੋਕ ਸਭਾ ਦੇ ਚੱਲ ਰਹੇ ਮਾਨਸੂਨ ਸੈਸ਼ਨ ਦਾ ਅੱਜ ਹੰਗਾਮਾ ਭਰਿਆ ਦਿਨ ਰਿਹਾ। ਕੇਂਦਰੀ ਦਿੱਲੀ ਆਰਡੀਨੈਂਸ ਨਾਲ ਜੁੜਿਆ ਕੌਮੀ ਰਾਜਧਾਨੀ ਦਿੱਲੀ ਖੇਤਰ ਸਰਕਾਰ ਸੋਧ ਬਿੱਲ 2023 ਲੋਕ ਸਭਾ ਵਿਚ ਪਾਸ ਹੋ ਗਿਆ। ਭਾਜਪਾ ਅਤੇ ਭਾਜਪਾ ਦੇ ਸਮਰਥਕ ਦਲਾਂ ਦੇ ਲਿਆਏ ਗਏ ਪ੍ਰਸਤਾਵ ‘ਤੇ ਲਿਆਂਦੇ ਗਏ ਬਿਲ ਦਾ ਜਲੰਧਰ ਦੇ ਸਾਂਸਦ ਸੁਸ਼ੀਲ ਰਿੰਕੂ ਨੇ ਵਿਰੋਧ ਕੀਤਾ।
ਉਨ੍ਹਾਂ ਤੈਸ਼ ਵਿੱਚ ਆ ਕੇ ਬਿੱਲ ਕਾਪੀਆਂ ਪਾੜ ਕੇ ਹਵਾ ਵਿੱਚ ਉਡਾ ਦਿੱਤੀਆਂ।ਇਸ ਦੌਰਾਨ ਅਮਿਤ ਸ਼ਾਹ, ਰਾਜਨਾਥ ਸਿੰਘ ਵੀ ਸੰਸਦ ਵਿੱਚ ਮੌਜੂਦ ਸਨ। ਦਰਅਸਲ ਲੋਕ ਸਭਾ ਵਿੱਚ ਅੱਜ ਦਿੱਲੀ ਵਿੱਚ ਆਪ ਸਰਕਾਰ ਅਤੇ ਕੇਂਦਰ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਬਿੱਲ ਲਿਆਇਆ ਗਿਆ ਸੀ, ਜਿਸ ਵਿੱਚ ਅਫਸਰਸ਼ਾਹੀ ‘ਤੇ ਕੇਂਦਰ ਸਰਕਾਰ ਦੇ ਕੰਟਰੋਲ ਦਾ ਫੈਸਲਾ ਲਿਆ ਗਿਆ ਹੈ।
ਸੁਸ਼ੀਲ ਰਿੰਕੂ ਨੇ ਕਿਹਾ ਕਿ ਉਹ ਸੰਘੀ ਢਾਂਚੇ ‘ਤੇ ਹਮਲਾ ਹੈ। ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ। ਦਿੱਲੀ ਦੀ ਚੁਣੀ ਹੋਈ ਸਰਕਾਰ ਤੋਂ ਉਨ੍ਹਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਰਿੰਕੂ ਦੀ ਇਸ ਕਾਰਵਾਈ ‘ਤੇ ਉਨ੍ਹਾਂ ਨੂੰ ਪੂਰੇ ਸੈਸ਼ਨ ਲਈ ਸਸਪੈਂਡ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਫੋਨ ਨੂੰ ਫਾਸਟ ਕਰਨ ਦਾ ‘ਸੀਕ੍ਰੇਟ’ ਤਰੀਕਾ! ਇਹ ਫਾਈਲਾਂ ਕੱਢ ਸੁੱਟੋ, ਸਮਾਰਟਫੋਨ ਦੋੜੇਗਾ ਰਾਕੇਟ ਵਾਂਗ
ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਕੋਈ ਸੂਬਾ ਨਹੀਂ ਹੈ ਸਗੋਂ ਕੇਂਦਰਸ਼ਾਸਿਤ ਸੂਬਾ ਹੈ। ਫਿਰ ਇਸ ਵਿੱਚ ਰਾਜਾਂ ਦੇ ਅਧਿਕਾਰ ਘੱਟ ਕਰਨ ਦੀ ਗੱਲ ਕਿੱਥੋਂ ਆ ਗਈ। ਇਹ ਵਿਵਸਥਾ ਤਾਂ ਸੰਵਿਧਾਨ ਵਿੱਚ ਹੀ ਹੈ।
ਵੀਡੀਓ ਲਈ ਕਲਿੱਕ ਕਰੋ -: